ਬਰਨਾਲਾ, 11 ਅਗਸਤ (ਰਵਿੰਦਰ ਸ਼ਰਮਾ) : ਬਰਨਾਲਾ ਦੇ ਪੱਕਾ ਕਾਲਜ ਰੋਡ ’ਤੇ ਸ਼ਹਿਰ ਦੇ ਵੱਖ-ਵੱਖ ਵਾਰਡਾਂ ਤੋ ਇਕੱਠੇ ਹੋਏ ਲੋਕਾਂ ਨੇ ਸੀਵਰੇਜ ਬੋਰਡ ਬਰਨਾਲਾ ਦੇ ਦਫ਼ਤਰ ਦਾ ਘਿਰਾਓ ਕਰਕੇ ਮਹਿਕਮੇ ਅਤੇ ਪੰਜਾਬ ਸਰਕਾਰ ਖਿਲਾਫ ਜੰਮਕੇ ਨਾਅਰੇਬਾਜ਼ੀ ਕੀਤੀ। ਧਰਨੇ ਵਿਚ ਮੌਜੂਦ ਲੋਕਾਂ ਨੇ ਸੀਵਰੇਜ਼ ਬੋਰਡ ਅਤੇ ਗਿਰਧਾਰੀ ਲਾਲ ਐਂਡ ਕੰਪਨੀ ਦੇ ਅਧਿਕਾਰੀਆਂ ’ਤੇ ਗੱਲ ਨਾ ਸੁਣਨ ਦੇ ਦੋਸ਼ ਲਗਾਉਂਦਿਆ ਕਿਹਾ ਕਿ ਵਾਰਡ ਨੰਬਰ 5 ਆਵਾ ਬਸਤੀ ਵਿਚ ਪਿਛਲੇ ਲੰਮੇ ਸਮੇ ਤੋ ਬੰਦ ਪਏ ਸੀਵਰੇਜਾਂ ਦਾ ਗੰਦਾ ਪਾਣੀ ਉਨਾ ਦੇ ਘਰਾਂ ਅੰਦਰ ਵੜਨ ਲੱਗ ਗਿਆ ਹੈ।ਜਿਸ ਦੀ ਸੁਣਵਾਈ ਸਾਡੇ ਵੱਲੋ ਲਗਾਤਾਰ ਇਹਨਾ ਦੇ ਦਫ਼ਤਰਾਂ ਦੇ ਗੇੜੇ ਮਾਰ ਮਾਰ ਕੀਤੀ ਜਾ ਰਹੀ ਸੀ ਅਤੇ ਇਹਨਾ ਦੇ ਅਧਿਕਾਰੀਆ ਕੋਲ ਸਿਕਾਇਤਾਂ ਦਿੱਤੀਆ ਅਤੇ ਕਿਸੇ ਨੇ ਕੋਈ ਸੁਣਵਾਈ ਨਹੀ ਕੀਤੀ । ਜਿਸ ਤੋ ਅੱਜ ਦੁਖੀ ਹੋ ਕੇ ਸਾਨੂੰ ਅਣਮਿੱਥੇ ਸਮੇ ਲਈ ਇਹ ਧਰਨਾਂ ਦੇਣਾ ਪਿਆ। ਉਨਾ ਕਿਹਾ ਕਿ ਪਿਛਲੇ ਲੰਮੇ ਸਮੇ ਤੋ ਬੰਦ ਪਏ ਇਹਨਾਂ ਸੀਵਰੇਜਾਂ ਕਾਰਨ ਸਾਡੇ ਵਾਰਡਾਂ ਵਿੱਚ ਜਿੱਥੇ ਹਰ ਸਮੇ ਲੋਕਾਂ ਦਾ ਗੰਦਾ ਪਾਣੀ ਸੜਕਾਂ ’ਤੇ ਫਿਰਦਾ ਰਹਿੰਦਾ ਉੱਥੇ ਹੀ ਹੁਣ ਇਸ ਗੰਦਗੀ ਕਾਰਨ ਸਾਡੇ ਵਾਰਡਾਂ ਵਿੱਚ ਭਿਆਨਕ ਬੀਮਾਰੀਆਂ ਫੈਲਣ ਦਾ ਡਰ ਵੀ ਸਤਾ ਰਿਹਾ ਹੈ। ਇਹਨਾ ਸਰਕਾਰੀ ਬਾਬੂਆਂ ਅਤੇ ਗਿਰਧਾਰੀ ਲਾਲ ਐੰਡ ਕੰਪਨੀ ਦੇ ਮੁਲਾਜ਼ਮਾਂ ਨੂੰ ਸਿਰਫ ਆਪਣੀਆ ਤਨਖ਼ਾਹਾਂ ਤੱਕ ਮਤਲਬ ਹੈ। ਇੰਨ੍ਹਾਂ ਦਾ ਗੰਦਗੀ ਵਿੱਚ ਰਹਿ ਰਹੇ ਆਮ ਲੋਕਾਂ ਦੀਆ ਸਮੱਸਿਆ ਵੱਲ ਕੋਈ ਧਿਆਨ ਨਹੀ ਹੈ। ਜਦੋ ਵੀ ਕੋਈ ਇਹਨਾ ਦੇ ਦਫਤਰਾਂ ਵਿੱਚ ਇਸ ਸਮੱਸਿਆ ਸਬੰਧੀ ਕੋਈ ਸ਼ਿਕਾਇਤ ਲੈਕੇ ਆਉਂਦਾ ਹੈ ਤਾਂ ਇਹਨਾਂ ਵੱਲੋ ਹਰ ਵਾਰ ਕੋਈ ਨਾ ਕੋਈ ਲੋਲੀਪੋਪ ਦੇ ਕੇ ਮੋੜ ਦਿੱਤਾ ਜਾਦਾਂ ਹੈ। ਇਸ ਮੌਕੇ ਤਜਿੰਦਰ ਸਿੰਘ ਸੋਨੀ ਜਾਗਲ ਸਾਬਕਾ ਕੌਂਸਲਰ ਅਕਾਲੀ ਦਲ, ਗੁਰਦਰਸ਼ਨ ਸਿੰਘ ਬਰਾੜ , ਸਾਬਕਾ ਸਰਪੰਚ ਅਮਰਜੀਤ ਸਿੰਘ , ਜੀਵਨ ਸਿੰਘ ਐਮ ਸੀ, ਖੁਸ਼ੀ ਮੁਹੰਮਦ ਐਮ ਸੀ, ਗੁਰਦੀਪ ਸਿੰਘ ਬਾਠ ਸਾਬਕਾ ਚੇਅਰਮੈਨ, ਮੁਹੱਲਾ ਨਿਵਾਸੀ ਪ੍ਰਧਾਨ ਅਮਨ ਸਰਮਾ, ਮੀਤ ਪ੍ਰਧਾਨ ਰਾਹੁਲ ਕੌਲੀ, ਰਮੇਸ਼ ਚੰਦ, ਪ੍ਰਵੀਨ ਕੁਮਾਰ, ਨਰੈਣ ਸਰਮਾਂ, ਹਰਮੇਸ਼ ਸਿੰਘ, ਨਰਿੰਦਰਪਾਲ ਸਿੰਘ, ਜੈਜੀ ਧਾਲੀਵਾਲ, ਭੁਪਿੰਦਰ ਸਿੰਘ, ਮੱਖਣ, ਇੰਦਰਜੀਤ ਸਿੰਘ, ਕਾਲਾ ਸਿੰਘ, ਲਖਵਿੰਦਰ ਸਿੰਘ, ਸੁਰਜੀਤ ਸਿੰਘ, ਸੰਤੋਸ ਰਾਣੀ, ਚਰਨਜੀਤ ਕੌਰ, ਪੱਪੀ ਕੋਰ, ਬੀਰੋ ਦੇਵੀ ਆਦਿ ਸਣੇ ਵੱਡੀ ਗਿਣਤੀ ਵਿਚ ਵਾਰਡਾਂ ਦੇ ਲੋਕ ਹਾਜ਼ਰ ਸਨ।

Posted inਬਰਨਾਲਾ