ਬਰਨਾਲਾ, 16 ਅਗਸਤ (ਰਵਿੰਦਰ ਸ਼ਰਮਾ) : ਪੰਜਾਬ ਦੇ ਕਈ ਪਿੰਡਾਂ ਵੱਲੋਂ ਪਿੰਡ ’ਚ ਐਨਰਜ਼ੀ ਡਰਿੰਕਸ ਬੈਨ ਕਰਨ ਦੇ ਮਤੇ ਪਾਉਣ ਤੋਂ ਬਾਅਦ ਹੁਣ ਬਰਨਾਲਾ ਦੇ ਗੁਆਂਢੀ ਜ਼ਿਲ੍ਹੇ ਸੰਗਰੂਰ ਦੇ ਇਕ ਪਿੰਡ ਨੇ ਵੀ ਮਤਾ ਪਾਉਂਦਿਆਂ ਕਈ ਅਹਿਮ ਫ਼ੈਸਲੇ ਕੀਤੇ ਹਨ। ਸੰਗਰੂਰ ਦੇ ਪਿੰਡ ਉੱਪਲੀ ਦੀ ਪੰਚਾਇਤ ਵੱਲੋਂ ਸਾਰਿਆਂ ਦੀ ਸਹਿਮਤੀ ਨਾਲ ਮਤੇ ਪਾ ਕੇ ਸਖ਼ਤ ਫ਼ੈਸਲੇ ਲਏ ਗਏ ਹਨ। ਪਿੰਡ ਉੱਪਲੀ ਵਿਚ ਐਨਰਜੀ ਡਰਿਕੰਸ ਖ਼ਿਲਾਫ਼ ਮਤਾ ਪਾਇਆ ਗਿਆ ਹੈ।

ਪੰਚਾਇਤ ਨੇ ਐਨਰਜੀ ਡਰਿੰਕਸ ਵੇਚਣ ‘ਤੇ ਬੈਨ ਲਗਾ ਦਿੱਤਾ ਹੈ। ਐਨਰਜੀ ਡਰਿੰਕ ਵੇਚਣ ਵਾਲੇ ਦਾ ਸਮਾਜਿਕ ਬਾਇਕਾਟ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਨਸ਼ਾ ਵੇਚਣ ਜਾਂ ਕਰਨ ਖ਼ਿਲਾਫ਼ ਵੀ ਮਤਾ ਪਾਇਆ ਗਿਆ ਹੈ। ਦੁਕਾਨਦਾਰਾਂ ਵੱਲੋਂ ਪੰਚਾਇਤ ਦਾ ਸਾਥ ਦਿੱਤਾ ਗਿਆ ਹੈ। ਇਸ ਦੇ ਇਲਾਵਾ ਪਿੰਡ ਦੇ ਹੀ ਮੁੰਡੇ-ਕੁੜੀ ਦੇ ਵਿਆਹ ਖ਼ਿਲਾਫ਼ ਵੀ ਮਤਾ ਪਾਇਆ ਗਿਆ। ਘਰਾਂ ਵਿਚ ਪ੍ਰਵਾਸੀ ਕਿਰਾਏ ‘ਤੇ ਰੱਖਣ ਲਈ ਵੈਰੀਫਿਕੇਸ਼ਨ ਲਾਜ਼ਮੀ ਕੀਤੀ ਗਈ ਹੈ।