ਬਰਨਾਲਾ, 18 ਅਗਸਤ (ਰਵਿੰਦਰ ਸ਼ਰਮਾ) : ਚੰਦ ਮਿੰਟ ਪਹਿਲਾਂ ਬਰਨਾਲਾ ਦੇ ਪ੍ਰਮੁੱਖ ਚਿੰਟੂ ਪਾਰਕ ’ਚੋਂ ਇਕ ਨੌਜਵਾਨ ਦੀ ਲਾਸ਼ ਮਿਲੀ ਹੈ। ਜੋ ਕਿ ਪਾਰਕ ਦੇ ਜਨਤਕ ਪਖ਼ਾਨੇ ’ਚ ਪਈ ਹੈ। ਨੌਜਵਾਨ ਪਖ਼ਾਨੇ ਦੇ ਅੰਦਰ ਬੈਠਾ ਬੈਠਾ ਹੀ ਡੈਡ ਹੋ ਗਿਆ ਤੇ ਉਸ ਦੇ ਕੋਲ ਇਕ ਸਰਿੰਜ਼, ਪਾਣੀ ਦੀ ਬੋਤਲ ਤੇ ਮੂੰਹ ’ਚ ਬੀੜੀ ਲੱਗੀ ਹੋਈ ਹੈ ਤੇ ਨੱਕ ’ਚੋਂ ਖ਼ੂਨ ਵਗ ਰਿਹਾ ਹੈ, ਜਿਸ ਤੋਂ ਮਾਮਲਾ ਨਸ਼ੇ ਨਾਲ ਮੌਤ ਦਾ ਜਾਪਦਾ ਹੈ, ਪਰ ਅਸਲੀ ਤੱਥ ਤਾਂ ਜਾਂਚ ਉਪਰੰਤ ਹੀ ਸਾਹਮਣੇ ਆਉਂਣਗੇ। ਇਸ ਸਬੰਧੀ ਮੌਕੇ ’ਤੇ ਹਾਜ਼ਰ ਲੋਕਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਪੁਲਿਸ ਨੇ ਮੌਕੇ ’ਤੇ ਪੁੱਜ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਨੌਜਵਾਨ ਦੀ ਪਛਾਣ ਲਈ ਵੀ ਯਤਨ ਸ਼ੁਰੂ ਕਰ ਦਿੱਤੇ ਗਏ ਹਨ।

Posted inਬਰਨਾਲਾ