Posted inBarnala Punjab ਡੀ.ਸੀ. ਬਰਨਾਲਾ ਪੂਨਮਦੀਪ ਕੌਰ ਦਾ ਤਬਾਦਲਾ, ਟੀ. ਬੇਨਿਥ ਹੋਣਗੇ ਨਵੇਂ ਡੀ.ਸੀ. Posted by overwhelmpharma@yahoo.co.in February 25, 2025No Comments ਬਰਨਾਲਾ, 25 ਫ਼ਰਵਰੀ (ਰਵਿੰਦਰ ਸ਼ਰਮਾ) : ਪੰਜਾਬ ਸਰਕਾਰ ਵਲੋਂ 6 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਸਣੇ 8 ਆਈ.ਏ.ਐੱਸ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ। ਜਿਸ ਤਹਿਤ ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਆਈ.ਏ.ਐੱਸ. ਨੂੰ ਡਿਪਟੀ ਕਮਿਸ਼ਨਰ ਫ਼ਰੀਦਕੋਟ ਨਿਯੁਕਤ ਕੀਤਾ ਗਿਆ ਹੈ। ਬਰਨਾਲਾ ’ਚ ਉਨ੍ਹਾਂ ਦੀ ਥਾਂ 2018 ਬੈਚ ਦੇ ਆਈ.ਏ.ਐੱਸ. ਅਧਿਕਾਰੀ ਟੀ.ਬੇਨਿਥ ਬਤੌਰ ਡਿਪਟੀ ਕਮਿਸ਼ਨਰ ਆਪਣਾ ਅਹੁਦਾ ਸੰਭਾਲਣਗੇ। ਇਸ ਤੋਂ ਇਲਾਵਾ ਬਦਲੇ ਗਏ ਅਫ਼ਸਰਾਂ ’ਚ ਵਿਨੀਤ ਕੁਮਾਰ ਨੂੰ ਐੱਮਡੀ ਵੇਅਰਹਾਊਸਿੰਗ ਕਾਰਪੋਰੇਸ਼ਨ ਲਗਾਇਆ ਗਿਆ ਹੈ। ਕੋਮਲ ਮਿੱਤਲ ਨੂੰ ਡੀ.ਸੀ. ਮੋਹਾਲੀ, ਆਸ਼ਿਕਾ ਜੈਨ ਨੂੰ ਡੀ.ਸੀ. ਹੁਸ਼ਿਆਰਪੁਰ, ਪਰਮਿੰਦਰ ਪਾਲ ਸਿੰਘ ਨੂੰ ਮੋਹਾਲੀ ਨਗਰ ਨਿਗਮ ਕਮਿਸ਼ਨਰ, ਅੰਕੁਰਜੀਤ ਸਿੰਘ ਨੂੰ ਸ਼ਹੀਦ ਭਗਤ ਸਿੰਘ ਨਗਰ ਡੀ.ਸੀ. ਤੇ ਵੀਰਾਜ ਸ਼ਿਆਮਕਰਣ ਤਿੜਕੇ ਨੂੰ ਡੀ.ਸੀ. ਮਾਲੇਰਕੋਟਲਾ ਲਗਾਇਆ ਗਿਆ ਹੈ। Post navigation Previous Post ਪਰਮਿੰਦਰ ਭੰਗੂ ਬਣੇ ਮਾਰਕੀਟ ਕਮੇਟੀ ਬਰਨਾਲਾ ਦੇ ਚੇਅਰਮੈਨNext Postਥਾਰ ਚਾਲਕ ਗਾਇਕਾ ਨੇ ਬਾਜ਼ਾਰ ’ਚ ਵਾਹਨਾਂ ਨੂੰ ਮਾਰੀ ਟੱਕਰ, ਕਈ ਜ਼ਖ਼ਮੀ