ਸਰਕਾਰੀ ਰੋਕਥਾਮ ਦੇ ਸਾਰੇ ਯਤਨ ਫਾਈਲਾਂ ਤੱਕ ਸੀਮਤ – ਗੁਰਜਿੰਦਰ ਸਿੱਧੂ
ਬਰਨਾਲਾ, 19 ਅਗਸਤ (ਰਵਿੰਦਰ ਸ਼ਰਮਾ) : ਸਵੱਛ ਭਾਰਤ ਦੀਆਂ ਅਵਾਰਾ ਪਸ਼ੂ ਅਤੇ ਕੁੱਤੇ ਧੱਜੀਆਂ ਉਡਾ ਰਹੇ ਹਨ, 1054 ਕਰੋੜ ਰੁਪਏ ਕੇਂਦਰ ਸਰਕਾਰ ਨੇ ਪੰਜਾਬ ਨੂੰ ਅਲਾਟ ਕੀਤੇ ਸਨ, ਪਰ ਅਵਾਰਾ ਪਸ਼ੂ ਅਤੇ ਕੁੱਤੇ ਸੜਕਾਂ ’ਤੇ ਗੰਦ ਪਾਉਣ ਦੀ ਕੋਈ ਕਸਰ ਬਾਕੀ ਨਹੀਂ ਛਡਦੇ ਅਤੇ ਬਹੁਤ ਹੀ ਅਫਸੋਸ ਦੀ ਗੱਲ ਹੈ ਸਿਹਤ ਮੰਤਰੀ ਜੀ ਇਹ ਗੱਲ ਮੈ ਤੁਹਾਡੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਹਾਂ ਕਿ ਸਰਕਾਰੀ ਦਫਤਰਾਂ ਵਿੱਚ ਇਹਨਾਂ ਅਵਾਰਾ ਪਸੂਆ ਅਤੇ ਕੁੱਤਿਆ ਦੀ ਰੋਕਥਾਮ ਲਈ ਬਣੀਆਂ ਸਮੂਹ ਸਕੀਮਾਂ ਫਾਇਲਾ ਤੱਕ ਹੀ ਸੀਮਤ ਹਨ, ਜ਼ਮੀਨੀ ਪੱਧਰ ’ਤੇ ਕੰਮ ਨਹੀਂ ਹੋ ਰਿਹਾ। ਇਹ ਵਿਚਾਰ ਪ੍ਰੈਸ ਨੋਟ ਜਾਰੀ ਕਰਕੇ ਭਾਜਪਾ ਹਲਕਾ ਇੰਚਾਰਜ ਭਦੌੜ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਵਾਰਾ ਕੁੱਤਿਆਂ ਦੀ ਗਿਣਤੀ ਤਿੰਨ ਲੱਖ ਤੋਂ ਵੱਧ ਹੈ ਅਤੇ ਇਹ ਗਿਣਤੀ ਦਿਨ ਦੁੱਗਣੀ ਅਤੇ ਰਾਤ ਚੋਗਣੀ ਤਰੱਕੀ ਕਰ ਰਹੀ ਹੈ ਕਿਉਕਿ ਸਾਲ ਵਿੱਚ ਦੋ ਵਾਰ ਕੁੱਤੀ ਬੱਚੇ ਦੇਦੀ ਹੈ ਜਿੰਨਾ ਦੀ ਗਿਣਤੀ 6 ਤੋ 12 ਬੱਚੇ ਹੁੰਦੀ ਹੈ। ਸਿੱਧੂ ਨੇ ਦੱਸਿਆ ਕਿ ਸੱਭ ਤੋਂ ਮਾੜਾ ਪੱਖ ਇਹ ਹੈ ਕਿ ਇਹ ਅਵਾਰਾ ਕੁੱਤੇ ਰਾਹ ਜਾਦੇ ਲੋਕਾ ਨੂੰ ਵੱਢ ਲੈਂਦੇ ਹਨ ਇਕੱਲੇ ਪੰਜਾਬ ਵਿੱਚ ਇਸ ਸਾਲ ਹੁਣ ਤੱਕ 1.88 ਲੱਖ ਲੋਕਾਂ ਨੂੰ ਅਵਾਰਾ ਕੁੱਤਿਆ ਨੇ ਵੱਢ ਲਿਆ ਅਤੇ ਇਹਨਾਂ ਅਵਾਰਾ ਕੁੱਤਿਆਂ ਅਤੇ ਪਸ਼ੂਆਂ ਕਾਰਣ ਰੋਜ ਸੜਕਾਂ ਤੇ ਐਕਸੀਡੈਂਟ ਵਾਪਰਦੇ ਹਨ ਅਤੇ ਬਹੁਤ ਲੋਕਾ ਨੂੰ ਆਪਣੀਆਂ ਕੀਮਤੀ ਜਾਨਾਂ ਤੋਂ ਹੱਥ ਧੋਣੇ ਪੈਂਦੇ ਹਨ। ਸਿੱਧੂ ਨੇ ਪੰਜਾਬ ਸਰਕਾਰ ਤੋ ਪੁਰਜੋਰ ਮੰਗ ਕੀਤੀ ਕਿ ਇਹਨਾਂ ਅਵਾਰਾ ਕੁੱਤਿਆ ਅਤੇ ਪਸੂਆ ਨੂੰ ਫੜ ਕੇ ਸ਼ੈਲਟਰ ਹੋਮਸ ਵਿੱਚ ਪਾਇਆ ਜਾਵੇ ਅਤੇ ਲੋਕਾ ਨੂੰ ਨਿਜਾਤ ਦਿਵਾਈ ਜਾਵੇ ਅਤੇ ਇਹਨਾਂ ਅਵਾਰਾ ਜਾਨਵਰਾਂ ਦੀ ਨਸਬੰਦੀ ਲਈ ਠੋਸ ਉਪਰਾਲੇ ਕੀਤੇ ਜਾਣ ਤਾਂ ਜੋ ਇਹਨਾਂ ਦੀ ਗਿਣਤੀ ਵਿੱਚ ਵਾਧਾ ਨਾ ਹੋਵੇ।

Posted inਬਰਨਾਲਾ