ਬਰਨਾਲਾ/ਹੰਡਿਆਇਆ, 23ਅਗਸਤ (ਰਵਿੰਦਰ ਸ਼ਰਮਾ) : ਮਾਨਯੋਗ ਹਾਈਕੋਰਟ ਵੱਲੋਂ ਲੱਖੇ ਸਿਧਾਣੇ ਦੁਆਰਾ ਪੁਲਿਸ ਚੌਂਕੀ ਹੰਡਿਆਇਆ ਦੇ ਹੌਲਦਾਰ ਬਲਵਿੰਦਰ ਸਿੰਘ ਤੇ ਹੋਰ ਪੁਲਿਸ ਕਰਮਚਾਰੀਆ ਤੇ ਕੁੱਟਮਾਰ ਕਰਨ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲੱਖੇ ਸਿਧਾਣੇ ਦੁਆਰਾ ਹਾਈਕੋਰਟ ਵਿੱਚ ਉਸ ਨਾਲ ਹੰਡਿਆਇਆ ਪੁਲਿਸ ਕਰਮਚਾਰੀਆ ਦੁਆਰਾ ਕੁੱਟਮਾਰ ਸਬੰਧੀ ਪਟੀਸ਼ਨ ਦਾਇਰ ਕੀਤੀ ਸੀ ਜਿਸ ਨੂੰ ਮਾਨਯੋਗ ਹਾਈਕੋਰਟ ਵੱਲੋਂ ਐਸਐਸਪੀ ਬਰਨਾਲਾ, ਐਸਪੀ ਬਰਨਾਲਾ ਅਤੇ ਡੀਐਸਪੀ ਬਰਨਾਲਾ ਦੀਆਂ ਪੇਸ਼ ਕੀਤੀਆਂ ਹੋਈਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਲੱਖੇ ਸਿਧਾਣੇ ਦੀ ਇਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਇੱਥੇ ਦੱਸਣ ਯੋਗ ਹੈ ਕਿ ਮਿਤੀ 28-06-2025 ਨੂੰ ਪੁਲਿਸ ਚੋਕੀ ਹੰਡਿਆਇਆ ਵਿਖੇ ਲੱਖੇ ਸਿਧਾਣੇ ਦਾ ਪੁਲਿਸ ਕਰਮਚਾਰੀਆ ਨਾਲ ਵਿਵਾਦ ਹੋ ਗਿਆ ਸੀ।

Posted inਬਰਨਾਲਾ