ਬਰਨਾਲਾ\ਹੰਡਿਆਇਆ, 26 ਅਗਸਤ (ਰਵਿੰਦਰ ਸ਼ਰਮਾ) : ਹੰਡਿਆਇਆ ਵਿਖੇ ਬੀਕਾਨੇਰ ਮਿਸ਼ਠਾਨ ਭੰਡਾਰ ਦੇ ਸਾਹਮਣੇ ਦੁੱਧ ਦੀ ਡੇਅਰੀ ਤੇ ਚੋਰੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਬੀਤੀ ਰਾਤ ਹੋਈ ਚੋਰੀ ਬਾਰੇ ਜਾਣਕਾਰੀ ਦਿੰਦੇ ਪੀੜ੍ਹਤ ਡੇਅਰੀ ਮਾਲਕ ਦਵਿੰਦਰ ਪਾਲ ਪੁੱਤਰ ਮਿੱਠੂ ਰਾਮ ਵਾਸੀ ਕੋਠੇ ਚੂੰਘਾ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਉਹ ਆਪਣੀ ਦੁਕਾਨ ਖੋਲਣ ਲੱਗੇ ਤਾਂ ਦੇਖਿਆ ਕਿ ਦੁਕਾਨ ਦਾ ਜਿੰਦਰਾ ਪਹਿਲਾਂ ਤੋਂ ਹੀ ਤੋੜਿਆ ਪਿਆ ਸੀ। ਉਹਨਾਂ ਦੁਕਾਨ ਅੰਦਰ ਜਾ ਕੇ ਦੇਖਿਆ ਤਾਂ ਗੱਲੇ ਵਿੱਚ ਰੱਖੇ 20 ਹਜਾਰ ਰੁਪਏ ਅਤੇ ਗੁੱਲਕ ਵਿੱਚ ਰੱਖੀ ਭਾਣ ਨੂੰ ਚੋਰਾਂ ਦੁਆਰਾ ਚੋਰੀ ਕਰ ਲਿਆ ਗਿਆ ਸੀ। ਉਹਨਾਂ ਦੱਸਿਆ ਕਿ ਇਸ ਚੋਰੀ ਸਬੰਧੀ ਸ਼ਿਕਾਇਤ ਪੁਲਿਸ ਚੌਂਕੀ ਹੰਡਿਆਇਆ ਵਿਖੇ ਦਰਜ ਕਰਵਾ ਦਿੱਤੀ ਗਈ ਹੈ। ਲਗਾਤਾਰ ਪੈ ਰਹੇ ਮੀਹ ਕਾਰਨ ਜਿੱਥੇ ਲੋਕ ਘਰੋਂ ਬਾਹਰ ਨਿਕਲਣ ਵਿੱਚ ਝਿਜਕ ਰਹੇ ਸਨ, ਉੱਥੇ ਚੋਰਾਂ ਨੇ ਇਸ ਨੂੰ ਚੋਰੀ ਲਈ ਸੁਨਹਿਰੀ ਮੌਕਾ ਸਮਝਿਆ। ਇਸ ਸਬੰਧੀ ਪੁਲਿਸ ਚੌਂਕੀ ਇੰਚਾਰਜ ਕਰਮਜੀਤ ਸਿੰਘ ਨੇ ਕਿਹਾ ਕਿ ਦੁਕਾਨ ਦੇ ਆਸ ਪਾਸ ਦੇ ਕੈਮਰੇਆ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਲਦੀ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ। ਬੀਤੇ ਕੁਝ ਦਿਨਾਂ ਤੋਂ ਹੰਡਿਆਇਆ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਲਗਾਤਾਰ ਚੋਰੀ ਦੀਆਂ ਘਟਨਾਵਾਂ ਵਧ ਰਹੀਆਂ ਹਨ ਪ੍ਰੰਤੂ ਹੰਡਿਆਇਆ ਪੁਲਿਸ ਵੱਲੋਂ ਅਜੇ ਤੱਕ ਚੋਰਾਂ ਖਿਲਾਫ ਕੋਈ ਵੀ ਸਖਤ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ।
