ਬਰਨਾਲਾ, 27 ਅਗਸਤ (ਰਵਿੰਦਰ ਸ਼ਰਮਾ) : ਬਰਨਾਲਾ ਦੇ ਪ੍ਰਾਚੀਨ ਸ਼ਿਵ ਮੰਦਿਰ ਰੇਲਵੇ ਸਟੇਸ਼ਨ ਬਰਨਾਲਾ ਵਿਖੇ ਸਿੱਧੀ ਵਿਨਾਇਕ ਸੇਵਾ ਸੋਸਾਇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 13 ਗਣਪਤੀ ਮਹਾਉਤਸਵ ਮਨਾਇਆ ਜਾ ਰਿਹਾ ਹੈ, ਜੋ ਅੱਜ ਤੋਂ ਸ਼ੁਰੂ ਹੋ ਕੇ 6 ਸਤੰਬਰ ਤੱਕ ਮਨਾਇਆ ਜਾਣਾ ਹੈ। ਇਸ ਮੌਕੇ ਸਿੱਧੀ ਵਿਨਾਇਕ ਸੇਵਾ ਸੋਸਾਇਟੀ ਵੱਲੋਂ ਇੱਕ ਵਿਸ਼ਾਲ ਕਲਸ਼ ਯਾਤਰਾ ਦਾ ਆਯੋਜਨ ਕੀਤਾ ਗਿਆ, ਜਿਸ ਨੂੰ ਹਲਕਾ ਬਰਨਾਲਾ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਅਤੇ ਮੋਬਾਈਲ ਯੂਨੀਅਨ ਦੇ ਪ੍ਰਧਾਨ ਅਰਿਹੰਤ ਰਾਏ ਗਰਗ ਵੱਲੋਂ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਹ ਕਲਸ਼ ਯਾਤਰਾ ਸ਼ਹਿਰ ਦੇ ਮੇਨ ਬਾਜ਼ਾਰਾਂ ਵਿੱਚ ਦੀ ਹੁੰਦੀ ਹੋਈ ਪ੍ਰਾਚੀਨ ਸ਼ਿਵ ਮੰਦਿਰ ਵਿਖੇ ਸਮਾਪਤ ਹੋਈ। ਇਸ ਮੌਕੇ ਹਲਕਾ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋ ਨੇ ਦੱਸਿਆ ਕਿ ਸਿੱਧੀ ਵਿਨਾਇਕ ਸੇਵਾ ਸੋਸਾਇਟੀ ਵੱਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ ਗਣਪਤੀ ਮਹੋਤਸਵ ਮਨਾਇਆ ਜਾ ਰਿਹਾ ਹੈ। ਮੈਂ ਆਪਣੇ ਆਪ ਨੂੰ ਬੜਾ ਭਾਗਾਂ ਵਾਲਾ ਸਮਝਦਾ ਹਾਂ ਜੋ ਕਿ ਮੈਨੂੰ ਇਸ ਗਣਪਤੀ ਮਹੋਤਸਵ ਵਿੱਚ ਭਾਗ ਲੈਣ ਦਾ ਮੌਕਾ ਮਿਲਿਆ ਅਤੇ ਅੱਜ ਮੇਰੇ ਵੱਲੋਂ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ ਗਈ ।ਇਸ ਮੌਕੇ ਸਿੱਧੀ ਵਿਨਾਇਕ ਸੇਵਾ ਸੋਸਾਇਟੀ ਦੇ ਰਵੀ ਬਾਂਸਲ ਨੇ ਦੱਸਿਆ ਕਿ ਸਾਡੇ ਵੱਲੋਂ ਇਸ ਵਾਰ 13ਵਾਂ ਗਣਪਤੀ ਮਹੋਤਸਵ ਮਨਾਇਆ ਜਾ ਰਿਹਾ ਹੈ। ਜਿਸ ਨੂੰ ਲੈ ਕੇ ਅੱਜ ਬਰਨਾਲਾ ਦੀ ਮੋੜਾਂ ਵਾਲੀ ਕੁਟੀਆ ਤੋਂ ਪ੍ਰਾਚੀਨ ਸ਼ਿਵ ਮੰਦਿਰ ਵਿਖੇ ਇੱਕ ਸ਼ੋਭਾ ਅਤੇ ਕਲਸ਼ ਯਾਤਰਾ ਦਾ ਆਗਾਜ਼ ਕੀਤਾ ਗਿਆ, ਜਿਸ ਨੂੰ ਝੰਡੀ ਦੀ ਰਸਮ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋ ਅਤੇ ਮੋਬਾਈਲ ਯੂਨੀਅਨ ਦੇ ਪ੍ਰਧਾਨ ਅਰਿਹੰਤ ਰਾਏ ਗਰਗ ਵੱਲੋਂ ਅਦਾ ਕੀਤੀ ਗਈ। ਇਹ ਮਹਾਉਤਸਵ ਪੂਰੇ ਦਸ ਦਿਨ ਚੱਲੇਗਾ ਅਤੇ 6 ਸਤੰਬਰ ਨੂੰ ਗਣਪਤੀ ਵਿਸਰਜਨ ਕੀਤਾ ਜਾਵੇਗਾ। ਸ਼੍ਰੀ ਗਣਪਤੀ ਮਹੋਤਸਵ ਵਿੱਚ ਹਰ ਰੋਜ਼ ਸ਼ਾਮ 7 ਵਜੇ ਤੋਂ ਲੈ ਕੇ ਪ੍ਰਭੂ ਇੱਛਾ ਤੱਕ ਕੀਰਤਨ ਕਰਵਾਇਆ ਜਾਵੇਗਾ। ਜਿਸ ਦੌਰਾਨ ਹਰ ਰੋਜ਼ ਅਲੱਗ ਅਲੱਗ ਸੰਗੀਤ ਕਲਾਕਾਰ ਆਪਣੀ ਮਧੂਰਬਾਣੀ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਮੌਕੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਧਾਨ ਰਵੀ ਬਾਂਸਲ ਨੇ ਦੱਸਿਆ ਕਿ ਇਹ ਪ੍ਰੋਗਰਾਮ ਮਾਤਾ ਚਿੰਤਪੁਰਨੀ ਮੰਦਰ (ਬੱਬਰਾਂ ਵਾਲੇ ਕੋਠੇ) ਦੇ ਆਸ਼ੀਰਵਾਦ ਨਾਲ ਅਤੇ ਸੰਸਾਰੀ ਸਟਾਈਲ ਦੇ ਐਮਡੀ ਸਵਿੰਦਰ ਬੰਸਲ ਅਤੇ ਹੇਮੰਤ ਬਾਂਸਲ ਸਮੇਤ ਬਰਨਾਲਾ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾਂਦਾ ਹੈ।ਉਹਨਾਂ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਇਸ ਗਣਪਤੀ ਮਹੋਤਸਵ ਵਿੱਚ ਕੋਈ ਵੀ ਸ਼ਹਿਰ ਵਾਸੀ ਯਜਮਾਨ ਬਣਨਾ ਚਾਹੁੰਦਾ ਹੈ ਤਾਂ ਸਾਡੇ ਗਰੁੱਪ ਦੇ ਕਿਸੇ ਵੀ ਮੈਂਬਰ ਨਾਲ ਸੰਪਰਕ ਕਰ ਸਕਦਾ ਹੈ।ਇਸ ਮੌਕੇ ਸਿੱਧੀ ਵਿਨਾਇਕ ਸੇਵਾ ਸੋਸਾਇਟੀ ਦੇ ਆਗੂ ਰਵੀ ਬਾਂਸਲ,ਦਿਨੇਸ਼ ਬਾਂਸਲ,ਨਰਿੰਦਰ ਸਿੰਗਲਾ, ਗਗਨ ਗਰਗ, ਭਾਰਤ ਭੂਸ਼ਣ,ਵਿਜੇ ਗਰਗ ਅਤੇ ਉਮੰਗ ਮਿੱਤਲ, ਸੰਸਾਰੀ ਸਟਾਈਲ ਦੇ ਐਮਡੀ ਸੁਵਿੰਦਰ ਬੰਸਲ, ਹੇਮੰਤ ਬੰਸਲ ਸਮੇਤ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਮਹਿਲਾਵਾਂ ਹਾਜ਼ਰ ਸਨ।

Posted inਬਰਨਾਲਾ