ਮਹਿਲ ਕਲਾਂ/ਬਰਨਾਲਾ, 30 ਅਗਸਤ (ਰਵਿੰਦਰ ਸ਼ਰਮਾ) : ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਹਮੀਦੀ ਵਿਖੇ ਪਿਛਲੇ ਦਿਨੀਂ ਹੋਈ ਬਰਸਾਤ ਕਾਰਨ ਇਕ ਮਜ਼ਦੂਰ ਪਰਿਵਾਰ ਦੇ ਘਰ ਦੀਆ ਨੀਹਾਂ ਦਬਣ ਕਰਨ ਜਿੱਥੇ ਸਾਰੇ ਘਰ ਨੂੰ ਤਰੇੜਾਂ ਆ ਗਈਆਂ, ਉੱਥੇ ਬਾਥਰੂਮ ਡਿੱਗ ਕੇ ਮਲਬੇ ‘ਚ ਤਬਦੀਲ ਹੋ ਗਏ। ਇਸ ਸਬੰਧੀ ਜੋਰਾ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਹਮੀਦੀ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਤਿੰਨ ਬੈਠਕਾਂ ਤੇ ਇਕ ਬਰਾਂਡਾ ਬਣਿਆ ਹੋਇਆ ਹੈ। ਪਿਛਲੇ ਦਿਨੀਂ ਹੋਈ ਬਰਸਾਤ ਦਾ ਪਾਣੀ ਘਰ ਦੀਆਂ ਨੀਹਾਂ ‘ਚ ਪੈਣ ਕਰਕੇ ਸਾਰੇ ਘਰ ਨੂੰ ਥਾਂ-ਥਾਂ ਤੋਂ ਤਰੇੜਾਂ ਆ ਗਈਆਂ ਤੇ ਬਾਥਰੂਮ ਡਿੱਗ ਕੇ ਮਲਬੇ ‘ਚ ਤਬਦੀਲ ਹੋ ਗਏ। ਉਨ੍ਹਾਂ ਕਿਹਾ ਕਿ ਡਰ ਦਾ ਮਾਰਾ ਉਨ੍ਹਾਂ ਦਾ ਪਰਿਵਾਰ ਧਰਮਸ਼ਾਲਾ ‘ਚ ਦਿਨ ਕੱਟਣ ਲਈ ਮਜਬੂਰ ਹੈ। ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਘਰ ਮੁੜ ਬਣਾਉਣ ਲਈ ਮੁਆਵਜ਼ਾ ਦਿੱਤਾ ਜਾਵੇ।

Posted inਬਰਨਾਲਾ