ਬਰਨਾਲਾ, 30 ਅਗਸਤ (ਰਵਿੰਦਰ ਸ਼ਰਮਾ) : ਕੇਦਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਲਈ ਭਾਜਪਾ ਕੇਡਰ ਵੱਲੋ ਪਿੰਡ-ਪਿੰਡ, ਗਲੀ-ਗਲੀ, ਮੁਹੱਲੇ-ਮੁਹੱਲੇ ਵਿੱਚ ਕੈਂਪ ਲਗਾ ਕੇ ਗਰੀਬ ਲੋਕਾ ਨੂੰ ਅਤੇ ਕਿਸਾਨਾਂ ਨੂੰ ਇਹ ਸਹੂਲਤਾਂ ਦਿੱਤੀਆਂ ਜਾਂਦੀਆਂ ਸਨ ਪਰ ਸੂਬੇ ਦੀ ਮੌਜੂਦਾ ਸਰਕਾਰ ਪੁਲਿਸ ਫੋਰਸ ਦੀ ਦੁਰਵਰਤੋਂ ਕਰਕੇ ਭਾਜਪਾ ਕੇਡਰ ਨੂੰ ਡਾਟਾ ਕੁਲੈਕਸ਼ਨ ਦੇ ਨਾਂ ’ਤੇ ਖੱਜ਼ਲ ਖੁਆਰ ਕਰ ਰਹੀ ਹੈ। ਲੀਡਰਸ਼ਿਪ ਅਤੇ ਭਾਜਪਾ ਵਰਕਰਾਂ ਨੂੰ ਥਾਣਿਆ ਵਿੱਚ ਡੱਕਿਆ ਜਾ ਰਿਹਾ ਹੈ। ਇਸ ਧੱਕੇਸ਼ਾਹੀ ਖਿਲਾਫ ਅੱਜ ਭਾਜਪਾ ਹਲਕਾ ਇੰਚਾਰਜ ਭਦੌੜ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਰਾਹੀਂ ਦੇਸ਼ ਦੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਅਤੇ ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੂੰ ਸਾਬਕਾ ਫੌਜੀਆਂ ਅਤੇ ਭਾਜਪਾ ਵਰਕਰਾਂ ਵੱਲੋਂ ਮੈਮੋਰੰਡਮ ਭੇਜਿਆ ਗਿਆ। ਇਹ ਜਾਣਕਾਰੀ ਪ੍ਰੈਸ ਦੇ ਨਾ ਵਾਰੰਟ ਅਫ਼ਸਰ ਸਮਸ਼ੇਰ ਸਿੰਘ ਸੇਖੋਂ ਅਤੇ ਸੂਬੇਦਾਰ ਗੁਰਜੰਟ ਸਿੰਘ ਨਾਈਵਾਲਾ ਨੇ ਕੀਤੀ। ਇਸ ਮੌਕੇ ਸਿੱਧੂ ਨੇ ਕਿਹਾ ਕਿ ਕੈਂਪ ਲਾਉਣ ਤੋਂ ਪਹਿਲਾ ਕਿਸੇ ਇਜਾਜਤ ਦੀ ਲੋੜ ਨਹੀਂ ਕਿਉਕਿ ਇਹ ਸਕੀਮਾਂ ਕੇਦਰ ਸਰਕਾਰ ਵੱਲੋ ਗਰੀਬ ਲੋਕਾ ਲਈ ਅਤੇ ਕਿਸਾਨ ਭਰਾਵਾਂ ਲਈ ਬਣਾਈਆਂ ਹਨ। ਉਹਨਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਆਪਣੀਆਂ ਆਪਹੁਦਰੀਆਂ ਤੋ ਬਾਜ ਨਾ ਆਈ ਤਾਂ ਸਾਨੂੰ ਮਜਬੂਰਨ ਹਾਈਕੋਰਟ ਵਿੱਚ ਜਨਹਿੱਤ ਪਟੀਸ਼ਨ ਪਾਉਣੀ ਪਏਗੀ। ਕਿਉਕਿ ਇਹ ਪੰਜਾਬ ਸਰਕਾਰ ਦਾ ਲੋੜਵੰਦ ਲੋਕਾ ਨਾਲ ਧੱਕਾ ਹੈ। ਇਸ ਮੌਕੇ ਲੈਫਟੀਨੈਂਟ ਭੋਲਾ ਸਿੰਘ ਸਿੱਧੂ, ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ, ਅਵਤਾਰ ਸਿੰਘ ਸਿੱਧੂ, ਸੂਬੇਦਾਰ ਜਗਸੀਰ ਸਿੰਘ ਭੈਣੀ, ਸੂਬੇਦਾਰ ਕਮਲਜੀਤ ਸ਼ਰਮਾ, ਐਡਵੋਕੇਟ ਵਿਸ਼ਾਲ ਸ਼ਰਮਾ, ਹੌਲਦਾਰ ਬਸੰਤ ਸਿੰਘ ਉੱਗੋਕੇ, ਸਾਰਜੈਂਟ ਜਗਦੀਪ ਸਿੰਘ ਉੱਗੋਕੇ, ਗੁਰਦੇਵ ਸਿੰਘ ਮੱਕੜ, ਹੌਲਦਾਰ ਜਸਵਿੰਦਰ ਸਿੰਘ ਕੱਟੂ, ਤ੍ਰਿਲੋਚਨ ਸਿੰਘ ਜੋਧਪੁਰ, ਪਰਜੀਤ ਸਿੰਘ, ਚਰਨ ਸਿੰਘ ਆਦਿ ਹਾਜ਼ਰ ਸਨ।

Posted inਬਰਨਾਲਾ