ਬਰਨਾਲਾ, 3 ਫਰਵਰੀ (ਰਵਿੰਦਰ ਸ਼ਰਮਾ) – ਨਿਊ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਰਜਿ: ਵਿੱਚ ਪਹਿਲਾਂ ਤੋਂ ਹੀ ਵਧੀਆ ਸੇਵਾਵਾਂ ਨਿਭਾ ਰਹੇ ਡਾਕਟਰ ਰਾਮਦਾਸ ਸਿੰਘ ਨੂੰ ਤੀਸਰੀ ਵਾਰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਹੈ। ਇਸ ਮੌਕੇ ਰੱਖੀ ਗਈ ਵਿਸ਼ੇਸ਼ ਮੀਟਿੰਗ ਵਿੱਚ ਸੂਬਾ ਖਜ਼ਾਨਚੀ ਡਾਕਟਰ ਮਾਘ ਸਿੰਘ (ਮਾਣਕੀ) ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ ਅਤੇ ਮੈਡੀਕਲ ਪ੍ਰੈਕਟੀਸ਼ਨਰਾਂ ਦੀਆਂ ਚਿਰਾਂ ਤੋਂ ਲਟਕਦੀਆਂ ਵੱਖ-ਵੱਖ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਕਰਨ ਤੋਂ ਇਲਾਵਾ ਉਹਨਾਂ ਦਾ ਹੱਲ ਕਰਨ ਲਈ ਵਿਚਾਰ ਚਰਚਾ ਕਰਨ ਦੇ ਨਾਲ ਨਾਲ ਸਮੂਹ ਮੈਂਬਰਾਂ ਦੇ ਵਿਚਾਰ ਲਏ ਗਏ।
ਇਸ ਮੌਕੇ ਸਰਬਸੰਮਤੀ ਨਾਲ ਹੋਈ ਚੋਣ ਵਿੱਚ ਚੇਅਰਮੈਨ ਡਾਕਟਰ ਅੰਗਰੇਜ਼ ਖਾਨ, ਮੀਤ ਪ੍ਰਧਾਨ ਗੁਰਸੀਸ ਸਿੰਘ, ਖਜ਼ਾਨਚੀ ਡਾਕਟਰ ਘਣਸ਼ਿਆਮ, ਪ੍ਰੈਸ ਸਕੱਤਰ ਅਰਸ ਮੁਹੰਮਦ, ਸਹਾਇਕ ਪ੍ਰੈਸ ਸਕੱਤਰ ਬੂਟਾ ਸਿੰਘ, ਸਹਾਇਕ ਖਜ਼ਾਨਚੀ ਡਾਕਟਰ ਮਨਦੀਪ ਸਿੰਘ, ਜਨਰਲ ਸਕੱਤਰ ਪਰਮਜੀਤ ਸਿੰਘ, ਸਹਾਇਕ ਸਕੱਤਰ ਡਾਕਟਰ ਰੌਸ਼ਨ, ਸੀਨੀਅਰ ਮੀਤ ਪ੍ਰਧਾਨ ਡਾਕਟਰ ਚਰਨਜੀਤ ਸਿੰਘ, ਡਾਕਟਰ ਛੋਟੇ ਲਾਲ ਅਤੇ ਡਾਕਟਰ ਰਾਮ ਸਿੰਘ ਕੈਰੇ ਨੂੰ ਸਲਾਹਕਾਰ ਚੁਣਿਆ ਗਿਆ ਹੈ।
ਇਸ ਮੌਕੇ ਸਰਬ ਸੰਮਤੀ ਨਾਲ ਤੀਸਰੀ ਵਾਰ ਚੁਣੇ ਗਏ ਜ਼ਿਲ੍ਹਾ ਪ੍ਰਧਾਨ ਡਾਕਟਰ ਰਾਮਦਾਸ ਸਿੰਘ ਨੇ ਕਿਹਾ ਕਿ ਉਹ ਐਸੋਸੀਏਸ਼ਨ ਦੀ ਮਜ਼ਬੂਤੀ ਲਈ ਮਿਹਨਤ ਤੇ ਇਮਾਨਦਾਰੀ ਨਾਲ ਕੰਮ ਕਰਨਗੇ। ਇਸ ਮੌਕੇ ਮੀਟਿੰਗ ਵਿੱਚ ਡਾਕਟਰ ਤਲਵਿੰਦਰ ਸਿੰਘ, ਡਾਕਟਰ ਬਲਜਿੰਦਰ ਸਿੰਘ, ਡਾਕਟਰ ਹਰੀ ਰਾਮ, ਡਾਕਟਰ ਅਵਤਾਰ ਸਿੰਘ, ਡਾਕਟਰ ਕੁਲਵੀਰ ਸਿੰਘ ਅਤੇ ਹੋਰ ਮੈਂਬਰ ਵੀ ਹਾਜ਼ਰ ਸਨ।

Posted inਬਰਨਾਲਾ
