Posted inFaridkot ਪੰਜਾਬ ਪੁਲਿਸ ਦੇ ਕਾਂਸਟੇਬਲ ਦੀ ਡਿਊਟੀ ਦੌਰਾਨ ਮੌਤ Posted by overwhelmpharma@yahoo.co.in Feb 28, 2025 ਫਰੀਦਕੋਟ, 28 ਫ਼ਰਵਰੀ (ਰਵਿੰਦਰ ਸ਼ਰਮਾ) : ਪੰਜਾਬ ਪੁਲਿਸ ਦੇ ਕਾਂਸਟੇਬਲ ਦੀ ਫਰੀਦਕੋਟ ਵਿੱਚ ਡਿਊਟੀ ਦੌਰਾਨ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬਲਤੇਜ ਸਿੰਘ ਵਾਸੀ ਪਿੰਡ ਮਹਿਮੂਆਣਾ ਵਜੋਂ ਹੋਈ ਹੈ, ਜੋ ਇਸ ਸਮੇਂ ਥਾਣਾ ਸਿਟੀ ਫਰੀਦਕੋਟ ਵਿੱਚ ਪੀ.ਸੀ.ਆਰ.ਪਾਰਟੀ ਵਿੱਚ ਤਾਇਨਾਤ ਸੀ। ਮ੍ਰਿਤਕ ਦੇ ਸਾਥੀ ਏ.ਐਸ.ਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਬਲਤੇਜ ਸਿੰਘ ਵੀਰਵਾਰ ਰਾਤ ਤੋਂ ਉਨ੍ਹਾਂ ਦੇ ਨਾਲ ਨਾਈਟ ਡਿਊਟੀ ‘ਤੇ ਸੀ।ਅੱਜ ਸ਼ੁੱਕਰਵਾਰ ਸਵੇਰੇ ਜਦੋਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਤਲਵੰਡੀ ਪੁਲ ‘ਤੇ ਇਕ ਕੈਂਟਰ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ ਤਾਂ ਦੋਵੇਂ ਬਾਈਕ ‘ਤੇ ਸਵਾਰ ਹੋ ਕੇ ਮੌਕੇ ‘ਤੇ ਜਾ ਰਹੇ ਸਨ। ਰਸਤੇ ਵਿੱਚ ਬਲਤੇਜ ਸਿੰਘ ਨੇ ਉਸ ਨੂੰ ਬਾਈਕ ਰੋਕਣ ਲਈ ਕਿਹਾ ਅਤੇ ਜਿਵੇਂ ਹੀ ਬਾਈਕ ਰੁਕੀ ਤਾਂ ਬਲਤੇਜ ਸਿੰਘ ਹੇਠਾਂ ਡਿੱਗ ਗਿਆ। ਉਨ੍ਹਾਂ ਨੇ ਆਪਣੇ ਸਾਥੀ ਕਰਮਚਾਰੀਆਂ ਨੂੰ ਬੁਲਾਇਆ ਅਤੇ ਉਸ ਨੂੰ ਨਿੱਜੀ ਗੱਡੀ ਵਿਚ ਬਿਠਾ ਕੇ ਮੈਡੀਕਲ ਕਾਲਜ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। Post navigation Previous Post ਪੰਜਾਬ ਪੁਲਿਸ ਵਿੱਚ 1746 ਕਾਂਸਟੇਬਲ ਅਸਾਮੀਆਂ ਦੀ ਭਰਤੀ ਪ੍ਰਕਿਰਿਆ ਸ਼ੁਰੂNext Postਡਾਕਟਰ ਅਮਿਤ ਬਾਂਸਲ ਖ਼ਿਲਾਫ਼ ਚਾਰਜ਼ਸ਼ੀਟ ਦਾਖ਼ਲ, 22 ਕੇਂਦਰ ਸੀਲ, 23 ਹਜ਼ਾਰ ਗੋਲੀਆਂ ਬਰਾਮਦ