Posted inਬਰਨਾਲਾ ਐਡਵੋਕੇਟ ਪੰਕਜ ਬਾਂਸਲ ਬਣੇ ਬਾਰ ਐਸੋਸੀਏਸ਼ਨ ਬਰਨਾਲਾ ਦੇ ਪ੍ਰਧਾਨ Posted by overwhelmpharma@yahoo.co.in Feb 28, 2025 ਬਰਨਾਲਾ, 28 ਫਰਵਰੀ (ਰਵਿੰਦਰ ਸ਼ਰਮਾ) : ਸ਼ੁੱਕਰਵਾਰ ਨੂੰ ਬਾਰ ਐਸੋਸੀਏਸ਼ਨ ਬਰਨਾਲਾ ਦੇ ਅਹੁਦੇਦਾਰਾਂ ਦੀ ਚੋਣ ਹੋਈ। ਜਿਸ ਵਿੱਚ ਬਾਰ ਐਸੋਸੀਏਸ਼ਨ ਦੀ ਪ੍ਰਧਾਨਗੀ ਲਈ ਤਿਕੋਣਾ ਮੁਕਾਬਲਾ ਸੀ ਜਦਕਿ ਸਕੱਤਰ, ਜੁਆਇੰਟ ਸਕੱਤਰ ਅਤੇ ਮੀਤ ਪ੍ਰਧਾਨ ਲਈ ਸਿੱਧਾ ਮੁਕਾਬਲਾ ਸੀ। ਵੋਟਾਂ ਦੀ ਗਿਣਤੀ ਤੋਂ ਬਾਅਦ ਪ੍ਰਾਪਤ ਨਤੀਜੇ ਅਨੁਸਾਰ ਐਡਵੋਕੇਟ ਪੰਕਜ ਬਾਂਸਲ 260 ਵੋਟਾਂ ਲੈ ਕੇ ਪ੍ਰਧਾਨ ਚੁਣੇ ਗਏ ਜਦਕਿ ਐਡਵੋਕੇਟ ਇਕਬਾਲ ਗਿੱਲ ਨੂੰ 138 ਅਤੇ ਐਡਵੋਕੇਟ ਨਵੀਨ ਨੂੰ 104 ਵੋਟਾਂ ਮਿਲੀਆਂ। ਇਸੇ ਤਰ੍ਹਾਂ ਐਡਵੋਕੇਟ ਤਲਵਿੰਦਰ ਮਸੌਣ 295 ਵੋਟਾਂ ਲੈ ਕੇ ਮੀਤ ਪ੍ਰਧਾਨ ਚੁਣੇ ਗਏ ਜਦਕਿ ਐਡਵੋਕੇਟ ਜੰਟਾ ਸਿੰਘ ਭੁੱਲਰ ਨੂੰ 200 ਵੋਟਾਂ ਮਿਲੀਆਂ। ਸਕੱਤਰ ਦੇ ਅਹੁਦੇ ਲਈ ਐਡਵੋਕੇਟ ਕਰਨਵੀਰ ਮਾਨ ਨੂੰ 313 ਵੋਟਾਂ ਮਿਲੀਆਂ ਜਦਕਿ ਐਡਵੋਕੇਟ ਸੰਦੀਪ ਨੂੰ 180 ਵੋਟਾਂ ਮਿਲੀਆਂ। ਇਸੇ ਤਰ੍ਹਾਂ ਜੁਆਇੰਟ ਸਕੱਤਰ ਦੇ ਅਹੁਦੇ ਲਈ ਐਡਵੋਕੇਟ ਯਾਦਵ ਸ਼ਰਮਾ 269 ਵੋਟਾਂ ਲੈ ਕੇ ਚੁਣੇ ਗਏ ਜਦਕਿ ਐਡਵੋਕੇਟ ਸਰਬਜੀਤ ਕੌਰ ਨੂੰ 235 ਵੋਟਾਂ ਮਿਲੀਆਂ। Post navigation Previous Post ਪੰਜਾਬ ਸਰਕਾਰ ਦਾ ਸੂਬਾ ਵਾਸੀਆਂ ਲਈ ਇੱਕ ਹੋਰ ਵੱਡਾ ਫ਼ੈਸਲਾ!Next Postਨੈਸ਼ਨਲ ਹੈਲਥ ਮਿਸ਼ਨ ਦੇ ਮੁਲਾਜ਼ਮਾਂ ਨੇ ਮੰਗਾਂ ਸਬੰਧੀ ਸਿਵਲ ਸਰਜਨ ਨੂੰ ਦਿੱਤ ਮੰਗ ਪੱਤਰ