Posted inਪੰਜਾਬ ਨਸ਼ੇ ਦੀ ਓਵਰਡੋਜ਼ ਨਾਲ 28 ਸਾਲਾਂ ਨੌਜਵਾਨ ਦੀ ਮੌਤ, ਮਾੜੀ ਆਦਤ ਕਾਰਨ ਪਤਨੀ ਵੀ ਚਲੀ ਗਈ ਸੀ ਪੇਕੇ Posted by overwhelmpharma@yahoo.co.in Mar 3, 2025 ਗੁਰੂ ਕਾ ਬਾਗ, 3 ਮਾਰਚ (ਰਵਿੰਦਰ ਸ਼ਰਮਾ) : ਹਲਕਾ ਅਜਨਾਲਾ ਅਧੀਨ ਆਉਂਦੇ ਪਿੰਡ ਖਤਰਾਏ ਕਲਾਂ ਵਿਖੇ ਨਸ਼ੇ ਨੇ ਇੱਕ ਨੌਜਵਾਨ ਦੀ ਜਾਨ ਲੈ ਲਈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਜਗੀਰ ਸਿੰਘ ਵਾਸੀ ਖਤਰਾਏ ਕਲਾਂ ਨੇ ਬੜੇ ਦੁਖੀ ਮਨ ਨਾਲ ਦੱਸਿਆ ਕਿ ਉਸ ਦਾ ਨੌਜਵਾਨ ਪੁੱਤਰ ਹਰਦੀਪ ਸਿੰਘ (28 ਸਾਲ) ਜੋ ਕਿ ਮੋਟਰਸਾਈਕਲਾਂ ਦਾ ਬਹੁਤ ਵਧੀਆ ਕਾਰੀਗਰ ਸੀ ਤੇ ਪਿਛਲੇ 6-7 ਮਹੀਨਿਆਂ ਤੋਂ ਬੁਰੀ ਸੰਗਤ ਵਿੱਚ ਪੈ ਕੇ ਨਸ਼ਿਆਂ ਦਾ ਆਦੀ ਹੋ ਚੁੱਕਾ ਸੀ ਤੇ ਇਸੇ ਗੱਲ ਨੂੰ ਲੈ ਕੇ ਉਹਨਾਂ ਦੇ ਘਰ ਵਿੱਚ ਅਕਸਰ ਲੜਾਈ ਝਗੜਾ ਰਹਿੰਦਾ ਸੀ, ਜਿਸ ਕਾਰਨ ਉਸ ਦੀ ਪਤਨੀ ਆਪਣੇ ਪੇਕੇ ਘਰ ਚਲੀ ਗਈ ਸੀ। ਉਸ ਨੇ ਦੱਸਿਆ ਕਿ ਬੀਤੇ ਕੱਲ ਉਹਨਾਂ ਦਾ ਪੁੱਤਰ ਕੋਈ ਨਸ਼ੇ ਦਾ ਸੇਵਨ ਕਰਕੇ ਆਇਆ ਅਤੇ ਸਵੇਰੇ ਉੱਠ ਨਹੀਂ ਸਕਿਆ। ਵੇਖਣ ’ਤੇ ਪਤਾ ਲੱਗਾ ਤਾਂ ਉਸਦੀ ਮੌਤ ਹੋ ਚੁੱਕੀ ਸੀ। ਉਨਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਸ਼ਿਆਂ ਦੇ ਵਗ ਰਹੇ ਦਰਿਆ ਨੂੰ ਠੱਲ ਪਾਈ ਜਾਵੇ ਤੇ ਨਸ਼ੇ ਦੇ ਸੌਦਾਗਰਾਂ ਨੂੰ ਕਾਬੂ ਕਰਕੇ ਜੇਲ ਵਿੱਚ ਭੇਜਿਆ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਘਰਾਂ ਦੇ ਚਿਰਾਗ ਨਾ ਬੁਝ ਸਕਣ। Post navigation Previous Post ਇਸਤਰੀ ਅਕਾਲੀ ਦਲ ਵਲੋਂ ਵਿਧਾਇਕ ਬਲਕਾਰ ਸਿੱਧੂ ਨੂੰ ਵਿਧਾਨ ਸਭਾ ਤੋਂ ਬਾਹਰ ਕਰਨ ਦੀ ਮੰਗNext Postਹਿਰਨ ਦਾ ਕੀਤਾ ਸ਼ਿਕਾਰ, ਚਾਰ ਪੰਜਾਬੀ ਨੌਜਵਾਨ ਰਾਜਸਥਾਨ ਪੁਲਿਸ ਵੱਲੋਂ ਗ੍ਰਿਫ਼ਤਾਰ