Posted inShri Mukatsar Sahib ਹਿਰਨ ਦਾ ਕੀਤਾ ਸ਼ਿਕਾਰ, ਚਾਰ ਪੰਜਾਬੀ ਨੌਜਵਾਨ ਰਾਜਸਥਾਨ ਪੁਲਿਸ ਵੱਲੋਂ ਗ੍ਰਿਫ਼ਤਾਰ Posted by overwhelmpharma@yahoo.co.in Mar 3, 2025 ਸ਼੍ਰੀ ਮੁਕਤਸਰ ਸਾਹਿਬ, 3 ਮਾਰਚ (ਰਵਿੰਦਰ ਸ਼ਰਮਾ) : ਰਾਜਸਥਾਨ ’ਚ ਕਥਿਤ ਤੌਰ ‘ਤੇ ਚਿੰਕਾਰਾ ਹਿਰਨ ਦਾ ਸ਼ਿਕਾਰ ਕਰਨ ਦੇ ਮਾਮਲੇ ‘ਚ ਮੁਕਤਸਰ ਜ਼ਿਲ੍ਹੇ ਦੇ ਚਾਰ ਨੌਜਵਾਨਾਂ ਨੂੰ ਰਾਜਸਥਾਨ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਨੌਜਵਾਨਾਂ ਵਿਰੁੱਧ ਪਹਿਲਾਂ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਹੈ। ਹਾਲ ਹੀ ਵਿੱਚ ਉਹ ਆਪਣੇ ਦੋਸਤਾਂ ਨਾਲ ਰਾਜਸਥਾਨ ਘੁੰਮਣ ਗਏ ਸੀ। ਪਰ ਉੱਥੇ ਉਨ੍ਹਾਂ ਨੇ ਰਾਜਸਥਾਨ ਨਿਵਾਸੀ ਆਪਣੇ ਹੋਰ ਦੋਸਤਾਂ ਨਾਲ ਕਥਿਤ ਤੌਰ ‘ਤੇ ਹਿਰਨ ਦਾ ਸ਼ਿਕਾਰ ਕੀਤਾ ਜਿਸ ਕਾਰਨ ਜ਼ਿਲ੍ਹੇ ਦੇ ਚਾਰੇ ਨੌਜਵਾਨਾਂ ਨੂੰ ਰਾਜਸਥਾਨ ਦੇ ਨੌਜਵਾਨਾਂ ਦੇ ਨਾਲ ਉੱਥੋਂ ਦੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਕਤਸਰ ਦੇ ਸਾਹਿਲ ਕਟਾਰੀਆ, ਹਰਜੀਤ ਸਿੰਘ, ਸੁਖਵੰਤ ਸਿੰਘ ਅਤੇ ਮਲੋਟ ਦੇ ਸਨੇਹਵੀਰ ਸਿੰਘ ਨੂੰ ਰਾਜਸਥਾਨ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਮੁਲਜ਼ਮਾਂ ’ਚੋਂ ਇੱਕ ਵੱਡੇ ਜ਼ਿਮੀਂਦਾਰ ਦਾ ਬੇਟਾ ਦੱਸਿਆ ਜਾ ਰਿਹਾ ਹੈ। ਉਕਤ ਨੌਜਵਾਨਾਂ ਦੇ ਪਰਿਵਾਰਕ ਮੈਂਬਰ ਰਾਜਸਥਾਨ ਵਿੱਚ ਆਪਣੇ ਪੁੱਤਰਾਂ ਨੂੰ ਮਿਲਣ ਚਲੇ ਗਏ ਹਨ। ਇਸ ਲਈ ਉਸ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ। ਮੁਲਜ਼ਮਾਂ ‘ਤੇ ਰਾਜਸਥਾਨ ਦੇ ਬੱਜੂ ਦੰਤੋਰ ਸਰਹੱਦ ‘ਤੇ ਰੋਹੀ ’ਚ ਹਿਰਨ ਦਾ ਗੋਲ਼ੀ ਮਾਰ ਕੇ ਸ਼ਿਕਾਰ ਕਰਨ ਦਾ ਦੋਸ਼ ਹੈ। Post navigation Previous Post ਨਸ਼ੇ ਦੀ ਓਵਰਡੋਜ਼ ਨਾਲ 28 ਸਾਲਾਂ ਨੌਜਵਾਨ ਦੀ ਮੌਤ, ਮਾੜੀ ਆਦਤ ਕਾਰਨ ਪਤਨੀ ਵੀ ਚਲੀ ਗਈ ਸੀ ਪੇਕੇNext Postਫ਼ੌਜ ਅਤੇ ਪੁਲਿਸ ਦੀ ਭਰਤੀ ਦੀ ਤਿਆਰੀ ਲਈ ਕੈਂਪ ਸ਼ੁਰੂ