Posted inਬਰਨਾਲਾ ਫ਼ੌਜ ਅਤੇ ਪੁਲਿਸ ਦੀ ਭਰਤੀ ਦੀ ਤਿਆਰੀ ਲਈ ਕੈਂਪ ਸ਼ੁਰੂ Posted by overwhelmpharma@yahoo.co.in Mar 3, 2025 ਬਰਨਾਲਾ, 3 ਮਾਰਚ (ਰਵਿੰਦਰ ਸ਼ਰਮਾ) : ਪੰਜਾਬ ਦੇ ਨੌਜਵਾਨਾਂ ਦਾ ਸਿਖਲਾਈ ਤੇ ਰੋਜ਼ਗਾਰ ਕੇਂਦਰ ਸੀ-ਪਾਈਟ ਕੈਂਪ ਨਾਭਾ ਵੱਲੋਂ ਅਗਨੀਵੀਰ (ਫੌਜ) ਤੇ ਪੰਜਾਬ ਪੁਲਿਸ ਵਿੱਚ ਭਰਤੀ ਹੋਣ ਦੇ ਚਾਹਵਾਨ ਬੇਰੁਜ਼ਗਾਰ ਨੌਜਵਾਨਾਂ ਲਈ ਲਿਖਤੀ ਪ੍ਰੀਰੀਖਿਆ ਦੀ ਤਿਆਰੀ ਸ਼ੁਰ ਕਰ ਦਿੱਤੀ ਗਈ ਹੈ।ਆਨਲਾਇਨ ਅਤੇ ਕੰਪਿਊਟਰ ਬੇਸਡ ਪੇਪਰ ਦੀ ਤਿਆਰੀ ਤਜ਼ੁਰਬੇਕਾਰ ਸਟਾਫ ਦੁਆਰਾ ਕਰਵਾਈ ਜਾ ਰਹੀ ਹੈ। ਇਸ ਸੰਬਧੀ ਟ੍ਰਰੇਨਿੰਗ ਅਫ਼ਸਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਕੈਂਪ ਦੌਰਾਨ ਪੇਪਰ ਦੀ ਤਿਆਰੀ, ਰਹਿਣਾ-ਖਾਣਾ ਸਭ ਪੰਜਾਬ ਸਰਕਾਰ ਵੱਲੋਂ ਮੁਫ਼ਤ ਹੈ, ਇਸ ਟ੍ਰੇਨਿੰਗ ਵਿੱਚ ਸੰਗਰੂਰ, ਬਰਨਾਲਾ, ਪਟਿਆਲਾ ਅਤੇ ਮਾਲੇਰਕੋਟਲਾ ਜ਼ਿਲ੍ਹਿਆਂ ਦੇ ਯੋਗ ਉਮੀਦਵਾਰ ਜਲਦੀ ਤੋਂ ਜਲਦੀ ਕੈਂਪ ਵਿੱਚ ਦਾਖਲਾ ਲੈਣ, ਕਿਓਂਕਿ ਸੀਟਾਂ ਸੀਮਤ ਹਨ। ਵਧੇਰੇ ਜਾਣਕਾਰੀ ਲਈ ਕੈਂਪ ਵਿੱਚ ਆਕੇ ਜਾਂ ਮੋਬਾਈਲ ਨੰਬਰ 9478205428 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜੇਸੀਬੀ ਅਪਰੇਟਰ ਕੋਰਸ ਅਤੇ ਸਕਿਉਰਟੀ ਗਾਰਡ ਟ੍ਰੇਨਿੰਗ ਵੀ ਸਮੇਂ ਸਮੇਂ ‘ਤੇ ਚਲਾਈ ਜਾਂਦੀ ਹੈ। ਕੈਂਪ ਦੀਆਂ ਸੋਸ਼ਲ ਮੀਡੀਆ ਸਾਈਟਾਂ ‘ਤੇ ਜਾ ਕੇ ਵੀ ਵਧੇਰੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। Post navigation Previous Post ਹਿਰਨ ਦਾ ਕੀਤਾ ਸ਼ਿਕਾਰ, ਚਾਰ ਪੰਜਾਬੀ ਨੌਜਵਾਨ ਰਾਜਸਥਾਨ ਪੁਲਿਸ ਵੱਲੋਂ ਗ੍ਰਿਫ਼ਤਾਰNext Postਪੰਜਾਬ ਸਰਕਾਰ ਵੱਲੋਂ 43 IAS ਤੇ PCS ਅਫ਼ਸਰਾਂ ਦਾ ਤਬਾਦਲਾ, ਪੜ੍ਹੋ ਲਿਸਟ