ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਪ੍ਰਯਾਗਰਾਜ ਵਿਖੇ ਸੰਗਮ ’ਚ ਡੁਬਕੀਲਗਾਈ। ਭਗਵਾ ਰੰਗ ਦੇ ਕਪੜੇ ਪਹਿਣੇ ਪੀ.ਐੱਮ ਮੋਦੀ ਦੇ ਹੱਥ ਤੇ ਗਲੇ ’ਚ ਰੁਦਰਾਕਸ਼ ਦੀਆਂਮਾਲਾਵਾਂ ਸਨ। ਮੰਤਰ ਉਚਾਰਣ ਦੌਰਾਨ ਪੀ.ਐੱਮ. ਮੋਦੀ ਨੇ ਇਕੱਲੇ ਹੀ ਸੰਗਮ ’ਚ ਡੁਬਕੀਲਗਾਈ। ਇਸ਼ਨਾਨ ਤੋਂ ਬਾਅਦ ਪੀ.ਐੱਮ. ਨੇ ਸੂਰਜ ਨੂੰ ਅਰਘ ਦਿੱਤਾ। ਕਰੀਬ 5 ਮਿੰਟ ਤੱਕਮੰਤਰ ਦਾ ਜਾਪ ਕਰਦੇ ਹੋਏ ਸੂਰਜ ਪੂਜਾ ਕੀਤੀ। ਸੰਗਮ ਨੋਜ ਉੱਤੇ ਗੰਗਾ ਪੂਜਨ ਕੀਤਾ। ਮਾਂਗੰਗਾ ਨੂੰ ਦੁੱਧ ਅਰਪਿਤ ਕੀਤਾ ਤੇ ਸਾੜ੍ਹੀ ਚੜ੍ਹਾਈ। ਮੋਦੀ ਗੰਗਾ ਪੂਜਨ ਤੋਂ ਬਾਅਦ ਸਿੱਧੇ ਬੋਟ ਤੋਂਅਰੈਲ ਘਾਟ ਪਹੁੰਚੇ। ਉੱਥੋਂ ਦਿੱਲੀ ਲਈ ਰਵਾਨਾ ਹੋ ਗਏ। ਮੋਦੀ ਦੇ ਸੰਗਮ ਇਸ਼ਨਾਨ ਦੇ ਦੌਰਾਨਯੂ.ਪੀ. ਦੇ ਮੁੱਖ ਮੰਤਰੀ ਆਦਿਤਿਆਨਾਥ ਯੋਗੀ ਵੀ ਨਾਲ ਰਹੇ।
ਪੀ.ਐੱਮ. ਦੇ ਦੌਰੇ ਨੂੰ ਦੇਖਦੇ ਹੋਏ ਮੇਲੇ ਦੀ ਸੁਰੱਖਿਆ ਵਧਾ ਦਿੱਤੀ ਗਈ ਸੀ। ਸੰਗਮ ਖੇਤਰ ’ਚਪੈਰਾਮਿਲਿਟਰੀ ਫੋਰਸ ਵੀ ਤੈਨਾਤ ਕੀਤੀ ਗਈ। ਪੀ.ਐੱਮ. ਮੋਦੀ ਨੇ ਸੰਗਮ ਇਸ਼ਨਾਨ ਤੋਂਬਾਅਦ ਸੋਸ਼ਲ ਮੀਡੀਆ ’ਤੇ ਪੋਸਟ ਵੀ ਸਾਂਝੀ ਕੀਤੀ। ਉਨ੍ਹਾਂ ਕਿਹਾ- ਮਹਾਕੁੰਭ ’ਚ ਅੱਜ ਪਵਿੱਤਰਸੰਗਮ ’ਚ ਇਸ਼ਨਾਨ ਤੋਂ ਬਾਅਦ ਪੂਜਾ-ਅਰਚਨਾ ਦਾ ਪਰਮ ਸੌਭਾਗਿਆ ਮਿਲਿਆ। ਮਾਂ ਗੰਗਾਦਾ ਆਸ਼ੀਰਵਾਦ ਪਾ ਕੇ ਮਨ ਨੂੰ ਅਸੀਮ ਸ਼ਾਂਤੀ ਅਤੇ ਸੰਤੋਖ ਮਿਲਿਆ ਹੈ।