Posted inਬਰਨਾਲਾ ਵਿਧਾਇਕ ਲਾਭ ਸਿੰਘ ਉੱਗੋਕੇ ਵਲੋਂ ਵਿਕਾਸ ਕਾਰਜਾਂ ਦਾ ਜਾਇਜ਼ਾ Posted by overwhelmpharma@yahoo.co.in Mar 8, 2025 – ਸੈਲਫ ਹੈਲਪ ਗਰੁੱਪਾਂ ਦੀ ਕਾਰਜਸ਼ੈਲੀ ਨੂੰ ਹੁਲਾਰਾ ਦੇਣ ਦੇ ਨਿਰਦੇਸ਼ – ਗਰੁੱਪਾਂ ਦੇ ਸਮਾਨ ਅਤੇ ਜੈਵਿਕ ਸਬਜ਼ੀਆਂ ਦੀ ਵਿਕਰੀ ਵਾਸਤੇ ਮੰਡੀਕਰਨ ਉੱਤੇ ਦਿੱਤਾ ਜ਼ੋਰ ਬਰਨਾਲਾ, 8 ਮਾਰਚ (ਰਵਿੰਦਰ ਸ਼ਰਮਾ) : ਵਿਧਾਇਕ ਹਲਕਾ ਭਦੌੜ ਸ. ਲਾਭ ਸਿੰਘ ਉੱਗੋਕੇ ਵਲੋਂ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਵੱਖ ਵੱਖ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਹਲਕਾ ਭਦੌੜ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਟੀ ਬੈਨਿਥ ਵੀ ਮੌਜੂਦ ਸਨ। ਇਸ ਮੌਕੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਤੋਟ ਨਹੀਂ ਆਉਣ ਦਿੱਤੀ ਜਾ ਰਹੀ, ਇਸ ਲਈ ਹਲਕਾ ਭਦੌੜ ਵਿੱਚ ਚੱਲ ਰਹੇ ਵਿਕਾਸ ਕਾਰਜ ਤੇਜ਼ੀ ਨਾਲ ਨੇਪਰੇ ਚਾੜੇ ਜਾਣ। ਉਨ੍ਹਾਂ ਹਲਕੇ ਦੇ ਪਿੰਡਾਂ ਅੰਦਰ ਉਸਾਰੀਆਂ ਜਾ ਰਹੀਆਂ ਆਂਗਣਵਾੜੀ ਕੇਂਦਰਾਂ ਦੀਆਂ ਇਮਾਰਤਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਇਸ ਮੌਕੇ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਕਿਹਾ ਕਿ ਜਿਹੜੇ ਸੈਲਫ਼ ਹੈਲਪ ਗਰੁੱਪ ਸਰਗਰਮ ਹਨ, ਉਨ੍ਹਾਂ ਨੂੰ ਮੰਡੀਕਰਨ ਲਈ ਪਲੇਟਫਾਰਮ/ਜਗ੍ਹਾ ਆਦਿ ਮੁਹਈਆ ਕਰਾਈ ਜਾਵੇ ਤਾਂ ਜੋ ਉਹ ਆਪਣੇ ਸਮਾਨ ਦੀ ਵਿਕਰੀ ਕਰ ਸਕਣ। ਉਨ੍ਹਾਂ ਕਿਹਾ ਕਿ ਜਿਹੜੇ ਪੰਚਾਇਤ ਘਰ ਜਾਂ ਧਰਮਸ਼ਾਲਾ ਆਦਿ ਦੀਆਂ ਇਮਾਰਤਾਂ ਦੀ ਹਾਲਤ ਮਾੜੀ ਹੈ ਉਨ੍ਹਾਂ ਦੀ ਸੂਚੀ ਤਿਆਰ ਕੀਤੀ ਜਾਵੇ ਤਾਂ ਜੋ ਗ੍ਰਾਂਟਾਂ ਪਾਸ ਕਰਵਾ ਕੇ ਓਹਨਾਂ ਦੀ ਕੰਮ ਕਰਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਜਿਹੜੇ ਵਿਕਾਸ ਕੰਮਾਂ/ਸਕੀਮਾਂ ਦੇ ਟੀਚੇ ਅਜੇ ਪੂਰੇ ਨਹੀਂ ਹੋਏ ਉਹ 31 ਮਾਰਚ ਤੱਕ ਪੂਰੇ ਕਰ ਲਏ ਜਾਣ। ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਸਾਰੇ ਕੰਮ ਮਿਆਰੀ ਕਰਾਏ ਜਾਣ। ਇਸ ਮੌਕੇ ਉਨ੍ਹਾਂ ਕਿਹਾ ਕਿ ਸਾਰੇ ਅਧਿਕਾਰੀ ਅਤੇ ਕਰਮਚਾਰੀ ਲੋਕ ਹਿੱਤ ਵਿੱਚ ਆਪਣੀ ਪੂਰੀ ਭੂਮਿਕਾ ਨਿਭਾਉਣ ਤਾਂ ਜੋ ਅਸੀਂ ਜ਼ਿਲ੍ਹਾ ਬਰਨਾਲਾ ਨੂੰ ਵਿਕਾਸ ਅਤੇ ਖੁਸ਼ਹਾਲੀ ਪੱਖੋਂ ਇਕ ਨੰਬਰ ਜ਼ਿਲ੍ਹਾ ਬਣਾ ਸਕੀਏ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸਤਵੰਤ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਅਮਰਿੰਦਰ ਪਾਲ ਸਿੰਘ, ਡਿਪਟੀ ਸੀ ਈ ਓ (ਜ਼ਿਲ੍ਹਾ ਪ੍ਰੀਸ਼ਦ) ਜਗਤਾਰ ਸਿੰਘ, ਬੀਡੀਪੀਜ਼ ਤੇ ਹੋਰ ਵੱਖ ਵੱਖ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ। Post navigation Previous Post ਭੂਰੇ ਅਤੇ ਹਰੀਗੜ੍ਹ ਮਗਰੋਂ ਉਪਲੀ ‘ਚ ਲੱਗਿਆ ਨਵਾਂ ਮੋਘਾ; ਸਵਾ ਸੌ ਏਕੜ ਰਕਬੇ ਨੂੰ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ: ਐਮ ਪੀ ਮੀਤ ਹੇਅਰNext Postਜ਼ਿਲ੍ਹਾ ਬਰਨਾਲਾ ਦੇ ਸਕੂਲਾਂ ਦੀ ਝੋਲੀ ਪਏ ਪੁਰਸਕਾਰ