ਬਰਨਾਲਾ ਬੱਸ ਸਟੈਂਡ ਦੀ ਬੈਕ ਸਾਈਡ ਪੁਲਿਸ ਨੇ ਕੀਤੀ ਵੱਡੀ ਕਾਰਵਾਈ

ਬਰਨਾਲਾ, 10 ਮਾਰਚ (ਰਵਿੰਦਰ ਸ਼ਰਮਾ) : ਬਰਨਾਲਾ ਪੁਲਿਸ ਨਸ਼ਾ ਤਸਕਰਾਂ ਖ਼ਿਲਾਫ਼ ਲਗਾਤਾਰ ਐਕਸ਼ਨ ਮੋਡ ’ਚ ਹੈ। ਬੀਤੇ ਦਿਨੀ ਜਿੱਥੇ ਪੁਲਿਸ ਵਲੋਂ ਵੱਡਾ ਸਰਚ ਆਪ੍ਰੇਸ਼ਨ ਚਲਾਕੇ ਨਸ਼ਾ ਬਰਾਮਦ ਕਰਦਿਆਂ ਕਈ ਤਸਕਰਾਂ ਖ਼ਿਲਾਫ਼ ਮਾਮਲੇ ਦਰਜ ਕੀਤੇ ਸਨ, ਉੱਥੇ ਹੀ ਸੋਮਵਾਰ ਨੂੰ ਬੱਸ ਸਟੈਂਡ ਬਰਨਾਲਾ ਦੀ ਬੈਕਸਾਈਡ ਸਥਿਤ ਨਸ਼ਿਆਂ ਲਈ ਬਦਨਾਮ ਜਾਣੀ ਜਾਂਦੀ ਬਸਤੀ ’ਚ ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫ਼ਰਾਜ ਆਲਮ ਦੀ ਅਗਵਾਈ ਹੇਠ ਪੁੱਜੀ ਵੱਡੀ ਗਿਣਤੀ ਫ਼ੋਰਸ ਨੇ ਕਾਰਵਾਈ ਕਰਦਿਆਂ 3 ਨਸ਼ਾ ਤਸਕਰਾਂ ਦੀ ਜਾਇਦਾਦ ’ਤੇ ਪੀਲਾ ਪੰਜ਼ਾ ਚਲਾਇਆ।
