Posted inਬਰਨਾਲਾ ਵਿਸ਼ੇਸ਼ ਜ਼ਰੂਰਤਾਂ ਵਾਲੇ ਵਿਦਿਆਰਥੀਆਂ ਵੱਲੋਂ ਰਾਜ ਪੱਧਰੀ ਪ੍ਰਤਿਭਾ ਖੋਜ ਅਤੇ ਸਭਿਆਚਾਰਕ ਮੁਕਾਬਲਿਆਂ ’ਚ ਕਲਾ ਦਾ ਪ੍ਰਦਰਸ਼ਨ Posted by overwhelmpharma@yahoo.co.in Mar 10, 2025 ਬਰਨਾਲਾ, 10 ਮਾਰਚ (ਰਵਿੰਦਰ ਸ਼ਰਮਾ) : ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿੱ) ਮੈਡਮ ਇੰਦੂ ਸਿਮਕ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿੱ) ਮੈਡਮ ਨੀਰਜਾ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਬਰਨਾਲਾ ਦੇ ਵਿਸ਼ੇਸ਼ ਜ਼ਰੂਰਤਾਂ ਵਾਲੇ ਵਿਦਿਆਰਥੀਆਂ ਵੱਲੋਂ ਰਾਜ ਪੱਧਰੀ ਪ੍ਰਤਿਭਾ ਖੋਜ ਅਤੇ ਸਭਿਆਚਾਰਕ ਪ੍ਰੋਗਰਾਮ-2025 ‘ਉਤਸ਼ਾਹ ਨਾਲ ਭਾਗ ਲਿਆ ਗਿਆ। ਪਟਿਆਲਾ ਦੇ ਹਰਪਾਲ ਟਿਵਾਣਾ ਆਡੀਟੋਰੀਅਮ ਵਿਖੇ ਕਰਵਾਏ ਇਸ ਰਾਜ ਪੱਧਰੀ ਸਮਾਗਮ ‘ਚ ਸਮੂਹ ਜ਼ਿਲ੍ਹਿਆਂ ਦੇ ਵਿਸ਼ੇਸ਼ ਜ਼ਰੂਰਤਾਂ ਵਾਲੇ ਵਿਦਿਆਰਥੀਆਂ ਨੇ, ਸ਼ਬਦ ਗਾਇਨ, ਗੀਤ ਗਾਇਨ, ਨਾਟਕ, ਭਾਸ਼ਣ ਆਦਿ ਗਤੀਵਿਧੀਆਂ ‘ਚ ਆਪਣੀ ਕਲਾ ਦੇ ਜੌਹਰ ਵਿਖਾਏ। ਜ਼ਿਲ੍ਹਾ ਬਰਨਾਲਾ ਦੇ ਜ਼ਿਲ੍ਹਾ ਆਈਈਡੀ ਸ਼ਾਖਾ ਇੰਚਾਰਜ ਭੁਪਿੰਦਰ ਸਿੰਘ (ਡੀਐਸਈਟੀ ) ਨੇ ਜਾਣਕਾਰੀ ਦਿੰਦਿਆਂ ਕਿ ਰਾਜ ਪੱਧਰੀ ਪ੍ਰੋਗਰਾਮ ਵਿੱਚ ਜ਼ਿਲ੍ਹਾ ਬਰਨਾਲਾ ਦੇ ਵਿਸ਼ੇਸ਼ ਜ਼ਰੂਰਤਾਂ ਵਾਲੇ 6 ਵਿਦਿਆਰਥੀਆਂ ਨੇ ਭਾਗ ਲਿਆ।ਸ਼ਬਦ ਗਾਇਨ ਵਿੱਚ ਕੁਲਦੀਪ ਸਿੰਘ (ਬਲਾਇੰਡ ਕੈਟਾਗਰੀ) ਪਰਮਿੰਦਰ ਸਿੰਘ ਅਤੇ ਗੀਤ ਗਾਇਨ ਵਿੱਚ ਮਨੀ (ਬਲਾਇੰਡ ਕੈਟਾਗਰੀ) ਮੁਹੰਮਦ ਸੁਬਹਾਨ (ਹਰੀਮੋਨੀਅਮ ਵਾਦਕ), ਸੁਨੱਖਾ ਖਾਨ(ਤਬਲਾ ਵਾਦਕ), ਸਲੋਗਨ ਲੇਖਣ ਵਿੱਚ ਦਲਜੀਤ ਸਿੰਘ (ਸੁਨਣ ਬੋਲਣ ਦੀ ਸਮੱਸਿਆ) ਗੈਸਟ ਆਈਟਮ ਗੀਤ ਗਾਇਨ ‘ਚ ਗੁਰਸੇਵਕ ਸਿੰਘ (ਲੋਅ ਵਿਜ਼ਨ) ਨੇ ਭਾਗ ਲੈ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦਿਆਂ ਪੁਜੀਸ਼ਨਾਂ ਪ੍ਰਾਪਤ ਕੀਤੀਆਂ। ਇਸ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਦੀ ਸਮੁੱਚੀ ਦੇਖ-ਰੇਖ ਅਤੇ ਆਉਣ-ਜਾਣ, ਰਹਿਣ-ਸਹਿਣ ਲਈ ਬਲਾਕ ਸ਼ਹਿਣਾ ਅਤੇ ਬਰਨਾਲਾ ਦੇ ਵਿਸ਼ੇਸ਼ ਅਧਿਆਪਕ ਮੈਡਮ ਦਵਿੰਦਰ ਕੌਰ, ਮੈਡਮ ਸਪਨਾ ਸ਼ਰਮਾ, ਕਲੱਸਟਰ ਦੇ ਆਈਈਏਟੀ ਮਨਦੀਪ ਸਿੰਘ, ਅਵਤਾਰ ਸਿੰਘ ਨੇ ਜ਼ਿੰਮੇਵਾਰੀ ਨਿਭਾਈ। ਪ੍ਰੋਗਰਾਮ ਵਿੱਚ ਵਿਸ਼ੇਸ਼ ਜ਼ਰੂਰਤਾਂ ਵਾਲੇ ਵਿਦਿਆਰਥੀਆਂ ਦੇ ਮਾਪੇ ਵੀ ਹਾਜ਼ਰ ਰਹੇ। Post navigation Previous Post ਸਿਹਤ ਵਿਭਾਗ ਵੱਲੋਂ ਖਸਰੇ ਤੋਂ ਬਚਾਅ ਲਈ ਅਡਵਾਇਜ਼ਰੀ ਜਾਰੀ: ਸਿਵਲ ਸਰਜਨNext Postਭਦੌੜ ਵਿਖੇ ਨਸ਼ੀਲੀਆਂ ਗੋਲੀਆਂ ਸਣੇ ਵਿਅਕਤੀ ਗ੍ਰਿਫ਼ਤਾਰ