ਸਿਹਤ ਵਿਭਾਗ ਵੱਲੋਂ ਖਸਰੇ ਤੋਂ ਬਚਾਅ ਲਈ ਅਡਵਾਇਜ਼ਰੀ ਜਾਰੀ: ਸਿਵਲ ਸਰਜਨ

ਬਰਨਾਲਾ, 10 ਮਾਰਚ (ਰਵਿੰਦਰ ਸ਼ਰਮਾ) :  ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਅਤੇ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਹੁਕਮਾਂ ਅਨੁਸਾਰ ਸਿਹਤ ਵਿਭਾਗ ਬਰਨਾਲਾ ਵੱਲੋਂ ਖਸਰੇ ਤੋਂ ਬਚਾਅ ਲਈ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ ਤਾਂ ਜੋ ਇਸ ਇਸ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਬਰਨਾਲਾ ਡਾ. ਬਲਦੇਵ ਸਿੰਘ ਸੰਧੂ ਵੱਲੋਂ ਕੀਤਾ ਗਿਆ।
      ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਯੂ ਐਸ ਏ ਵਿੱਚ ਹੋਈ ਆਊਟ ਬਰੇਕ ਨੂੰ ਧਿਆਨ ‘ਚ ਰੱਖਦੇ ਹੋਏ ਇਹ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਖਸਰੇ ਤੋਂ ਬਚਣ ਲਈ 0 ਤੋਂ 5 ਸਾਲ ਤੱਕ ਦੇ ਬੱਚਿਆਂ ਦੇ ਜੇਕਰ ਟੀਕਾਕਰਨ ਨਹੀਂ ਕਰਵਾਇਆ ਗਿਆ ਤਾਂ ਜਲਦੀ ਆਪਣੇ ਬੱਚਿਆਂ ਦੇ ਟੀਕਾਕਰਨ ਕਰਵਾਇਆ ਜਾਵੇ।
ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਗੁਰਬਿੰਦਰ ਕੌਰ ਨੇ ਦੱਸਿਆ ਕਿ ਯੂ ਐਸ ਏ ਤੋਂ ਆਉਣ ਵਾਲੇ ਲੋਕਾਂ ਤੋਂ ਆਪਣੇ ਬੱਚਿਆਂ ਨੂੰ ਦੂਰ ਰੱਖਿਆ ਜਾਵੇ ਕਿਉਂਕਿ ਇਹ ਇੱਕ ਤੋਂ ਦੂਜੇ ਨੂੰ ਹਵਾ ਲੱਗਣ ਵਾਲੀ ਬਿਮਾਰੀ ਹੈ। ਖਸਰਾ ਭਾਵੇਂ ਬੱਚਿਆਂ ਦੀ ਬਿਮਾਰੀ ਹੈ ਪਰ ਇਹ ਕਈ ਵਾਰ ਵੱਡਿਆਂ ਨੂੰ ਵੀ ਹੋ ਜਾਂਦੀ ਹੈ। ਜੇਕਰ ਕਿਸੇ ਨੂੰ ਬੁਖਾਰ ਦੇ ਨਾਲ ਮੂੰਹ ਤੇ ਲਾਲ ਰੰਗ ਦੇ ਦਾਣੇ, ਜੁਕਾਮ ਅਤੇ ਖਾਂਸੀ ਵਰਗੇ ਲੱਛਣ ਦਿਖਾਈ ਦੇਣ ਤਾਂ ਤੁਰੰਤ ਡਾਕਟਰੀ ਸਲਾਹ ਅਨੁਸਾਰ ਇਲਾਜ ਕਰਵਾਉਣਾ ਚਾਹੀਦਾ ਹੈ। ਸਮੇਂ ਸਿਰ ਇਸ ਦਾ ਇਲਾਜ ਨਾ ਕਰਾਉਣ ‘ਤੇ ਇਹ ਕਈ ਵਾਰੀ ਖਤਰੇ ਦਾ ਕਾਰਨ ਬਣ ਸਕਦਾ ਹੈ।
      ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫ਼ਸਰ ਕੁਲਦੀਪ ਸਿੰਘ ਮਾਨ ਨੇ ਦੱਸਿਆ ਕਿ ਖਸਰੇ ਦਾ ਪਹਿਲਾ ਟੀਕਾ 9 ਮਹੀਨੇ ਅਤੇ ਦੂਜਾ ਟੀਕਾ ਡੇਢ ਸਾਲ ਦੀ ਉਮਰ ‘ਤੇ ਲਗਾਇਆ ਜਾਂਦਾ ਹੈ। ਜੇਕਰ ਕਿਸੇ ਬੱਚੇ ਦੇ 5 ਸਾਲ ਤੱਕ ਇਹ ਟੀਕਾ ਨਹੀਂ ਲੱਗਿਆ ਤਾਂ ਉਹ ਨੇੜੇ ਦੇ ਸਿਹਤ ਕੇਂਦਰ ਜਾ ਕੇ ਜ਼ਰੂਰ ਲਗਵਾਉਣ ਅਤੇ ਦੂਜਾ ਟੀਕਾ ਇੱਕ ਮਹੀਨੇ ਬਾਅਦ ‘ਚ ਲਗਵਾਇਆ ਜਾਵੇ ਅਤੇ ਖਸਰੇ ਦੇ ਟੀਕੇ ਨਾਲ ਵਿਟਾਮਿਨ ਏ ਵੀ ਪਿਲਾਉਣਾ ਜ਼ਰੂਰੀ ਹੁੰਦਾ ਹੈ। ਖਸਰੇ ਦਾ ਇਹ ਟੀਕਾ ਸਾਰੀਆਂ ਸਿਹਤ ਸੰਸਥਾਵਾਂ ‘ਚ ਮੁਫ਼ਤ ਲਗਾਇਆ ਜਾਂਦਾ ਹੈ। ਟੀਕਾਕਰਨ ਕਰਵਾਉਣ ਸਮੇਂ ਮਾਤਾ-ਪਿਤਾ ਆਪਣਾ ਆਧਾਰ ਕਾਰਡ ਜਾਂ ਹੋਰ ਕੋਈ ਆਈ ਡੀ ਪਰੂਫ ਜ਼ਰੂਰ ਲੈ ਕੇ ਆਉਣ ਤਾਂ ਜੋ ਇਸ ਦੀ ਯੂ-ਵਿਨ ‘ਤੇ ਐਂਟਰੀ ਕੀਤੀ ਜਾ ਸਕੇ।

Comments

No comments yet. Why don’t you start the discussion?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.