Posted inਬਰਨਾਲਾ ਕੈਮਿਸਟਾਂ ਨੇ ਹੜ੍ਹਤਾਲ ਕਰ ਜਤਾਇਆ ਰੋਸ Posted by overwhelmpharma@yahoo.co.in Mar 11, 2025 ਤਪਾ\ਬਰਨਾਲਾ, 11 ਮਾਰਚ (ਰਵਿੰਦਰ ਸ਼ਰਮਾ) : ਮੰਗਲਵਾਰ ਨੂੰ ਪੰਜਾਬ ਪੁਲਿਸ ਵਲੋਂ ਮੈਡੀਕਲ ਸਟੋਰਾਂ ’ਤੇ ਚੈਕਿੰਗ ਦੀ ਚਲਾਈ ਮੁਹਿੰਮ ਖ਼ਿਲਾਫ਼ ਰੋਸ ਜ਼ਾਹਰ ਕਰਦਿਆਂ ਕੈਮਿਸਟ ਐਸੋਸੀਏਸ਼ਨ ਤਪਾ ਵਲੋਂ ਦੁਪਹਿਰ 1 ਵਜੇ ਤੱਕ ਦੁਕਾਨਾਂ ਬੰਦ ਰੱਖੀਆਂ ਗਈਆਂ। ਕੈਮਿਸਟ ਐਸੋਸੀਏਸ਼ਨ ਤਪਾ ਦੇ ਪ੍ਰਧਾਨ ਮੁਨੀਰ ਮਿੱਤਲ ਮੌਂਟੀ ਤੇ ਜਰਨਲ ਸੈਕਟਰੀ ਖੁਸ਼ਦੀਪ ਗਰਗ ਨੇ ਕਿਹਾ ਕਿ ਸਮੁੱਚੀ ਐਸੋਸੀਏਸ਼ਨ ਨਸ਼ਿਆਂ ਦੇ ਖ਼ਿਲਾਫ਼ ਹੈ, ਜਦ ਕਿ ਉਹ ਖੁਦ ਲੋਕਾਂ ਨੂੰ ਨਸ਼ਿਆਂ ਸਬੰਧੀ ਜਾਗਰੂਕ ਕਰਦੇ ਹਨ। ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਜੋ ਮੁਹਿੰਮ ਚਲਾਈ ਗਈ ਹੈ, ਉਸਦਾ ਉਹ ਪੁਰਜ਼ੋਰ ਸਹਿਯੋਗ ਕਰਦੇ ਹਨ। ਉਨ੍ਹਾਂ ਨੂੰ ਮੈਡੀਕਲ ਸਟੋਰਾਂ ਦੀ ਕੀਤੀ ਜਾਂਦੀ ਚੈਕਿੰਗ ’ਤੇ ਕੋਈ ਇਤਰਾਜ਼ ਨਹੀਂ ਹੈ। ਇਤਰਾਜ ਹੈ, ਜਦ ਵੱਡੀ ਤਾਦਾਦ ’ਚ ਪੁਲਿਸ ਉਨ੍ਹਾਂ ਦੀਆਂ ਦੁਕਾਨਾਂ ’ਤੇ ਹੱਲਾ ਬੋਲਦੀ ਹੈ ਤਾਂ ਸਬੰਧਤ ਦੁਕਾਨਦਾਰ ਨੂੰ ਵੱਡੀ ਘਬਰਾਹਟ ਤਾਂ ਹੁੰਦੀ ਹੀ ਹੈ ਤੇ ਇਸਦਾ ਸਮਾਜ਼ ਅੰਦਰ ਵੀ ਮਾੜਾ ਪ੍ਰਭਾਵ ਜਾਂਦਾ ਹੈ। ਉਨ੍ਹਾਂ ਆਖਿਆ ਕਿ ਜੇਕਰ ਚੈਕਿੰਗ ਕਰਨੀ ਹੈ ਤਾਂ ਸਿਰਫ ਇੱਕ ਡਰੱਗ ਇੰਸਪੈਕਟਰ ਉਨ੍ਹਾਂ ਦੀ ਦੁਕਾਨ ’ਤੇ ਆ ਕੇ ਚੈਕਿੰਗ ਕਰੇ ਨਾ ਕਿ ਵੱਡੀ ਤਾਦਾਦ ’ਚ ਪੁਲਿਸ ਆ ਕੇ ਉਨ੍ਹਾਂ ਦੀਆਂ ਦੁਕਾਨਾਂ ’ਤੇ ਧਾਵਾ ਬੋਲੇ। ਚੈਕਿੰਗ ਦੌਰਾਨ ਜੇਕਰ ਕੋਈ ਗੱਲ ਸਾਹਮਣੇ ਆਉਂਦੀ ਹੈ ਤਾਂ ਸੰਬੰਧਤ ਡਰੱਗ ਇੰਸਪੈਕਟਰ ਮੌਕੇ ’ਤੇ ਪੁਲਿਸ ਨੂੰ ਇਸ ਸਬੰਧੀ ਸੂਚਨਾ ਦੇ ਸਕਦੇ ਹਨ। ਪਰ ਪੁਲਿਸ ਵੱਲੋਂ ਇੰਨੀ ਵੱਡੀ ਤਾਦਾਦ ’ਚ ਦੁਕਾਨਾਂ ’ਤੇ ਆਉਣਾ, ਉਹ ਇਸ ਗੱਲ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਇਸ ਮੌਕੇ ਵੱਡੀ ਗਿਣਤੀ ’ਚ ਐਸੋਸੀਏਸ਼ਨ ਦੇ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ। Post navigation Previous Post ਥਾਣਾ ਖੇਤਰ ’ਚ ਨਸ਼ਾ ਵਿਕਿਆ ਤਾਂ ਹੋਵੇਗੀ ਐੱਸਐੱਚਓ ਦੀ ਜ਼ਿੰਮੇਵਾਰੀNext Postਸਿਵਲ ਹਸਪਤਾਲ ਬਰਨਾਲਾ ਵਿਖੇ ਆਊਟ ਸੋਰਸ ਸਿਹਤ ਕਾਮਿਆਂ ਵੱਲੋਂ ਜਥੇਬੰਦੀ ਦੀ ਹੋਈ ਚੋਣ