Posted inਬਰਨਾਲਾ ਸਿਵਲ ਹਸਪਤਾਲ ਬਰਨਾਲਾ ਵਿਖੇ ਆਊਟ ਸੋਰਸ ਸਿਹਤ ਕਾਮਿਆਂ ਵੱਲੋਂ ਜਥੇਬੰਦੀ ਦੀ ਹੋਈ ਚੋਣ Posted by overwhelmpharma@yahoo.co.in Mar 11, 2025 – ਸਾਥੀ ਹਰਮਨਦੀਪ ਸਿੰਘ ਸਿੱਧੂ ਜਿਲ੍ਹਾ ਪ੍ਰਧਾਨ ਅਤੇ ਸੁਖਦੇਵ ਸਿੰਘ ਬਰਨਾਲਾ ਜਰਨਲ ਸਕੱਤਰ ਚੁਣੇ ਗਏ ਬਰਨਾਲਾ, 11 ਮਾਰਚ (ਰਵਿੰਦਰ ਸ਼ਰਮਾ) : ਸਿਵਲ ਹਸਪਤਾਲ ਬਰਨਾਲਾ ਵਿਖੇ ਸਿਹਤ ਵਿਭਾਗ ਵਿੱਚ ਵੱਖ-ਵੱਖ ਕੈਟਾਗਰੀਆਂ ਅਧੀਨ ਕੰਮ ਕਰਨ ਵਾਲੇ ਆਊਟ ਸੋਰਸ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਨੂੰ ਲੈਕੇ ਭਰਵੀਂ ਮੀਟਿੰਗ ਹੋਈ। ਜਿਸ ਦੌਰਾਨ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਸਿਹਤ ਵਿਭਾਗ ਵਿੱਚ ਲਗਭਗ ਕੁੱਲ ਮੁਲਾਜ਼ਮਾਂ ਦਾ ਅੱਧਾ ਹਿੱਸਾ ਆਊਟ ਸੋਰਸ ਕਾਮਿਆਂ ਦੇ ਤੌਰ ’ਤੇ ਕੰਮ ਕਰ ਰਿਹਾ ਹੈ ਜਿਹੜੇ ਕਿ ਬਹੁਤ ਹੀ ਨਿਗੁਣੀਆਂ ਤਨਖਾਹਾਂ ’ਤੇ ਕੰਮ ਕਰ ਰਹੇ ਹਨ। ਜਿਨ੍ਹਾਂ ਵਿੱਚੋਂ ਬਹੁਤ ਸਾਰੇ ਕਾਮੇ ਲਗਭਗ 15-20 ਸਾਲਾਂ ਤੋਂ ਕੰਮ ਕਰਦੇ ਹਨ। ਉਨ੍ਹਾਂ ਕਾਮਿਆਂ ਨੂੰ ਅੱਜ ਤੱਕ ਕਿਸੇ ਵੀ ਸਰਕਾਰ ਨੇ ਰੈਗੂਲਰ ਕਰਨ ਸਬੰਧੀ ਕੋਈ ਵੀ ਪਾਲਿਸੀ ਨਹੀਂ ਬਣਾਈ ਗਈ। ਇੰਨ੍ਹਾਂ ਕਾਮਿਆਂ ਦੀ ਕੰਪਨੀਆਂ ਦੁਆਰਾ ਵੱਖ-ਵੱਖ ਤਰੀਕੇ ਨਾਲ ਲੁੱਟ ਘਸੁੱਟ ਕੀਤੀ ਜਾ ਰਹੀ ਹੈ, ਜਿਸ ਕਰਕੇ ਇਹਨਾਂ ਆਊਟ ਸੋਰਸ ਕਾਮਿਆਂ ਵਿੱਚ ਹੁਣ ਵੱਡੀ ਪੱਧਰ ’ਤੇ ਰੋਸ ਜਾਗਣਾ ਸ਼ੁਰੂ ਹੋਇਆ ਹੈ, ਜਿਸ ਕਰਕੇ ਉਨ੍ਹਾਂ ਆਪਣੀਆਂ ਹੱਕੀ ਮੰਗਾਂ ਨੂੰ ਮਨਵਾਉਣ ਲਈ ਵੱਡੀ ਪੱਧਰ ’ਤੇ ਲਾਮਬੰਦੀ ਸ਼ੁਰੂ ਕਰਕੇ ਜ਼ਿਲ੍ਹਾ ਪੱਧਰੀ ਚੋਣ ਕੀਤੀ ਗਈ ਹੈ। ਜਿਸ ਵਿੱਚ ਹਰਮਨਦੀਪ ਸਿੰਘ ਸਿੱਧੂ ਨੂੰ ਜ਼ਿਲ੍ਹਾ ਪ੍ਰਧਾਨ, ਸੁਖਦੇਵ ਸਿੰਘ ਜ਼ਿਲ੍ਹਾ ਜਰਨਲ ਸਕੱਤਰ, ਗੁਰਦੀਪ ਸਿੰਘ ਪਟਿਆਲਾ ਅਤੇ ਡਾ. ਮਨਦੀਪ ਕੌਰ ਮੀਤ ਪ੍ਰਧਾਨ , ਹਰਦੀਪ ਸਿੰਘ ਧਨੌਲਾ ਸੀਨੀਅਰ ਮੀਤ ਪ੍ਰਧਾਨ , ਦਵਿੰਦਰ ਸਿੰਘ ਬਰਨਾਲਾ ਖਜ਼ਾਨਚੀ, ਦਵਿੰਦਰ ਕੌਰ, ਮਨਪ੍ਰੀਤ ਕੌਰ ਸਹਾਇਕ ਖਜ਼ਾਨਚੀ, ਸੋਨਾ ਰਾਣੀ, ਸੋਨੀ, ਅਤੇ ਚਮਕੌਰ ਸਿੰਘ ਪ੍ਰੈਸ ਸਕੱਤਰ, ਬਲਜੀਤ ਕੌਰ ਅਡੀਟਰ, ਜਸਪ੍ਰੀਤ ਸਿੰਘ, ਅਜੇ ਤੇ ਨਾਨਕ ਸਿੰਘ ਆਰਗੇ ਨਾਈਜਰ, ਬਲਪ੍ਰੀਤ ਕੌਰ ਅਤੇ ਗੁਰਜੀਤ ਕੌਰ ਦਫ਼ਤਰ ਸਕੱਤਰ, ਯਾਦਵਿੰਦਰ ਸਿੰਘ ਠੀਕਰੀਵਾਲ ਮੁੱਖ ਸਲਾਹਕਾਰ, ਰਾਜੇਸ਼ ਕੁਮਾਰ ਤੇ ਹਰਪ੍ਰੀਤ ਸਿੰਘ ਠੀਕਰੀਵਾਲ ਸਲਾਹਕਾਰ ਅਤੇ ਜ਼ਿਲ੍ਹਾ ਕਮੇਟੀ ਮੈਂਬਰ ਮਲਕੀਤ ਸਿੰਘ, ਹਰਦੀਪ ਸਿੰਘ, ਵੰਦਨਾ ਸ਼ਰਮਾ, ਕਰਮਜੀਤ ਕੌਰ, ਦਿਲਬਾਗ ਸਿੰਘ, ਨਿਰਮਲ ਸਿੰਘ, ਪਰਗਟ ਸਿੰਘ, ਜਰਨੈਲ ਸਿੰਘ, ਪਰਦੀਪ ਸਿੰਘ, ਸਤਨਾਮ ਸਿੰਘ, ਬੌਬੀ ਸਿੰਘ ਨੂੰ ਕਮੇਟੀ ਮੈਂਬਰ ਚੁਣਿਆ ਗਿਆ। ਮੀਟਿੰਗ ਵਿੱਚ ਗਗਨਦੀਪ ਸਿੰਘ ਭੁੱਲਰ ਸੂਬਾ ਪ੍ਰਧਾਨ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਵਿਗਿਆਨਿਕ, ਗਰਜਿੰਦਰ ਸਿੰਘ ਔਲਖ ਜਿਲ੍ਹਾ ਪ੍ਰਧਾਨ (ਬਠਿੰਡਾ), ਅਮਨਦੀਪ ਕੁਮਾਰ, ਲਖਵਿੰਦਰ ਸਿੰਘ ਲਾਡੀ, ਜਗਮੀਤ ਸਿੰਘ ਬਠਿੰਡਾ, ਜਤਿੰਦਰ ਸਿੰਘ, ਗੁਰਿੰਦਰ ਸਿੰਘ ਵਿੱਕੀ, ਅਮਨਦੀਪ ਸਿੰਘ, ਪ੍ਰਦੀਪ ਸ਼ਰਮਾ, ਰਵੀ ਕੁਮਾਰ, ਪਰਮਲ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ, ਆਉਣ ਵਾਲੇ ਦਿਨਾਂ ਵਿੱਚ ਵੱਖ ਵੱਖ ਜ਼ਿਲ੍ਹਿਆਂ ’ਚ ਇਸ ਤਰ੍ਹਾਂ ਦੀ ਚੋਣ ਕਰਕੇ ਸਿਹਤ ਵਿਭਾਗ ਆਊਟ ਸੋਰਸ ਮੁਲਾਜ਼ਮ ਜਥੇਬੰਦੀ ਦਾ ਗਠਨ ਕਰਕੇ ਤਿੱਖੇ ਸੰਘਰਸ਼ ਉਲੀਕੇ ਜਾਣਗੇ। Post navigation Previous Post ਕੈਮਿਸਟਾਂ ਨੇ ਹੜ੍ਹਤਾਲ ਕਰ ਜਤਾਇਆ ਰੋਸNext Postਯੁੱਧ ਨਸ਼ਿਆਂ ਵਿਰੁੱਧ : ਡਿਪਟੀ ਕਮਿਸ਼ਨਰ ਟੀ.ਬੈਨਿਥ ਵਲੋਂ ਵੱਖ ਵੱਖ ਵਿਭਾਗਾਂ ਦੀਆਂ ਗਤੀਵਿਧੀਆਂ ਦਾ ਜਾਇਜ਼ਾ