Posted inਬਰਨਾਲਾ ਨਸ਼ਿਆਂ ਤੋਂ ਦੂਰ ਰਹਿ ਚੰਗੀ ਜੀਵਨਸ਼ੈੱਲੀ ਅਪਣਾਉਣ ਨੌਜਵਾਨ : ਏ.ਪੀ.ਆਰ.ਓ ਜਗਬੀਰ ਕੌਰ Posted by overwhelmpharma@yahoo.co.in Mar 11, 2025 ਬਰਨਾਲਾ, 11 ਮਾਰਚ (ਰਵਿੰਦਰ ਸ਼ਰਮਾ) : ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਦੇ ਅਦਾਰੇ ਨਹਿਰੂ ਯੁਵਾ ਕੇਂਦਰ ਬਰਨਾਲਾ ਵਲੋਂ ਡਿਪਟੀ ਕਮਿਸ਼ਨਰ ਬਰਨਾਲਾ ਟੀ. ਬੈਨਿਥ ਦੇ ਨਿਰਦੇਸ਼ ਅਨੁਸਾਰ ਐੱਸ.ਐੱਸ.ਡੀ. ਕਾਲਜ ਬਰਨਾਲਾ ਦੇ ਸਹਿਯੋਗ ਨਾਲ “ਯੁੱਧ ਨਸ਼ਿਆਂ ਵਿਰੁੱਧ” ਬੈਨਰ ਹੇਠ ਇੱਕ ਸੈਮੀਨਾਰ ਕਰਾਇਆ ਗਿਆ। ਜਿਸ ਵਿਚ ਨਹਿਰੂ ਯੁਵਾ ਕੇਂਦਰ ਤੋਂ ਲੇਖਾ ਅਤੇ ਪ੍ਰੋਗਰਾਮ ਸਹਾਇਕ ਰਿਸ਼ਿਵ ਸਿੰਗਲਾ ਅਤੇ ਕਾਲਜ ਦੇ ਪ੍ਰਿੰਸੀਪਲ ਡਾ. ਰਾਕੇਸ਼ ਜਿੰਦਲ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸਹਾਇਕ ਲੋਕ ਸੰਪਰਕ ਅਫ਼ਸਰ ਬਰਨਾਲਾ ਜਗਬੀਰ ਕੌਰ ਪਹੁੰਚੇ। ਪ੍ਰੋਗਰਾਮ ਦੀ ਸ਼ੁਰੂਆਤ ਵਿਚ ਕਾਲਜ ਦੇ ਪ੍ਰਿੰਸੀਪਲ ਡਾ. ਰਾਕੇਸ਼ ਜਿੰਦਲ ਵੱਲੋਂ ਸਭ ਨੂੰ ਜੀ ਆਇਆਂ ਨੂੰ ਕਿਹਾ ਗਿਆ। ਮੈਡਮ ਜਗਬੀਰ ਕੌਰ ਨੇ ਸਰਕਾਰ ਦੇ ਉਪਰਾਲੇ “ਯੁੱਧ ਨਸ਼ਿਆਂ ਵਿਰੁੱਧ” ਬਾਰੇ ਦੱਸਦੇ ਹੋਏ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ, ਚੰਗੀ ਜੀਵਨਸ਼ੈਲੀ ਅਪਣਾਉਣ, ਮਿਆਰੀ ਸਾਹਿਤ ਨਾਲ ਜੁੜਨ ਦਾ ਸੱਦਾ ਦਿੱਤਾ। ਕਾਲਜ ਦੇ ਵਿਦਿਆਰਥੀਆਂ ਨੇ ਸਕਿਟ, ਕਵਿਤਾਵਾਂ ਅਤੇ ਭਾਸ਼ਣ ਰਾਹੀਂ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ। ਇਸ ਉਪਰੰਤ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਪ੍ਰੋ. ਹਰਪ੍ਰੀਤ ਕੌਰ, ਪ੍ਰੋ. ਗੁਰਪਿਆਰ ਸਿੰਘ ਨੇ ਬਾਖੂਬੀ ਨਾਲ ਕੀਤਾ ਅਤੇ ਇਸ ਮੌਕੇ ਪ੍ਰੋ. ਨਰਿੰਦਰ ਕੌਰ , ਪ੍ਰੋ. ਪਰਵਿੰਦਰ ਕੌਰ , ਪ੍ਰੋ. ਭਾਰਤ ਭੂਸ਼ਣ ਅਤੇ ਆਦਿ ਪ੍ਰੋਫੈਸਰ ਸਹਿਬਾਨ ਵੀ ਸ਼ਾਮਲ ਹੋਏ। ਅੰਤ ਵਿਚ ਕਾਲਜ ਕੋਆਰਡੀਨੇਟਰ ਅਸ਼ੀਸ਼ ਜਿੰਦਲ ਨੇ ਸਾਰੇ ਆਏ ਹੋਏ ਮਹਿਮਾਨਾਂ, ਕਾਲਜ ਸਟਾਫ ਅਤੇ ਨੌਜਵਾਨਾਂ ਦਾ ਇਸ ਪ੍ਰੋਗਰਾਮ ਵਿਚ ਭਾਗ ਲੈਣ ਲਈ ਧੰਨਵਾਦ ਕੀਤਾ। Post navigation Previous Post ਯੁੱਧ ਨਸ਼ਿਆਂ ਵਿਰੁੱਧ : ਡਿਪਟੀ ਕਮਿਸ਼ਨਰ ਟੀ.ਬੈਨਿਥ ਵਲੋਂ ਵੱਖ ਵੱਖ ਵਿਭਾਗਾਂ ਦੀਆਂ ਗਤੀਵਿਧੀਆਂ ਦਾ ਜਾਇਜ਼ਾNext Postਜੇਕਰ ਵਿਭਾਗਾਂ ਨਾਲ ਹੋਵੇ ਸ਼ਿਕਾਇਤ ਤਾਂ ਡਾਇਲ ਕਰੋ ਹੈਲਪਲਾਈਨ ਨੰਬਰ 1100