Posted inਬਰਨਾਲਾ ਜੇਕਰ ਵਿਭਾਗਾਂ ਨਾਲ ਹੋਵੇ ਸ਼ਿਕਾਇਤ ਤਾਂ ਡਾਇਲ ਕਰੋ ਹੈਲਪਲਾਈਨ ਨੰਬਰ 1100 Posted by overwhelmpharma@yahoo.co.in Mar 11, 2025 ਬਰਨਾਲਾ, 11 ਮਾਰਚ (ਰਵਿੰਦਰ ਸ਼ਰਮਾ) : ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਆਈ ਏ ਐੱਸ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਲੋਕਾਂ ਨੂੰ ਨਿਰਵਿਘਨ ਤੇ ਪਾਰਦਰਸ਼ੀ ਪ੍ਰਸ਼ਾਸਨਿਕ ਸੇਵਾਵਾਂ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਅਜਿਹੇ ਹੀ ਉਪਰਾਲੇ ਤਹਿਤ ਸਰਕਾਰ ਵਲੋਂ ਹੈਲਪਲਾਈਨ ਨੰਬਰ 1100 ਜਾਰੀ ਕੀਤਾ ਗਿਆ ਹੈ। ਜੇਕਰ ਕਿਸੇ ਵੀ ਨਾਗਰਿਕ ਨੂੰ ਕਿਸੇ ਵੀ ਵਿਭਾਗ ਨਾਲ ਸਬੰਧਤ ਕੋਈ ਸ਼ਿਕਾਇਤ ਹੈ ਤਾਂ ਹੈਲਪਲਾਈਨ ਨੰਬਰ 1100 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਦੇ ਜਨਤਕ ਸ਼ਿਕਾਇਤ ਨਿਵਾਰਨ ਪੋਰਟਲ ‘ਤੇ ਵੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਇਸ ਸਬੰਧੀ ਪੰਜਾਬ ਸਰਕਾਰ ਨੇ ਵਟਸਐਪ ਨੰਬਰ 98555-01076 ਵੀ ਜਾਰੀ ਕੀਤਾ ਹੈ ਜਿਸ ਉਤੇ ਨਾਗਰਿਕ ਵਲੋਂ ਕਿਸੇ ਵੀ ਸ਼ਿਕਾਇਤ ਨੂੰ ਆਨਲਾਇਨ ਹੀ ਦਰਜ ਕਰਵਾਇਆ ਜਾ ਸਕਦਾ ਹੈ। ਦਰਜ ਸ਼ਿਕਾਇਤ ਅਧਿਕਾਰੀ ਦੇ ਆਨਲਾਇਨ ਖਾਤੇ ਵਿੱਚ ਜਾਵੇਗੀ ਜੋ ਕਿ ਉਸ ਵਿਭਾਗ ਨੂੰ ਸਮੇਂ ਸਿਰ ਸ਼ਿਕਾਇਤ ਦਾ ਹੱਲ ਕਰਨਾ ਜ਼ਰੂਰੀ ਹੋਵੇਗਾ। Post navigation Previous Post ਨਸ਼ਿਆਂ ਤੋਂ ਦੂਰ ਰਹਿ ਚੰਗੀ ਜੀਵਨਸ਼ੈੱਲੀ ਅਪਣਾਉਣ ਨੌਜਵਾਨ : ਏ.ਪੀ.ਆਰ.ਓ ਜਗਬੀਰ ਕੌਰNext Postਮਿਸ਼ਨ ਸਮਰੱਥ ਤਹਿਤ ਅਧਿਆਪਕਾਂ ਦੀ ਟ੍ਰੇਨਿੰਗ ਸਫ਼ਲਤਾ ਪੂਰਵਕ ਹੋਈ