Posted inਸੰਗਰੂਰ ਸ਼੍ਰੋਮਣੀ ਅਕਾਲੀ ਦਲ ਦੀ ਮੌਕਾਪ੍ਰਸਤ ਲੀਡਰਸ਼ਿਪ ਨੇ ਪੰਥਕ ਵਿਚਾਰਧਾਰਾ ਲਾਂਭੇ ਕਰ ਆਪ ਮੁਹਾਰੇ ਫ਼ੈਸਲੇ ਲਏ: ਪਰਮਿੰਦਰ ਢੀਂਡਸਾ Posted by overwhelmpharma@yahoo.co.in Mar 11, 2025 ਸੰਗਰੂਰ 11 ਮਾਰਚ(ਰਵਿੰਦਰ ਸ਼ਰਮਾ) : ਸ਼੍ਰੋਮਣੀ ਅਕਾਲੀ ਦਲ ਦੀ ਹਰ ਰੋਜ਼ ਚੱਲ ਰਹੀ ਖਿਚੋਤਾਣ ਅਤੇ ਸ਼੍ਰੋਮਣੀ ਕਮੇਟੀ ਅੰਦਰ ਸੁਖਬੀਰ ਬਾਦਲ ਵੱਲੋਂ ਤਾਨਾਸ਼ਾਹੀ ਵਾਲੀ ਦਖਲ ਅੰਦਾਜੀ ਨੂੰ ਲੈਕੇ ਜਥੇਦਾਰਾਂ ਨੂੰ ਬਹੁਤ ਹੀ ਮੰਦਭਾਗੇ ਫੈਸਲੇ ਲੈਣ ਤੇ ਸਾਬਕਾ ਕੈਬਨਿਟ ਮੰਤਰੀ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਜਦੋਂ ਕੋਈ ਪਾਰਟੀ ਵਿਚਾਰਧਾਰਾ ਨੂੰ ਵਿਹਾਰਿਕ ਰੂਪ ਵਿੱਚ ਲਾਗੂ ਨਹੀਂ ਕਰਦੀ ਤਾਂ ਉਹ ਆਪਣੇ ਅੰਤ ਵੱਲ ਜਾ ਰਹੀ ਹੁੰਦੀ ਹੈ। ਵਰਤਮਾਨ ਸਮੇਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਮੌਕਾਪ੍ਰਸਤ ਲੀਡਰਸ਼ਿਪ ਨੇ ਪੰਥਕ ਵਿਚਾਰਧਾਰਾ ਲਾਂਭੇ ਕਰ ਆਪ ਮੁਹਾਰੇ ਫ਼ੈਸਲੇ ਲਏ ਹਨ। ਜਿਸ ਨਾਲ ਪੂਰੇ ਸਿੱਖ ਪੰਥ ਵਿੱਚ ਰੋਸ ਹੈ। ਸਿੱਖ ਪੰਥ ਦੀ ਸਿਰਮੌਰ ਸੰਸਥਾਂ ਦੀ ਬੇਹੁਰਤੀ ਕਰਨ ਵਾਲਿਆਂ ਨੂੰ ਕੌਮ ਕਦੇ ਵੀ ਮਾਫ਼ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਖੇਰੂੰ ਖੇਰੂੰ ਕਰਨ ਵਾਲੇ ਸੁਖਬੀਰ ਬਾਦਲ ਨੇ ਪਾਰਟੀ ਨੂੰ ਬੈਕ ਫੁੱਟ ਤੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ ਪਰ ਹੁਣ ਸੀਨੀਅਰ ਆਗੂਆਂ ਨੂੰ ਸੰਭਲਕੇ ਪਾਰਟੀ ਨੂੰ ਮਜ਼ਬੂਤ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦੀ ਇਸ ਫੁੱਟ ਕਾਰਣ ਦੁਜੀਆਂ ਵਿਰੋਧੀ ਪਾਰਟੀਆਂ ਫਾਇਦਾ ਉਠਾ ਰਹੀਆਂ ਹਨ ਇਸ ਤੇ ਧਿਆਨ ਦੇ ਕੇ ਦਿੱਗਜ ਆਗੂਆਂ ਨੂੰ ਅੱਗੇ ਕਰਕੇ ਪਾਰਟੀ ਨੂੰ ਮਜ਼ਬੂਤ ਕਰਨ ਦੀ ਅਹਿਮ ਲੋੜ ਹੈ। Post navigation Previous Post ਮਿਸ਼ਨ ਸਮਰੱਥ ਤਹਿਤ ਅਧਿਆਪਕਾਂ ਦੀ ਟ੍ਰੇਨਿੰਗ ਸਫ਼ਲਤਾ ਪੂਰਵਕ ਹੋਈNext Postਪ੍ਰੈੱਸ ਸ਼ਬਦ ਦੀ ਦੁਰਵਰਤੋਂ ਕਰਨ ਵਾਲੇ ਵਾਹਨ ਚਾਲਕ ਦੇ ਕੱਟਿਆ ਚਲਾਨ