Posted inਸੰਗਰੂਰ ਪ੍ਰੈੱਸ ਸ਼ਬਦ ਦੀ ਦੁਰਵਰਤੋਂ ਕਰਨ ਵਾਲੇ ਵਾਹਨ ਚਾਲਕ ਦੇ ਕੱਟਿਆ ਚਲਾਨ Posted by overwhelmpharma@yahoo.co.in Mar 11, 2025 ਸੰਗਰੂਰ, 11 ਮਾਰਚ (ਰਵਿੰਦਰ ਸ਼ਰਮਾ) : ਐਸ.ਐਸ.ਪੀ ਸਰਤਾਜ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਮੰਗਲਵਾਰ ਨੂੰ ਜ਼ਿਲ੍ਹਾ ਟਰੈਫਿਕ ਪੁਲਿਸ ਨੇ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਅਭਿਆਨ ਜਾਰੀ ਰੱਖਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਜਿਲ੍ਹਾ ਟਰੈਫਿਕ ਪੁਲਿਸ ਦੇ ਇੰਚਾਰਜ ਸਬ ਇੰਸਪੈਕਟਰ ਪਵਨ ਕੁਮਾਰ ਸ਼ਰਮਾ ਨੇ ਦੱਸਿਆ ਕਿ ਅੱਜ ਲਹਿਰਾ ਅਧੀਨ ਆਉਂਦੀ ਚੌਂਕੀ ਚੋਟੀਆਂ ਦੇ ਟੀ-ਪੁਆਇੰਟ ਵਿਖੇ ਵਾਹਨਾਂ ਦੀ ਜਾਂਚ ਲਈ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਸੀ। ਉਹਨਾਂ ਦੱਸਿਆ ਕਿ ਚੈਕਿੰਗ ਦੌਰਾਨ ਜਿਹੜੇ ਵਾਹਨਾਂ ਵਿੱਚ ਦਸਤਾਵੇਜੀ ਕਮੀਆਂ ਜਾਂ ਹੋਰ ਉਲੰਘਣਾ ਦੇ ਮਾਮਲੇ ਸਾਹਮਣੇ ਆਏ, ਉਹਨਾਂ ਦੇ 22 ਚਲਾਨ ਕੱਟੇ ਗਏ। ਸਬ ਇੰਸਪੈਕਟਰ ਪਵਨ ਕੁਮਾਰ ਸ਼ਰਮਾ ਨੇ ਦੱਸਿਆ ਕਿ ਚੈਕਿੰਗ ਦੌਰਾਨ ਇੱਕ ਬਿਨਾਂ ਨੰਬਰੀ ਗੱਡੀ ਨੂੰ ਰੋਕਿਆ ਗਿਆ ਜਿਸ ਦੇ ਅਗਲੇ ਪਾਸੇ ਪ੍ਰੈਸ ਲਿਖੀ ਹੋਈ ਪਲੇਟ ਪਈ ਸੀ। ਉਹਨਾਂ ਦੱਸਿਆ ਕਿ ਗੱਡੀ ਦੇ ਸ਼ੀਸ਼ਿਆਂ ਉੱਤੇ ਕਾਲੀ ਫਿਲਮ ਲੱਗੀ ਸੀ ਅਤੇ ਇਹ ਮਾਮਲਾ ਸਿੱਧੇ ਤੌਰ ਉੱਤੇ ਆਵਾਜਾਈ ਨਿਯਮਾਂ ਦੀ ਉਲੰਘਣਾ ਦਾ ਹੋਣ ਕਾਰਨ ਕਾਰ ਚਾਲਕ ਦੇ ਵੱਖ-ਵੱਖ ਚਲਾਨ ਕੱਟਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਸ਼ੀਸ਼ਿਆਂ ਉੱਤੇ ਲੱਗੀ ਕਾਲੀ ਫਿਲਮ ਨੂੰ ਪੁਲਿਸ ਵੱਲੋਂ ਮੌਕੇ ਤੇ ਹੀ ਉਤਰਵਾਇਆ ਗਿਆ। ਇਸ ਮੌਕੇ ਉਹਨਾਂ ਨਾਲ ਏਐਸਆਈ ਬਲਵਿੰਦਰ ਸਿੰਘ, ਪੀਐਚਜੀ ਮਨਜੀਤ ਸਿੰਘ ਅਤੇ ਵਿਸ਼ਾਲ ਸਿੰਘ ਵੀ ਮੌਜੂਦ ਸਨ। Post navigation Previous Post ਸ਼੍ਰੋਮਣੀ ਅਕਾਲੀ ਦਲ ਦੀ ਮੌਕਾਪ੍ਰਸਤ ਲੀਡਰਸ਼ਿਪ ਨੇ ਪੰਥਕ ਵਿਚਾਰਧਾਰਾ ਲਾਂਭੇ ਕਰ ਆਪ ਮੁਹਾਰੇ ਫ਼ੈਸਲੇ ਲਏ: ਪਰਮਿੰਦਰ ਢੀਂਡਸਾNext Postਬਰਨਾਲਾ ’ਚ ਕੈਮਿਸਟਾਂ ਨੇ 3 ਘੰਟੇ ਦੁਕਾਨਾਂ ਰੱਖੀਆਂ ਬੰਦ, ਡੀ.ਸੀ. ਤੇ ਐੱਸ.ਐੱਸ.ਪੀ ਨੂੰ ਸੌਂਪੇ ਮੰਗ ਪੱਤਰ