ਕੀ ਪੰਥ ਵਿਰੋਧੀ ਸ਼ਕਤੀਆਂ ਲੈਣਗੀਆਂ ਸਿੱਖਾਂ ਦੇ ਧਾਰਮਿਕ ਫੈਂਸਲੇ? – ਗਿਆਨੀ ਰਣਜੀਤ ਸਿੰਘ ਗੌਹਰ

ਅੰਮ੍ਰਿਤਸਰ, 13 ਮਾਰਚ (ਰਵਿੰਦਰ ਸ਼ਰਮਾ) : ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ ਨੇ ਕਿਹਾ ਕਿ ਦਮਦਮੀ ਟਕਸਾਲ ਮਹਿਤਾ ਦੇ ਮੁਖੀ ਗਿਆਨੀ ਹਰਨਾਮ ਸਿੰਘ ਵਲੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਬੁਲਾਏ ਇਕੱਠ ਤੋਂ ਬਾਅਦ ਇਹ ਇਸ਼ਾਰਾ ਮਿਲ ਰਿਹਾ ਹੈ ਕਿ ਸਿੱਖ ਪੰਥ ਵਿਚ ਦੁਬਿਦਾ ਪਾਉਂਣ ਵਿਚ ਪੰਥ ਵਿਰੋਧੀ ਸ਼ਕਤੀਆਂ ਦੇ ਇਸ਼ਾਰੇ ‘ਤੇ ਸਭ ਚਾਲਾਂ ਚੱਲੀਆਂ ਜਾ ਰਹੀਆਂ ਹਨ। ਸ੍ਰੀ ਆਨੰਦਪੁਰ ਸਾਹਿਬ ਵਿਖੇ ਬੁਲਾਏ ਇਕੱਠ ਵਿਚ ਆਉਂਣ ਵਾਲੇ ਬੁਲਾਰਿਆਂ ਦੇ ਬੋਲ ਇਹ ਸਾਬਤ ਕਰ ਦੇਣਗੇ ਕਿ ਇਹ ਬੋਲ ਕਿਥੋਂ ਆਏ ਹਨ ਅਤੇ ਇਨਾਂ ਬੋਲਾਂ ਦਾ ਟੀਚਾ ਕੀ ਹੈ। ਇਹ ਪੰਥ ਵਿਚ ਬਣੇ ਹਾਲਾਤ ਹਰ ਪੰਥਕ ਦੇ ਦਿਲ ਵਿਚ ਸੂਲ ਵਾਂਗ ਚੁਬ ਰਹੇ ਹਨ ਕਿ ਸਿੱਖ ਸਮਰਥ ਨਹੀਂ ਰਹੇ ਕਿ ਆਪਣੀਆਂ ਕੌਮੀ ਸੰਸਥਾਵਾਂ ਦੇ ਫੈਂਸਲੇ ਬਾਰੇ ਖੁਦ ਵਿਚਾਰ ਨਾ ਕਰ ਸਕਣ। ਇਹ ਵਿਚਾਰ ਵੀ ਹੁਣ ਪੰਥ ਵਿਰੋਧੀ ਸ਼ਕਤੀਆਂ ਦੇ ਸਮਰਥਕ ਕਰਨ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦਰਅਸਲ ਭਾਈ ਹਰਨਾਮ ਸਿੰਘ ਨੇ 14 ਮਾਰਚ ਨੂੰ ਇਕ ਪੰਥਕ ਇਕੱਠ ਸ੍ਰੀ ਅਨੰਦਪੁਰ ਸਾਹਿਬ ਵਿਖੇ ਦਮਦਮੀ ਟਕਸਾਲ ਦੇ ਅਸਥਾਨ ਗੁਰਦਵਾਰਾ ਗੁਰਦਰਸ਼ਨ ਪ੍ਰਕਾਸ਼ ਵਿਖੇ ਬੁਲਾਇਆ ਹੈ। ਇਸ ਇਕੱਠ ਵਿਚ ਭਾਈ ਹਰਨਾਮ ਸਿੰਘ ਵੱਲੋਂ ਪੰਥ ਵਿਰੋਧੀ ਤਹਿ ਕਰਨਗੇ ਕਿ ਤਖਤ ਸਾਹਿਬਾਨ ਦੇ ਜਥੇਦਾਰਾਂ ਨੁੂੰ ਕਿਵੇਂ ਲਗਾਇਆ ਤੇ ਸੇਵਾ ਮੁਕਤ ਕੀਤਾ ਜਾਣਾ ਚਾਹੀਦਾ ਹੈ। ਇਸ ਇਕੱਠ ਲਈ ਭਾਵੇਂ ਸਮੁਚੀਆਂ ਸਿੱਖ ਜਥੇਬੰਦੀਆਂ ਨੂੰ ਆਪਸੀ ਮਤਭੇਦ ਮਿਟਾ ਕੇ ਹਾਜਰ ਹੋਣ ਦਾ ਸੱਦਾ ਦਿੱਤਾ ਹੈ, ਜਦਕਿ ਮੌਜੂਦਾ ਸਮੇਂ ‘ਚ ਤਾਂ ਦਮਦਮੀ ਟਕਸਾਲ ਕਈ ਭਾਗਾਂ ਵਿਚ ਵੰਡੀ ਜਾ ਚੁੱਕੀ ਹੈ ਤੇ ਵੱਖ ਵੱਖ ਧੜਿਆਂ ਦੇ ਮੁਖੀਆਂ ਦੀ ਇਕ ਦੂਜੇ ਨਾਲ ਗੁਰੂ ਦੀ ਫਤਿਹ ਦੀ ਸਾਂਝ ਵੀ ਨਹੀਂ ਹੈ, ਅਜਿਹੇ ਹਲਾਤ ਵਿਚ ਬਾਕੀ ਪੰਥ ਦੀਆਂ ਸੰਸਥਾਵਾਂ ਕਿਵੇਂ ਆਪਸੀ ਮਤਭੇਦ ਖਤਮ ਕਰਕੇ ਇੱਕਠੀਆਂ ਹੋ ਸਕਦੀਆਂ ਹਨ। ਇਹ ਠੀਕ ਹੈ ਕਿ ਨਵਨਿਯੁਕਤ ਜਥੇਦਾਰਾਂ ਦੀ ਨਿਯੁਕਤੀ ਤੇ ਸੇਵਾ ਸੰਭਾਲ ਦੇ ਢੰਗ ਨੂੰ ਲੈ ਕੈ ਪੰਥ ਵਿਚ ਇਸ ਲਈ ਇਕ ਨਿਯਮ ਤਿਆਰ ਕਰਨ ਦੀ ਮੰਗ ਹੈ। ਪਰ ਇਸ ਮੰਗ ਨੂੰ ਵੀ ਗੁਰੂ ਪੰਥ ਨੇ ਸਿਰ ਜੋੜ ਕੇ ਸੁਲਝਾ ਹੀ ਲੈਣਾ ਹੈ। ਮਹਾਰਾਸ਼ਟਰ ਵਿਚ ਚੋਣਾਂ ਵਿਚ ਭਾਜਪਾ ਲਈ ਖੁਲ ਕੇ ਸਮਰਥਨ ਅਤੇ ਕੁੰਭ ਇਸ਼ਨਾਨ ਵਿਚ ਹਿੱਸਾ ਲੈਣ ਕਾਰਨ ਗਿਆਨੀ ਹਰਨਾਮ ਸਿੰਘ ‘ਤੇ ਜੋ ਪੰਥ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ਼ਿਕਾਇਤਾਂ ਗਈਆਂ ਸਨ ਉਸ ਦਾ ਫੈਂਸਲਾ ਵੀ ਪੰਜ ਸਿੰਘ ਸਾਹਿਬਾਨ ਵੱਲੋਂ ਆਉਂਣ ਵਾਲੇ ਸਮੇਂ ਵਿਚ ਹੋਣਾ ਹੈ। ਪੰਥਕ ਇੱਕਠ ਸੱਦਣ ਵਾਲੇ ਟਕਸਾਲ ਦੇ ਮੁੱਖੀ ਵੱਲੋਂ ਸਿੱਖ ਪੰਥ ਵਿਚ ਸੇਵਾ ਨਿਭਾਉਂਣ ਦੌਰਾਨ ਆਪਣੀਆਂ ਸਿੱਖ ਪੰਥ ਦੀਆਂ ਮਰਿਆਦਾ ਤੋਂ ਉਲਟ ਕੀਤੀਆਂ ਜਾਣ ਬੁੱਜ ਕੇ ਗਲਤੀਆਂ ਲਈ ਸਜਾ ਦਾ ਭੈਅ ਹੈ। ਇਸ ਲਈ ਇਹ ਜਥੇਦਾਰਾਂ ਪ੍ਰਤੀ ਵਿਵਾਦ ਖੜਾ ਕਰਕੇ ਆਪਣਾ ਬਚਾਅ ਕਰ ਰਹੇ ਹਨ। ਇਨ੍ਹਾਂ ਨੂੰ ਚਾਨਣ ਹੈ ਕਿ ਹੁਣ ਤਖਤ ਸਾਹਿਬ ਵਿਖੇ ਸੇਵਾ ਸੰਭਾਲਣ ਵਾਲੇ ਦੂਰ ਅੰਦੇਸ਼ੀ ਜਥੇਦਾਰ ਇਨ੍ਹਾਂ ਦੇ ਭੈਅ ਤੋਂ ਮੁਕਤ ਹੋ ਕੇ ਪੰਥ ਦੇ ਹਿੱਤਾ ਵਿਚ ਫੈਂਸਲੇ ਕਰਨਗੇ।

Leave a Comment

Comments

No comments yet. Why don’t you start the discussion?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.