ਨਵੀਂ ਦਿੱਲੀ, 13 ਮਾਰਚ (ਰਵਿੰਦਰ ਸ਼ਰਮਾ) : ਪਿਛਲੀ ਸੂਬਾ ਸਰਕਾਰ ਦੇ ਕਾਰਜਕਾਲ ਦੌਰਾਨ ਵੱਖ-ਵੱਖ ਵਿਭਾਗਾਂ ਵਿਚ ਹੋਏ ਘੁਟਾਲਿਆਂ ਦੇ ਮਾਮਲੇ ਵਿਚ ਹੁਣ ਕੇਸ ਦਰਜ ਹੋਣੇ ਸ਼ੁਰੂ ਹੋ ਗਏ ਹਨ। ਸੜਕਾਂ ਅਤੇ ਨਾਲਿਆਂ ਦੇ ਨਿਰਮਾਣ ਵਿਚ ਲਗਭਗ 5.5 ਕਰੋੜ ਰੁਪਏ ਦੇ ਘੁਟਾਲੇ ਦਾ ਪਤਾ ਲੱਗਣ ‘ਤੇ ਦਿੱਲੀ ਸਰਕਾਰ ਦੀ ਭ੍ਰਿਸ਼ਟਾਚਾਰ ਨਿਰੋਧਕ ਸ਼ਾਖਾ (ਏਸੀਬੀ) ਵਿਚ ਸਿੰਚਾਈ ਅਤੇ ਹੜ੍ਹ ਨਿਯੰਤਰਣ ਵਿਭਾਗ ਦੇ ਨਿਲੰਬਿਤ ਅਧਿਕਾਰੀ ਗਗਨ ਕੁਰਿਲ ਸਮੇਤ ਹੋਰਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਇਹ ਘੁਟਾਲੇ ਦਾ ਪਹਿਲਾ ਮਾਮਲਾ ਹੈ ਜਦੋਂ ਸਰਕਾਰ ਤੋਂ ਹਰੀ ਝੰਡੀ ਮਿਲਣ ‘ਤੇ ਏਸੀਬੀ ਨੇ ਭ੍ਰਿਸ਼ਟਾਚਾਰ ਨਿਵਾਰਣ ਅਧਿਨਿਯਮ, ਧੋਖਾਧੜੀ ਦੀਆਂ ਵੱਖ-ਵੱਖ ਧਾਰਾਵਾਂ ਅਤੇ ਅਪਰਾਧਿਕ ਸਾਜ਼ਿਸ਼ ਰਚਣ ਦੀ ਧਾਰਾ ਵਿਚ ਕੇਸ ਦਰਜ ਕੀਤਾ ਹੈ। ਚਾਰ ਕਾਰਜਾਂ ਵਿਚ ਬਿਨਾਂ ਕੰਮ ਕੀਤੇ ਠੇਕੇਦਾਰਾਂ ਨੂੰ 100 ਫੀਸਦੀ ਭੁਗਤਾਨ ਕਰ ਦਿੱਤਾ ਗਿਆ ਅਤੇ ਕਾਗਜ਼ਾਂ ਵਿਚ ਕੰਮ ਪੂਰਾ ਹੋਣਾ ਦਿਖਾ ਦਿੱਤਾ ਗਿਆ।
ਸ਼ਾਮਿਲ ਹੋ ਸਕਦੇ ਹਨ ਲਗਭਗ ਅੱਧਾ ਦਰਜਨ ਠੇਕੇਦਾਰ
ਏਸੀਬੀ ਦੇ ਸੰਯੁਕਤ ਕਮਿਸ਼ਨਰ ਮਧੁਰ ਵਰਮਾ ਦਾ ਕਹਿਣਾ ਹੈ ਕਿ ਗਗਨ ਕੁਰਿਲ ਦੇ ਨਾਲ ਇਸ ਘੁਟਾਲੇ ਵਿਚ ਸਿੰਚਾਈ ਅਤੇ ਹੜ੍ਹ ਨਿਯੰਤਰਣ ਵਿਭਾਗ ਦੇ ਚਾਰ-ਪੰਜ ਹੋਰ ਅਧਿਕਾਰੀ ਅਤੇ ਲਗਪਗ ਅੱਧਾ ਦਰਜਨ ਠੇਕੇਦਾਰ ਸ਼ਾਮਿਲ ਹੋ ਸਕਦੇ ਹਨ। ਜਿਵੇਂ-ਜਿਵੇਂ ਜਾਂਚ ਅੱਗੇ ਵਧੇਗੀ, ਘੁਟਾਲੇ ਵਿਚ ਸ਼ਾਮਿਲ ਦੋਸ਼ੀਆਂ ਦੇ ਨਾਮਾਂ ਦਾ ਪਤਾ ਲੱਗਦਾ ਜਾਵੇਗਾ।
ਮੁਰੰਮਤ ਅਤੇ ਰੰਗ-ਰੋਗਨ ਕੰਮ ਦਾ ਸੀ ਠੇਕਾ