Posted inਸੰਗਰੂਰ ਸੁਨਾਮ ’ਚ ਕਬਾੜ ਦੇ ਗੁਦਾਮ ’ਚ ਅੱਗ ਲੱਗੀ, ਜਾਨੀ ਨੁਕਸਾਨ ਤੋਂ ਬਚਾਅ Posted by overwhelmpharma@yahoo.co.in Mar 13, 2025 ਸੁਨਾਮ ਊਧਮ ਸਿੰਘ ਵਾਲਾ, 13 ਮਾਰਚ (ਰਵਿੰਦਰ ਸ਼ਰਮਾ) : ਅੱਜ ਤੜਕਸਾਰ ਸਥਾਨਕ ਮਾਤਾ ਮੋਦੀ ਮੰਦਿਰ ਨਜ਼ਦੀਕ ਇਕ ਕਬਾੜ ਦੇ ਗੁਦਾਮ ਨੂੰ ਭਿਆਨਕ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਡਿੱਬੀ ਕਬਾੜੀਏ ਦੀ ਦੁਕਾਨ ਵਜੋਂ ਮਸ਼ਹੂਰ ਇਸ ਦੁਕਾਨ ਅਤੇ ਗੁਦਾਮ ਦੇ ਮਾਲਕ ਭਾਰਤ ਭੂਸ਼ਣ ਮਨੀ ਨੇ ਦੱਸਿਆ ਕਿ ਉਨ੍ਹਾਂ ਗੁਦਾਮ ਵਿੱਚ ਕਬਾੜ ਅਤੇ ਹੋਰ ਸਮਾਨ ਦੇ ਨਾਲ-ਨਾਲ ਪਲਾਸਟਿਕ ਦਾ ਸਮਾਨ ਵੀ ਪਿਆ ਸੀ। ਅੱਜ ਤੜਕਸਾਰ ਦੋ ਕੁ ਵਜੇ ਅਚਾਨਕ ਗੁਦਾਮ ’ਚ ਅੱਗ ਲੱਗ ਗਈ। ਸੂਚਨਾ ਮਿਲਣ ਉਪਰੰਤ ਪੁਲੀਸ ਪ੍ਰਸ਼ਾਸਨ ਅਤੇ ਅੱਗ ਬੁਝਾਊ ਗੱਡੀਆਂ ਵੀ ਮੌਕੇ ’ਤੇ ਪਹੁੰਚ ਗਈਆਂ ਜਿੰਨ੍ਹਾਂ ਨੇ ਸਥਾਨਕ ਲੋਕਾਂ ਮੱਦਦ ਨਾਲ ਮੁਸ਼ੱਕਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਭਾਰਤ ਭੂਸ਼ਣ ਨੇ ਦੱਸਿਆ ਇਸ ਮੌਕੇ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਪਰ, ਅੱਗ ਲੱਗਣ ਕਾਰਨ ਉਨ੍ਹਾਂ ਦਾ ਵੱਡਾ ਮਾਲੀ ਨੁਕਸਾਨ ਹੋਇਆ ਹੈ। ਹਾਲ ਦੀ ਘੜੀ ਅੱਗ ਦੇ ਅਸਲ ਕਾਰਨਾਂ ਦਾ ਪਤਾ ਨਹੀ ਲੱਗ ਸਕਿਆ ਹੈ। Post navigation Previous Post ਪੰਜਾਬ ਪੁਲਿਸ ਵੱਲੋਂ SHO ਸਸਪੈਂਡ, ਚੰਡੀਗੜ੍ਹ ਪੜ੍ਹਦੀ ਲੜਕੀ ਦੀ ਮੌਤ ਦਾ ਮਾਮਲਾNext Postਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ ‘ ਮੁਹਿੰਮ ਸ਼ਲਾਘਾਯੋਗ : ਵਿਧਾਇਕ ਨਰਿੰਦਰ ਕੌਰ ਭਰਾਜ