Posted inਪੰਜਾਬ ਪਟਿਆਲਾ ਲੁਧਿਆਣਾ ਤੋਂ ਕਿਡਨੈਪ 6 ਸਾਲ ਦਾ ਬੱਚਾ ਪਟਿਆਲਾ ਤੋਂ ਕੀਤਾ ਬਰਾਮਦ, ਪੁਲਿਸ ਨੇ ਬਦਮਾਸ਼ਾਂ ਦਾ ਕੀਤਾ ਐਨਕਾਉਂਟਰ Posted by overwhelmpharma@yahoo.co.in Mar 13, 2025 – ਘਰੋਂ ਟਿਊਸ਼ਨ ਪੜ੍ਹਨ ਗਿਆ ਸੀ ਬੱਚਾ, ਕਿਡਨੈਪ ਕਿਉਂ ਕੀਤਾ ਪੁਲਿਸ ਕਰ ਰਹੀ ਜਾਂਚ – ਨਾਭਾ ਬਲਾਕ ਦੇ ਪਿੰਡ ਮੰਡੌਰ ਵਿੱਚ ਪੁਲਿਸ ਨੇ ਕੀਤੀ ਸੀ ਘੇਰਾਬੰਦੀ, ਕਿਸੇ ਨੂੰ ਪਿੰਡ ਵਿੱਚ ਆਉਣ ਦੀ ਨਹੀਂ ਸੀ ਇਜਾਜ਼ਤ ਪਟਿਆਲਾ, 13 ਮਾਰਚ (ਰਵਿੰਦਰ ਸ਼ਰਮਾ) : ਪੰਜਾਬ ਦੇ ਪਟਿਆਲਾ ਜ਼ਿਲ੍ਹੇ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਪੁਲਿਸ ਨੇ ਬਦਮਾਸ਼ਾਂ ਨੂੰ ਐਨਕਾਉਂਟਰ ਕਰਕੇ ਬੱਚੇ ਨੂੰ ਛੁਡਾ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਐਨਕਾਉਂਟਰ ਪਟਿਆਲਾ ਜ਼ਿਲ੍ਹੇ ਦੇ ਨਾਭਾ ਬਲਾਕ ਦੇ ਪਿੰਡ ਮੰਡੌਰ ਵਿੱਚ ਕੀਤਾ ਗਿਆ। ਇਸ ਮੌਕੇ ‘ਤੇ ਭਾਰੀ ਗਿਣਤੀ ਵਿੱਚ ਪੁਲਿਸ ਫੋਰਸ ਪਹੁੰਚੀ ਸੀ। ਪਿੰਡ ਦੀ ਪੂਰੀ ਤਰ੍ਹਾਂ ਘੇਰਾਬੰਦੀ ਕੀਤੀ ਗਈ ਸੀ, ਜਿਸ ਜਗ੍ਹਾ ਐਨਕਾਉਂਟਰ ਹੋਇਆ ਉੱਥੇ ਲੋਕਾਂ ਨੂੰ ਜਾਣ ਦੀ ਇਜਾਜ਼ਤ ਨਹੀਂ ਸੀ। ਪੁਲਿਸ ਨੇ 24 ਘੰਟਿਆਂ ਵਿੱਚ ਹੀ ਬਦਮਾਸ਼ਾਂ ਦਾ ਐਨਕਾਉਂਟਰ ਕਰਕੇ ਬੱਚੇ ਨੂੰ ਬਰਾਮਦ ਕਰ ਲਿਆ ਹੈ। ਜਾਣਕਾਰੀ ਅਨੁਸਾਰ ਜਿਸ ਬੱਚੇ ਨੂੰ ਕਿਡਨੈਪ ਕੀਤਾ ਗਿਆ ਹੈ ਉਸਦਾ ਨਾਮ ਭਵਕੀਰਤ ਸਿੰਘ (6 ਸਾਲ) ਦੱਸਿਆ ਜਾ ਰਿਹਾ ਹੈ। ਉਹ ਲੁਧਿਆਣਾ ਜ਼ਿਲ੍ਹੇ ਦੇ ਸਿਆਂ ਦੋਦਾ ਪਿੰਡ ਦਾ ਰਹਿਣ ਵਾਲਾ ਸੀ। ਅਪਹਰਣ ਦੀ ਘਟਨਾ ਤੋਂ ਬਾਅਦ ਮਾਤਾ-ਪਿਤਾ ਦਾ ਬੁਰਾ ਹਾਲ ਸੀ, ਇਸ ਤੋਂ ਬਾਅਦ ਪੁਲਿਸ ਟੀਮ ਹਰਕਤ ਵਿੱਚ ਆਈ। ਪੁਲਿਸ ਨੇ ਬਦਮਾਸ਼ਾਂ ਦਾ ਐਨਕਾਉਂਟਰ ਕੀਤਾ, ਬੱਚਾ ਪੁਲਿਸ ਕੋਲ ਸੁਰੱਖਿਅਤ ਹੈ। ਬੱਚੇ ਨੂੰ ਕਿਡਨੈਪ ਕਿਉਂ ਕੀਤਾ ਗਿਆ, ਕੀ ਰੰਜਿਸ਼ ਸੀ, ਇਸ ਸਬੰਧੀ ਜਲਦ ਹੀ ਪੁਲਿਸ ਪ੍ਰੈਸ ਕਾਨਫਰੰਸ ਵਿੱਚ ਜਾਣਕਾਰੀ ਦੇਵੇਗੀ। ਦੱਸਿਆ ਜਾ ਰਿਹਾ ਹੈ ਕਿ ਬੱਚਾ ਘਰੋਂ ਟਿਊਸ਼ਨ ਪੜ੍ਹਨ ਗਿਆ ਸੀ, ਇਸੇ ਦੌਰਾਨ ਬਦਮਾਸ਼ਾਂ ਨੇ ਉਸਨੂੰ ਕਿਡਨੈਪ ਕਰ ਲਿਆ ਸੀ। ਪੁਲਿਸ ਨੇ ਜਦੋਂ ਸੀਸੀਟੀਵੀ ਫੁਟੇਜ ਖੰਗਾਲੀ ਤਾਂ ਉਸਦੇ ਆਧਾਰ ‘ਤੇ ਬਦਮਾਸ਼ਾਂ ਦੀ ਘੇਰਾਬੰਦੀ ਕੀਤੀ ਅਤੇ ਐਨਕਾਉਂਟਰ ਵਿੱਚ ਬਦਮਾਸ਼ ਮਾਰੇ ਗਏ। Post navigation Previous Post ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ ‘ ਮੁਹਿੰਮ ਸ਼ਲਾਘਾਯੋਗ : ਵਿਧਾਇਕ ਨਰਿੰਦਰ ਕੌਰ ਭਰਾਜNext Postਮਨੀਸ਼ ਸਿਸੋਦੀਆ ਅਤੇ ਸਤਿੰਦਰ ਜੈਨ ਵਿਰੁੱਧ 1300 ਕਰੋੜ ਦੇ ਕਲਾਸਰੂਮ ਘੁਟਾਲੇ ਬਾਰੇ FIR ‘ਤੇ ਕੇਜਰੀਵਾਲ ਤੇ CM ਮਾਨ ਚੁੱਪ ਕਿਉਂ : ਖਹਿਰਾ