Posted inਚੰਡੀਗੜ੍ਹ ਨਾਕਾਬੰਦੀ ਦੌਰਾਨ ਵਾਪਰਿਆ ਹਾਦਸਾ, ਗੱਡੀ ਦੇ ਕਾਗ਼ਜ਼ ਚੈੱਕ ਕਰਵਾ ਰਹੇ ਕਾਰ ਚਾਲਕ ਤੇ 2 ਮੁਲਾਜ਼ਮਾਂ ਦੀ ਦਰਦਨਾਕ ਮੌਤ Posted by overwhelmpharma@yahoo.co.in Mar 14, 2025 ਚੰਡੀਗੜ੍ਹ, 14 ਮਾਰਚ (ਰਵਿੰਦਰ ਸ਼ਰਮਾ) : ਚੰਡੀਗੜ੍ਹ ਤੋਂ ਸਵੇਰੇ-ਸਵੇਰੇ ਬਹੁਤ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਹੋਲੀ ਦੇ ਮੱਦੇਨਜ਼ਰ ਨਾਕੇ ’ਤੇ ਡਿਊਟੀ ਕਰ ਰਹੇ 2 ਪੁਲਿਸ ਮੁਲਾਜ਼ਮਾਂ ਨਾਲ ਦਰਦਨਾਕ ਹਾਦਸਾ ਵਾਪਰ ਗਿਆ ਤੇ ਉਨ੍ਹਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਨਾਕੇ ’ਤੇ ਪੁਲਿਸ ਮੁਲਾਜ਼ਮਾਂ ਨੂੰ ਗੱਡੀ ਦੇ ਕਾਗ਼ਜ਼ ਚੈੱਕ ਕਰਵਾ ਰਹੇ ਕਾਰ ਚਾਲਕ ਦੀ ਵੀ ਜਾਨ ਚਲੀ ਗਈ ਹੈ। ਇਹ ਹਾਦਸਾ ਚੰਡੀਗੜ੍ਹ ਦੇ ਸੈਕਟਰ 31 ’ਚ ਅੱਜ ਤੜਕਸਾਰ 4 ਵਜੇ ਦੇ ਕਰੀਬ ਵਾਪਰਿਆ ਹੈ। ਇੱਥੇ ਪੁਲਿਸ ਮੁਲਾਜ਼ਮਾਂ ਵੱਲੋਂ ਹੋਲੀ ਦੇ ਮੱਦੇਨਜ਼ਰ ਨਾਕਾਬੰਦੀ ਕਰ ਕੇ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਉਨ੍ਹਾਂ ਵੱਲੋਂ ਇਕ ਕਾਰ ਚਾਲਕ ਨੂੰ ਰੋਕ ਕੇ ਉਸ ਦੇ ਕਾਗ਼ਜ਼-ਪੱਤਰ ਵੇਖੇ ਜਾ ਰਹੇ ਸਨ। ਇਸ ਦੌਰਾਨ ਇਕ ਹੋਰ ਕਾਰ ਤੇਜ਼ ਰਫ਼ਤਾਰ ਜ਼ੀਰਕਪੁਰ ਤੋਂ ਚੰਡੀਗੜ੍ਹ ਵੱਲ ਨੂੰ ਆ ਰਹੀ ਸੀ। ਇਸ ਕਾਰ ਵੱਲੋਂ ਨਾਕੇ ’ਤੇ ਖੜ੍ਹੇ 2 ਪੁਲਿਸ ਮੁਲਾਜ਼ਮਾਂ ਅਤੇ ਉਨ੍ਹਾਂ ਨੂੰ ਕਾਗ਼ਜ਼ ਚੈੱਕ ਕਰਵਾ ਰਹੇ ਵਿਅਕਤੀ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਇਸ ਦੋਹਾਂ ਪੁਲਿਸ ਮੁਲਾਜ਼ਮਾਂ ਅਤੇ ਕਾਗ਼ਜ਼ ਚੈੱਕ ਕਰਵਾ ਰਹੇ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਵੱਲੋਂ ਕਾਰ ਚਾਲਕ ਨੂੰ ਗ੍ਰਿਫ਼ਤਾਰ ਕਰ ਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। Post navigation Previous Post ਮਾਪਿਆਂ ਦੇ ਸਪੁਰਦ ਕੀਤਾ ਅਗ਼ਵਾ ਹੋਇਆ ਬੱਚਾ, ਅਗਵਾਕਾਰਾਂ ਨੇ ਮੰਗੀ ਸੀ 35 ਲੱਖ ਰੁਪਏ ਦੀ ਫਿਰੌਤੀNext Postਯੋ ਯੋ ਹਨੀ ਸਿੰਘ ਦਾ ਜ਼ਬਰਦਸਤ ਲਾਈਵ ਸ਼ੋਅ 23 ਮਾਰਚ ਨੂੰ ਚੰਡੀਗੜ੍ਹ ’ਚ