Posted inMoga ਹੋਲਾ ਮੁਹੱਲਾ ’ਤੇ ਗਏ ਕਬੱਡੀ ਖਿਡਾਰੀ ਦੀ ਹਾਰਟ ਅਟੈਕ ਨਾਲ ਮੌਤ Posted by overwhelmpharma@yahoo.co.in Mar 14, 2025 ਮੋਗਾ, 14 ਮਾਰਚ (ਰਵਿੰਦਰ ਸ਼ਰਮਾ) : ਸ਼੍ਰੀ ਅਨੰਦਪੁਰ ਸਾਹਿਬ ਹੋਲਾ ਮੁਹੱਲਾ ’ਤੇ ਗਏ ਕਬੱਡੀ ਖਿਡਾਰੀ ਦੀ ਹਾਰਟ ਅਟੈਕ ਨਾਲ ਮੌਤ ਹੋਣ ਦਾ ਦੁਖ਼ਦਾਈ ਸਮਾਚਾਰ ਸਾਹਮਣੇ ਆਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਬਾਘਾਪੁਰਾਣਾ ਦੇ ਪਿੰਡ ਰੋਡੇ ਤੋਂ ਸੰਗਤ ਨਾਲ ਹੋਲਾ ਮਹੱਲਾ ਸ੍ਰੀ ਅਨੰਦਪੁਰ ਸਾਹਿਬ ਗਏ ਕਬੱਡੀ ਖਿਡਾਰੀ ਗੁਰਪ੍ਰੀਤ ਸਿੰਘ ਗੋਪੀ ਦੀ ਬੀਤੀ ਰਾਤ ਹਾਰਟ ਅਟੈਕ ਨਾਲ ਮੌਤ ਹੋ ਗਈ। ਇਸ ਘਟਨਾ ਦਾ ਸਵੇਰ ਸਮੇਂ ਪਤਾ ਲੱਗਿਆ। ਹਰਭਗਵਾਨ ਸਿੰਘ ਨੇ ਦੱਸਿਆ ਕਿ ਜਦੋਂ ਨਾਲ ਗਈ ਸੰਗਤ ਨੇ ਸਵੇਰੇ ਗੋਪੀ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਇਸ ਦੁਖਦਾਈ ਘਟਨਾ ਨਾਲ ਪਿੰਡ ਵਿੱਚ ਸੋਗ ਪਸਰ ਗਿਆ। ਇੱਥੇ ਜਿਕਰਯੋਗ ਹੈ ਕਿ ਗੋਪੀ ਆਪਣੇ ਸਮੇਂ ਦਾ ਪ੍ਰਸਿੱਧ ਕਬੱਡੀ ਖਿਡਾਰੀ ਸੀ। Post navigation Previous Post ਸਰਕਾਰ ਨੇ ਕਿਓਂ ਕੀਤੇ 83 ਹਜ਼ਾਰ WhatsApp ਖ਼ਾਤੇ ਬੰਦ?Next Postਸੰਗਰੂਰ ਦੇ ਸਰਕਾਰੀ ਹਸਪਤਾਲ ’ਚ ਸਲਾਈਨ ਗਲੂਕੋਜ਼ ਦੇਣ ਤੋਂ ਬਾਅਦ 15 ਔਰਤਾਂ ਦੀ ਵਿਗੜੀ ਹਾਲਤ