Posted inਜਲੰਧਰ ਘਰ ‘ਤੇ ਹੋਏ ਗ੍ਰਨੇਡ ਹਮਲੇ ਨੂੰ ਲੈ ਕੇ Youtuber ਦਾ ਸਾਹਮਣੇ ਆਇਆ ਵੱਡਾ ਬਿਆਨ Posted by overwhelmpharma@yahoo.co.in Mar 16, 2025 ਜਲੰਧਰ, 16 ਮਾਰਚ (ਰਵਿੰਦਰ ਸ਼ਰਮਾ) : ਜਲੰਧਰ ਦੇ ਥਾਣਾ ਮਕਸੂਦਾਂ ਅਧੀਨ ਪੈਂਦੇ ਰਾਏਪੁਰ ਰਸੂਲਪੁਰ ’ਚ ਰਹਿੰਦੇ ਯੂਟਿਊਬਰ ਡਾਕਟਰ ਰੋਜਰ ਸੰਧੂ ਦੇ ਘਰ ‘ਤੇ ਬੀਤੀ ਰਾਤ ਗ੍ਰਨੇਡ ਹਮਲਾ ਹੋਇਆ ਹੈ। ਇਸ ਹਮਲੇ ਦੀ ਜ਼ਿੰਮੇਵਾਰੀ ਪਾਕਿਸਤਾਨੀ ਡੌਨ ਸ਼ਹਜ਼ਾਦ ਭੱਟੀ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਜਾਰੀ ਕਰਕੇ ਲਈ ਹੈ। ਉਸ ਦਾ ਕਹਿਣਾ ਹੈ ਕਿ ਇਹ ਹਮਲਾ ਮੁਸਲਿਮ ਸਮਾਜ ‘ਤੇ ਗਲਤ ਟਿੱਪਣੀਆਂ ਕਰਨ ਲਈ ਕੀਤਾ ਗਿਆ ਹੈ। ਹੁਣ ਇਸ ਸਬੰਧ ਵਿਚ ਯੂਟਿਊਬਰ ਰੋਜਰ ਸੰਧੂ ਨੇ ਕਿਹਾ ਕਿ ਉਸਨੇ ਨਾ ਤਾਂ ਕਿਸੇ ਧਰਮ ਵਿਰੁੱਧ ਕੁਝ ਕਿਹਾ ਹੈ ਅਤੇ ਨਾ ਹੀ ਉਸਨੇ ਅਜਿਹਾ ਕੋਈ ਵੀਡੀਓ ਬਣਾਇਆ ਹੈ। ਉਸ ਨੇ ਦੱਸਿਆ ਕਿ ਜਦੋਂ ਮੈਂ ਸਵੇਰੇ ਉੱਠਿਆ ਤਾਂ ਘਰ ਦੇ ਬਾਹਰ ਕੁਝ ਚੀਜ਼ਾਂ ਖਿੰਡੀਆਂ ਹੋਈਆਂ ਸਨ ਅਤੇ ਉੱਥੇ ਹੱਥਗੋਲੇ ਵਰਗੀ ਕੋਈ ਚੀਜ਼ ਪਈ ਸੀ। ਉਸਨੇ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਇਸ ਮਾਮਲੇ ਵਿੱਚ ਹੋਰ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਅਤੇ ਪੁਲਿਸ ਨੇ ਕਿਸੇ ਨੂੰ ਵੀ ਰੋਜਰ ਸੰਧੂ ਦੇ ਘਰ ਦੇ ਨੇੜੇ ਨਹੀਂ ਜਾਣ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਨਾ ਤਾਂ ਰੋਜਰ ਸੰਧੂ ਅਤੇ ਨਾ ਹੀ ਇਲਾਕੇ ਦੇ ਲੋਕਾਂ ਨੇ ਧਮਾਕੇ ਦੀ ਆਵਾਜ਼ ਸੁਣੀ। ਪੁਲਿਸ ਨੇ ਹੈਂਡ ਗ੍ਰਨੇਡ ਵਰਗੀ ਦਿਖਾਈ ਦੇਣ ਵਾਲੀ ਕੋਈ ਵੀ ਵਸਤੂ ਆਪਣੇ ਕਬਜ਼ੇ ਵਿੱਚ ਲੈ ਲਈ ਹੈ। ਐਸਐਸਪੀ ਗੁਰਮੀਤ ਸਿੰਘ ਨੇ ਕਿਹਾ ਕਿ ਫੋਰੈਂਸਿਕ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਮਿਲੀ ਵਸਤੂ ਹੈਂਡ ਗ੍ਰਨੇਡ ਹੈ ਜਾਂ ਕੁਝ ਹੋਰ। ਉਨ੍ਹਾਂ ਕਿਹਾ ਕਿ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਹਮਲੇ ਸਬੰਧੀ ਜਲੰਧਰ ਦੇ ਐਸ ਐਸ ਪੀ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੂੰ ਬੰਬ ਵਰਗੀ ਕੋਈ ਵਸਤੂ ਮਿਲੀ ਹੈ ਜਿਸ ਨੂੰ ਉਹਨਾਂ ਵੱਲੋਂ ਕਬਜ਼ੇ ਵਿੱਚ ਲੈ ਕੇ ਤਫਤੀਸ਼ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸੀਸੀਟੀਵੀ ਕੈਮਰੇ ਵਿੱਚ ਦੋ ਵਿਅਕਤੀ ਦੋ ਪਹੀਆ ਵਾਹਨ ਤੇ ਆਏ ਜਿਨ੍ਹਾਂ ਵੱਲੋਂ ਗ੍ਰਨੇਡ ਇੱਕ ਵਿਅਕਤੀ ਦੇ ਘਰ ਤੇ ਸੁੱਟ ਦਿੱਤਾ ਗਿਆ। ਹੁਣ ਇਸ ਸਬੰਧ ਵਿਚ ਯੂਟਿਊਬਰ ਰੋਜਰ ਸੰਧੂ ਨੇ ਕਿਹਾ ਕਿ ਉਸਨੇ ਨਾ ਤਾਂ ਕਿਸੇ ਧਰਮ ਵਿਰੁੱਧ ਕੁਝ ਕਿਹਾ ਹੈ ਅਤੇ ਨਾ ਹੀ ਉਸਨੇ ਅਜਿਹਾ ਕੋਈ ਵੀਡੀਓ ਬਣਾਇਆ ਹੈ। ਉਸ ਨੇ ਦੱਸਿਆ ਕਿ ਜਦੋਂ ਮੈਂ ਸਵੇਰੇ ਉੱਠਿਆ ਤਾਂ ਘਰ ਦੇ ਬਾਹਰ ਕੁਝ ਚੀਜ਼ਾਂ ਖਿੰਡੀਆਂ ਹੋਈਆਂ ਸਨ ਅਤੇ ਉੱਥੇ ਹੱਥਗੋਲੇ ਵਰਗੀ ਕੋਈ ਚੀਜ਼ ਪਈ ਸੀ। ਉਸਨੇ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਇਸ ਮਾਮਲੇ ਵਿੱਚ ਹੋਰ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਅਤੇ ਪੁਲਿਸ ਨੇ ਕਿਸੇ ਨੂੰ ਵੀ ਰੋਜਰ ਸੰਧੂ ਦੇ ਘਰ ਦੇ ਨੇੜੇ ਨਹੀਂ ਜਾਣ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਨਾ ਤਾਂ ਰੋਜਰ ਸੰਧੂ ਅਤੇ ਨਾ ਹੀ ਇਲਾਕੇ ਦੇ ਲੋਕਾਂ ਨੇ ਧਮਾਕੇ ਦੀ ਆਵਾਜ਼ ਸੁਣੀ। ਪੁਲਿਸ ਨੇ ਹੈਂਡ ਗ੍ਰਨੇਡ ਵਰਗੀ ਦਿਖਾਈ ਦੇਣ ਵਾਲੀ ਕੋਈ ਵੀ ਵਸਤੂ ਆਪਣੇ ਕਬਜ਼ੇ ਵਿੱਚ ਲੈ ਲਈ ਹੈ। ਐਸਐਸਪੀ ਗੁਰਮੀਤ ਸਿੰਘ ਨੇ ਕਿਹਾ ਕਿ ਫੋਰੈਂਸਿਕ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਮਿਲੀ ਵਸਤੂ ਹੈਂਡ ਗ੍ਰਨੇਡ ਹੈ ਜਾਂ ਕੁਝ ਹੋਰ। ਉਨ੍ਹਾਂ ਕਿਹਾ ਕਿ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। Post navigation Previous Post ਹੋਲੀ ‘ਤੇ ਦੋ ਭਾਈਚਾਰਿਆਂ ਦੀ ਝੜਪ ਮਾਮਲੇ ‘ਚ ਤਾਬੜਤੋੜ ਕਾਰਵਾਈ, 35 ਵਿਰੁੱਧ FIR ਤੇ 5 ਗ੍ਰਿਫ਼ਤਾਰ; 4 ਜਵਾਨਾਂ ਸਣੇ 11 ਜਣੇ ਜ਼ਖ਼ਮੀNext Post6 ਸਾਲ ਦੀ ਬੱਚੀ ਨਾਲ ਛੇੜਛਾੜ ਕਰ ਰਹੇ ਵਿਅਕਤੀ ਨੂੰ ਖੰਭੇ ਨਾਲ ਬੰਨ੍ਹ ਕੇ ਕੀਤੀ ਕੁੱਟਮਾਰ