Posted inਨਵੀਂ ਦਿੱਲੀ ਭਾਰਤ ਪਰਤੇ ਲਿਬੀਆ ‘ਚ ਫਸੇ 18 ਭਾਰਤੀ ਨਾਗਰਿਕ Posted by overwhelmpharma@yahoo.co.in Feb 6, 2025 ਨਵੀਂ ਦਿੱਲੀ : 18 ਭਾਰਤੀ ਨਾਗਰਿਕ, ਜੋ ਲਿਬੀਆ ਦੇ ਬੇਨਗਾਜ਼ੀ ਵਿੱਚ ਫਸੇ ਹੋਏ ਸਨ, ਵੀਰਵਾਰ ਸਵੇਰੇ ਸੁਰੱਖਿਅਤ ਤੌਰ ’ਤੇ ਵਾਪਸ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ’ਤੇ ਪਹੁੰਚੇ। ਕਈ ਹਫ਼ਤਿਆਂ ਤੋਂ ਵਿਦੇਸ਼ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਇਨ੍ਹਾਂ ਲੋਕਾਂ ਦੀ ਘਰ ਵਾਪਸੀ ਨੂੰ ਲੈ ਕੇ ਪਰਿਵਾਰਾਂ ਨੇ ਸੁੱਖ ਦਾ ਸਾਹ ਲਿਆ। ਸੂਤਰਾਂ ਦੇ ਮੁਤਾਬਕ ਇਹ 18 ਭਾਰਤੀ ਨੌਜਵਾਨ ਨੌਕਰੀ ਦੇ ਝਾਂਸੇ ਦਾ ਸ਼ਿਕਾਰ ਹੋ ਗਏ ਸਨ ਅਤੇ ਬਿਨਾਂ ਵੀਜ਼ੇ ਦੇ ਲਿਬੀਆ ਪਹੁੰਚ ਗਏ ਸਨ।ਉਨ੍ਹਾਂ ਨੇ ਦੋਸ਼ ਲਗਾਇਆ ਕਿ ਉੱਥੇ ਉਨ੍ਹਾਂ ਦੀ ਤਨਖ਼ਾਹ ਨੂੰ ਲੈ ਕੇ ਠੇਕੇਦਾਰ ਨਾਲ ਤਕਰਾਰ ਹੋਇਆ। ਬਹਿਸ ਤੋਂ ਬਾਅਦ ਠੇਕੇਦਾਰ ਨੇ ਉਨ੍ਹਾਂ ਨੂੰ ਕੁੱਟਮਾਰ ਕਰਕੇ ਜੇਲ੍ਹ ਵਰਗੇ ਹਾਲਾਤਾਂ ਵਿੱਚ ਰੱਖਿਆ। ਭਾਰਤੀ ਦੂਤਾਵਾਸ ਨੇ ਇਸ ਘਟਨਾ ਦਾ ਸੰਜੀਦਗੀ ਨਾਲ ਨੋਟਿਸ ਲਿਆ ਅਤੇ ਉਨ੍ਹਾਂ ਦੀ ਘਰ ਵਾਪਸੀ ਲਈ ਐਗਜ਼ਿਟ ਪਰਮਿਟ ਪ੍ਰਕਿਰਿਆ ਨੂੰ ਤੁਰੰਤ ਸ਼ੁਰੂ ਕੀਤਾ। ਇਕ ਅਧਿਕਾਰੀ ਨੇ ਦੱਸਿਆ, “ਹਾਲਾਂਕਿ, ਉਨ੍ਹਾਂ ਕੋਲ ਕਾਨੂੰਨੀ ਦਸਤਾਵੇਜ਼ ਨਹੀਂ ਸਨ, ਪਰ ਫਿਰ ਵੀ ਸਾਰੀਆਂ ਪ੍ਰਕਿਰਿਆਵਾਂ ਨੂੰ ਪੂਰਾ ਕਰਦੇ ਹੋਏ ਉਨ੍ਹਾਂ ਨੂੰ ਸੁਰੱਖਿਅਤ ਲਿਆਉਣ ਵਿੱਚ ਸਫ਼ਲ ਰਹੇ।” ਜਾਣਕਾਰੀ ਮੁਤਾਬਕ, ਲਿਬੀਆ ਦੇ ਇੱਕ ਠੇਕੇਦਾਰ ਨੇ ਫ਼ਰਜ਼ੀ ਏਜੰਟਾਂ ਰਾਹੀਂ ਭਾਰਤੀ ਨਾਗਰਿਕਾਂ ਨੂੰ ਉੱਚ ਤਨਖ਼ਾਹ ਵਾਲੀਆਂ ਨੌਕਰੀਆਂ ਦਾ ਝਾਂਸਾ ਦਿੱਤਾ। ਇਹ ਨੌਜਵਾਨ ਦੁਬਈ ਰਾਹੀਂ ਉਸਦੇ ਸੰਪਰਕ ਵਿੱਚ ਆਏ ਸਨ। ਜਦੋਂ ਲਿਬੀਆ ਪੁੱਜੇ ਤਾਂ ਸਥਿਤੀ ਉਨ੍ਹਾਂ ਦੀਆਂ ਉਮੀਦਾਂ ਦੇ ਬਿਲਕੁਲ ਉਲਟ ਨਿਕਲੀ। Post navigation Previous Post ਅਮਰੀਕਾ ਵਲੋਂ ਡਿਪੋਰਟ ਮਾਮਲੇ ’ਚ ਮੰਤਰੀ ਅਮਨ ਅਰੋੜਾ ਨੇ ਕੇਂਦਰ ਨੂੰ ਘੇਰਿਆNext Postਫੌਜ ਦਾ ਫਾਈਟਰ ਪਲੇਨ ਹਾਦਸਾਗ੍ਰਸਤ, 2 ਪਾਇਲਟ ਜਖਮੀ