Posted inMadhya Pardesh ਫੌਜ ਦਾ ਫਾਈਟਰ ਪਲੇਨ ਹਾਦਸਾਗ੍ਰਸਤ, 2 ਪਾਇਲਟ ਜਖਮੀ Posted by overwhelmpharma@yahoo.co.in Feb 6, 2025 ਭੋਪਾਲ : ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲ੍ਹੇ ਵਿੱਚ ਫੌਜ ਦਾ ਫਾਈਟਰ ਪਲੇਨ ਕਰੈਸ਼ ਹੋਣ ਕਾਰਨ 2 ਪਾਇਲਟਾਂ ਦੇ ਜਖ਼ਮੀ ਹੋਣ ਦੀ ਸੂਚਨਾ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਇਕ ਖੇਤ ਵਿੱਚ ਪਲੇਨ ਦੇ ਕਰੈਸ਼ ਹੋਣ ਮਗਰੋਂ ਉਸ ਵਿੱਚ ਅੱਗ ਲੱਗ ਗਈ। ਘਟਨਾ ਤੋਂ ਬਾਅਦ ਵੱਡੀ ਗਿਣਤੀ ਵਿੱਚ ਪਿੰਡ ਦੇ ਲੋਕ ਘਟਨਾ ਸਥਾਨ ‘ਤੇ ਪਹੁੰਚ ਗਏ। ਮੌਕੇ ‘ਤੇ ਏਅਰਫੋਰਸ ਦਾ ਹੈਲੀਕਾਪਟਰ ਆਇਆ ਅਤੇ ਦੋਵਾਂ ਪਾਇਲਟਾਂ ਨੂੰ ਲੈ ਕੇ ਗਵਾਲੀਅਰ ਰਵਾਨਾ ਹੋ ਗਿਆ। ਜਾਣਕਾਰੀ ਅਨੁਸਾਰ ਨਰਵਰ ਤਹਿਸੀਲ ਦੇ ਦਬਰਾ ਸਾਨੀ ਪਿੰਡ ਵਿੱਚ ਅੱਜ ਵੀਰਵਾਰ ਦੁਪਹਿਰ ਫੌਜ ਦਾ ਇਕ ਫਾਈਟਰ ਪਲੇਨ ਕਰੈਸ਼ ਹੋ ਕੇ ਕਿਸਾਨਾਂ ਦੇ ਖੇਤਾਂ ਵਿੱਚ ਡਿੱਗ ਪਿਆ। ਪਲੇਨ ਸੜ ਕੇ ਖਾਕ ਹੋ ਗਿਆ ਹੈ। ਹਾਲਾਂਕਿ ਪਲੇਨ ਵਿੱਚ ਸਵਾਰ ਦੋਵੇਂ ਪਾਇਲਟ ਪੂਰੀ ਤਰ੍ਹਾਂ ਸੁਰੱਖਿਅਤ ਹਨ। ਪਲੇਨ ਕਰੈਸ਼ ਦੇ ਕਾਰਨਾਂ ਦਾ ਹਾਲੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ। Post navigation Previous Post ਭਾਰਤ ਪਰਤੇ ਲਿਬੀਆ ‘ਚ ਫਸੇ 18 ਭਾਰਤੀ ਨਾਗਰਿਕNext Postਪੰਜਾਬ ਸਰਕਾਰ ਨੇ ਪ੍ਰਮੋਟ ਹੋਏ 25 ਪੀ.ਸੀ.ਐੱਸ ਅਧਿਕਾਰੀਆਂ ਦੀਆਂ ਨਿਯੁਕਤੀਆਂ ਕੀਤੀਆਂ