Posted inJalalabad ਜਲਾਲਾਬਾਦ ’ਚ ਖੜ੍ਹੇ ਮੋਟਰਸਾਈਕਲ ਦੇ ਚੰਡੀਗੜ੍ਹ ’ਚ ਲਗਾਤਾਰ ਦੋ ਚਲਾਨ, ਹੈਰਾਨ ਕਰਨ ਵਾਲਾ ਮਾਮਲਾ Posted by overwhelmpharma@yahoo.co.in Mar 18, 2025 ਜਲਾਲਬਾਦ, 18 ਮਾਰਚ (ਰਵਿੰਦਰ ਸ਼ਰਮਾ) : ਮੋਟਰਸਾਈਕਲ ਦੇ ਚਲਾਨ ਦਾ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਜਲਾਲਾਬਾਦ ਦੇ ਪਿੰਡ ਲਮੋਚੜ ਕਲਾਂ ਦੇ ਵਸਨੀਕ ਨੂੰ ਇੱਕ ਦਿਨ ਵਿੱਚ ਦੋ ਵਾਰ ਆਪਣੇ ਮੋਟਰਸਾਈਕਲ ਦਾ ਚਲਾਨ ਕੱਟਣ ਦਾ ਮੈਸੇਜ ਮਿਲਿਆ। ਮੋਟਰਸਾਈਕਲ ਮਾਲਕ ਕਸ਼ਮੀਰ ਵਾਸੀ ਲਮੋਚੜ ਕਲਾਂ ਨੇ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਨੂੰ ਚੰਡੀਗੜ੍ਹ ਏਅਰਪੋਰਟ ਰੋਡ ਉਤੇ ਕਰੀਬ 1 ਵਜੇ ਅਤੇ 6 ਵਜੇ ਦੇ ਕਰੀਬ ਦੋ ਚਲਾਨ ਕੱਟੇ ਗਏ। ਇਸ ਦੀ ਕੁੱਲ ਰਕਮ 2500 ਹੈ। ਮਾਲਕ ਨੇ ਸਪੱਸ਼ਟ ਕੀਤਾ ਕਿ ਉਸਦਾ ਮੋਟਰਸਾਈਕਲ ਜਲਾਲਾਬਾਦ ਵਿੱਚ ਹੈ। ਚਲਾਨ ਕੱਟਣ ਸਮੇਂ ਉਸ ਦਾ ਮੋਟਰਸਾਈਕਲ ਸੀਸੀਟੀਵੀ ਕੈਮਰੇ ਦੀ ਨਿਗਰਾਨੀ ਹੇਠ ਸੀ ਅਤੇ ਦਫ਼ਤਰ ਦੇ ਬਾਹਰ ਖੜ੍ਹਾ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ 2024 ਦਾ ਚਲਾਨ ਵੀ ਮਿਲਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਚਲਾਨ ਚੰਡੀਗੜ੍ਹ ਵਿੱਚ ਹੀ ਜਾਰੀ ਕੀਤਾ ਗਿਆ ਹੈ, ਜਦੋਂਕਿ ਬਾਈਕ ਮਾਲਕ ਦਾ ਦਾਅਵਾ ਹੈ ਕਿ ਉਹ ਕਦੇ ਚੰਡੀਗੜ੍ਹ ਨਹੀਂ ਗਿਆ। ਜਿਸ ਦਿਨ ਚਲਾਨ ਜਾਰੀ ਹੋਇਆ, ਉਸ ਦਿਨ ਉਸ ਦਾ ਮੋਟਰਸਾਈਕਲ ਦਫ਼ਤਰ ਦੇ ਬਾਹਰ ਖੜ੍ਹਾ ਸੀ। ਇਸ ਤੋਂ ਪ੍ਰੇਸ਼ਾਨ ਹੋ ਕੇ ਵਾਹਨ ਮਾਲਕ ਨੇ ਹੁਣ ਪ੍ਰਸ਼ਾਸਨ ਨੂੰ ਇਨਸਾਫ਼ ਦੀ ਗੁਹਾਰ ਲਗਾਈ ਹੈ। ਉਹ ਜਲਦੀ ਹੀ ਚੰਡੀਗੜ੍ਹ ਵਿਭਾਗ ਕੋਲ ਸ਼ਿਕਾਇਤ ਦਰਜ ਕਰਵਾਉਣਗੇ।ਉਸ ਨੇ ਪ੍ਰਸ਼ਾਸਨ ਨੂੰ ਮਾਮਲੇ ਦੀ ਜਾਂਚ ਕਰਨ ਦੀ ਅਪੀਲ ਕੀਤੀ ਹੈ ਕਿਉਂਕਿ ਜੇਕਰ ਉਸ ਦੇ ਮੋਟਰਸਾਈਕਲ ਦਾ ਨੰਬਰ ਕਿਸੇ ਵੀ ਅਪਰਾਧ ਵਿੱਚ ਵਰਤਿਆ ਗਿਆ ਤਾਂ ਉਸ ਨੂੰ ਦੋਸ਼ੀ ਮੰਨਿਆ ਜਾਵੇਗਾ। ਉਸ ਨੇ ਮੋਟਰਸਾਈਕਲ ਲੁਧਿਆਣਾ ਤੋਂ ਖਰੀਦਿਆ ਸੀ ਅਤੇ ਉਸ ਕੋਲ ਸਾਰੇ ਜ਼ਰੂਰੀ ਦਸਤਾਵੇਜ਼ ਹਨ। ਜਲਾਲਾਬਾਦ ਟਰੈਫਿਕ ਇੰਚਾਰਜ ਸੂਰਜ ਭਾਨ ਨੇ ਕਿਹਾ ਕਿ ਇਸ ਮਾਮਲੇ ਵਿੱਚ ਵਾਹਨ ਮਾਲਕ ਨੂੰ ਚੰਡੀਗੜ੍ਹ ਟਰੈਫਿਕ ਵਿਭਾਗ ਕੋਲ ਸ਼ਿਕਾਇਤ ਦਰਜ ਕਰਵਾਉਣੀ ਚਾਹੀਦੀ ਹੈ। ਅਜਿਹੇ ਦੋ-ਤਿੰਨ ਮਾਮਲੇ ਪਹਿਲਾਂ ਵੀ ਸਾਹਮਣੇ ਆ ਚੁੱਕੇ ਹਨ।ਕੁਝ ਚੋਰੀ ਹੋਏ ਵਾਹਨਾਂ ’ਤੇ ਗਲਤ ਨੰਬਰ ਪਲੇਟਾਂ ਲੱਗੀਆਂ ਹੋਣ ਦੀ ਸੰਭਾਵਨਾ ਹੈ, ਜਿਸ ਕਾਰਨ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ। Post navigation Previous Post ਸੰਗਰੂਰ ’ਚ ਗੰਜੇਪਨ ਤੋਂ ਛੁਟਕਾਰਾ ਫਰੀ ਕੈਂਪ ਲਾਉਣ ਵਾਲਿਆਂ ’ਤੇ ਪੁਲਿਸ ਦੀ ਵੱਡੀ ਕਾਰਵਾਈNext Postਪੁਲਿਸ ਕਾਂਸਟੇਬਲ ਦੀ ਭਰਤੀ ਵਾਸਤੇ ਤਿਆਰੀ ਲਈ ਰੋਜ਼ਗਾਰ ਦਫ਼ਤਰ ਨਾਲ ਕੀਤਾ ਜਾਵੇ ਰਾਬਤਾ : ਨਵਜੋਤ ਕੌਰ