ਸੰਗਰੂਰ ’ਚ ਗੰਜੇਪਨ ਤੋਂ ਛੁਟਕਾਰਾ ਫਰੀ ਕੈਂਪ ਲਾਉਣ ਵਾਲਿਆਂ ’ਤੇ ਪੁਲਿਸ ਦੀ ਵੱਡੀ ਕਾਰਵਾਈ

ਸੰਗਰੂਰ, 18 ਮਾਰਚ (ਰਵਿੰਦਰ ਸ਼ਰਮਾ) : ਸੰਗਰੂਰ ਵਿਚ ਗੰਜੇਪਨ ਤੋਂ ਛੁਟਕਾਰਾ ਫਰੀ ਕੈਂਪ ਲਗਾਉਣ ਵਾਲਿਆਂ ਉਤੇ ਪੁਲਿਸ ਦੀ ਵੱਡੀ ਕਾਰਵਾਈ ਹੋਈ ਹੈ। ਪੀੜਤਾਂ ਵਿੱਚੋਂ ਇੱਕ ਸੁਖਬੀਰ ਸਿੰਘ ਪੁੱਤਰ ਰਣਧੀਰ ਸਿੰਘ ਵਾਸੀ ਸੰਗਰੂਰ ਦੀ ਸ਼ਿਕਾਇਤ ਉੱਪਰ ਪੁਲਿਸ ਨੇ ਕਾਰਵਾਈ ਕੀਤੀ ਹੈ। ਦਵਾਈ ਲਗਾਉਣ ਵਾਲੇ ਵੈਦ ਅਮਨਦੀਪ ਸਿੰਘ ਅਤੇ ਕੈਂਪ ਸਪੋਂਸਰ ਕਰਨ ਵਾਲੇ ਤੇਜਿੰਦਰ ਪਾਲ ਉੱਪਰ ਸੰਗਰੂਰ ਪੁਲਿਸ ਵੱਲੋਂ ਐੱਫ਼.ਆਈ.ਆਰ. ਦਰਜ ਕੀਤੀ ਗਈ ਹੈ। ਦੱਸ ਦਈਏ ਕਿ 16 ਮਾਰਚ ਨੂੰ ਸੰਗਰੂਰ ਵਿੱਚ ਪਿੰਡ ਬਿਲਾਸਪੁਰ ਤਹਿਸੀਲ ਪਾਇਲ ਜ਼ਿਲ੍ਹਾ ਲੁਧਿਆਣਾ ਦੇ ਰਹਿਣ ਵਾਲੇ ਅਮਨਦੀਪ ਸਿੰਘ ਪੁੱਤਰ ਮੋਹਨ ਸਿੰਘ ਵੱਲੋਂ ਗੰਜੇਪਨ ਦੀ ਗੰਭੀਰ ਬਿਮਾਰੀ ਤੋਂ ਛੁਟਕਾਰਾ ਦਿਵਾਉਣ ਦਾ ਦਾਅਵਾ ਕਰਦੇ ਹੋਏ ਸੰਗਰੂਰ ਦੇ ਕਾਲੀ ਮਾਤਾ ਮੰਦਿਰ ਵਿੱਚ ਇੱਕ ਵੱਡਾ ਫਰੀ ਕੈਂਪ ਲਗਾਇਆ ਗਿਆ ਸੀ। ਇਥੇ ਉਹ ਗੰਜੇਪਨ ਤੋਂ ਪੀੜਤ ਲੋਕਾਂ ਦੇ ਸਿਰ ਵਿੱਚ ਤੇਲਨੁਮਾ ਇੱਕ ਕੈਮੀਕਲ ਲਗਾ ਰਿਹਾ ਸੀ, ਜਿਸ ਤੋਂ ਬਾਅਦ ਵੱਡੀ ਗਿਣਤੀ ਲੋਕਾਂ ਨੇ ਅੱਖਾਂ ਵਿੱਚ ਜਲਣ ਅਤੇ ਤੇਜ ਦਰਦ ਮਹਿਸੂਸ ਕੀਤਾ। ਇਸ ਤੋਂ ਬਾਅਦ 70 ਦੇ ਲਗਭਗ ਲੋਕਾਂ ਨੇ ਸਰਕਾਰੀ ਹਸਪਤਾਲ ਵਿੱਚ ਜਾ ਕੇ ਆਪਣਾ ਇਲਾਜ ਕਰਵਾਇਆ। ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕਰਨ ਤੋਂ ਬਾਅਦ ਸੰਗਰੂਰ ਪ੍ਰਸ਼ਾਸਨ ਵੱਲੋਂ ਇੱਕ ਪੀੜਤ ਦੀ ਸ਼ਿਕਾਇਤ ਦੇ ਆਧਾਰ ’ਤੇ ਅਮਨਦੀਪ ਸਿੰਘ ਅਤੇ ਤਜਿੰਦਰ ਪਾਲ ਉੱਪਰ ਐਫ.ਆਈ.ਆਰ. ਨੰਬਰ 58 ਦਰਜ ਕੀਤੀ ਹੈ। ਸੰਗਰੂਰ ਡੀਐਸਪੀ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮਾਮਲਾ ਦਰਜ ਕਰ ਲਿਆ ਹੈ ਅਤੇ ਜਲਦ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

Comments

No comments yet. Why don’t you start the discussion?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.