Posted inJammu ਮਾਂ ਵੈਸ਼ਨੋ ਦੇਵੀ ਮੰਦਰ ਦੇ ਭਵਨ ਦੀ ਸੁਰੱਖਿਆ ‘ਚ ਸੰਨ੍ਹ ! ਪਿਸਤੌਲ ਲੈ ਕੇ ਪਹੁੰਚੀ ਔਰਤ, ਪੁਲਿਸ ਨੇ ਕੀਤੀ ਕਾਬੂ Posted by overwhelmpharma@yahoo.co.in March 18, 2025No Comments ਕਟੜਾ, 18 ਮਾਰਚ (ਰਵਿੰਦਰ ਸ਼ਰਮਾ) : ਸ਼੍ਰੀ ਮਾਤਾ ਵੈਸ਼ਣੋ ਦੇਵੀ ਮੰਦਰ ਦੇ ਕੰਪਲੈਕਸ ’ਚ ਇਕ ਔਰਤ ਸੁਰੱਖਿਆ ਜਾਂਚ ਨੂੰ ਤੋੜਦੇ ਹੋਏ ਪਿਸਤੌਲ ਲੈ ਕੇ ਪਹੁੰਚ ਗਈ। ਇਹ ਘਟਨਾ 14-15 ਮਾਰਚ 2025 ਦੀ ਰਾਤ ਦੀ ਹੈ। ਔਰਤ ਦੀ ਪਛਾਣ ਜਯੋਤੀ ਗੁਪਤਾ ਵਜੋਂ ਹੋਈ ਹੈ, ਜੋ ਦਿੱਲੀ ਪੁਲਿਸ ’ਚ ਕੰਮ ਕਰਦੀ ਹੈ। ਜਾਣਕਾਰੀ ਅਨੁਸਾਰ ਜਯੋਤੀ ਪਿਸਤੌਲ ਲੈ ਕੇ ਵੈਸ਼ਣੋ ਦੇਵੀ ਦੇ ਦਰਸ਼ਨ ਕਰਨ ਆਈ ਸੀ। ਹਥਿਆਰ ਕਾਨੂੰਨ ਤਹਿਤ ਮਾਮਲਾ ਦਰਜ ਐੱਸ.ਐੱਸ.ਪੀ. ਰਿਆਸੀ ਪਰਮਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਔਰਤ ਕੋਲੋਂ ਮਿਲੇ ਹਥਿਆਰ ਦਾ ਲਾਇਸੈਂਸ ਮਿਆਦ ਪੂਰੀ ਹੋ ਚੁੱਕੀ ਸੀ। ਰਿਆਸੀ ਪੁਲਿਸ ਨੇ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਹਥਿਆਰ ਜ਼ਬਤ ਕਰ ਲਿਆ ਹੈ। ਕਟੜਾ ਦੇ ਪੁਲਿਸ ਸਟੇਸ਼ਨ ’ਚ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਹਥਿਆਰ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। Post navigation Previous Post ਬਰਨਾਲਾ ‘ਚ ਟਰੈਵਲ ਏਜੰਸੀ ਦਾ ਲਾਇਸੈਂਸ ਲਾਇਸੈਂਸ ਰੱਦNext Postਮੋਮੋਜ਼ ਤੇ ਸਪਰਿੰਗ ਰੋਲ ਖਾਣ ਵਾਲੇ ਹੋ ਜਾਓ ਸਾਵਧਾਨ, ਫ਼ੈਕਟਰੀ ’ਚੋਂ ਮਿਲਿਆ ਕੁੱਤੇ ਦਾ ਸਿਰ