Posted inMohali ਮੋਮੋਜ਼ ਤੇ ਸਪਰਿੰਗ ਰੋਲ ਖਾਣ ਵਾਲੇ ਹੋ ਜਾਓ ਸਾਵਧਾਨ, ਫ਼ੈਕਟਰੀ ’ਚੋਂ ਮਿਲਿਆ ਕੁੱਤੇ ਦਾ ਸਿਰ Posted by overwhelmpharma@yahoo.co.in March 18, 2025No Comments ਮੋਹਾਲੀ, 18 ਮਾਰਚ (ਰਵਿੰਦਰ ਸ਼ਰਮਾ) : ਨਗਰ ਨਿਗਮ ਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਮੋਹਾਲੀ ਦੇ ਮਟੌਰ ਖੇਤਰ ਵਿੱਚ ਚੱਲ ਰਹੀ ਮੋਮੋਜ਼ ਅਤੇ ਫ਼ਾਸਟ ਫੂਡ ਸਪਲਾਈ ਕਰਨ ਵਾਲੀ ਫੈਕਟਰੀ ਦੇ ਫ਼ਰਿੱਜ ’ਚੋਂ ਕੁੱਤੇ ਦਾ ਵੱਢਿਆ ਹੋਇਆ ਸਿਰ ਮਿਲਿਆ ਹੈ। ਨਾਲ ਹੀ ਭਾਂਡਿਆਂ ’ਚ ਕੁਝ ਮਾਸ ਵੀ ਮਿਲਿਆ ਹੈ। ਜਿਸ ਨੂੰ ਜਬ਼ਤ ਕਰ ਲਿਆ ਗਿਆ। ਇਸ ਫੈਕਟਰੀ ਵਿੱਚ ਮੋਮੋਜ਼ ਤੇ ਸਪਰਿੰਗ ਰੋਲ ਬਣਾ ਕੇ ਕਈ ਥਾਵਾਂ ’ਤੇ ਸਪਲਾਈ ਕੀਤੇ ਜਾਂਦੇ ਸਨ। ਹੁਣ ਕੁੱਤੇ ਦਾ ਮਾਸ ਮੋਮੋਜ਼ ’ਚ ਪਾਕੇ ਲੋਕਾਂ ਨੂੰ ਖਵਾਇਆ ਗਿਆ ਜਾਂ ਇਹ ਕੰਮ ਕਰਨ ਵਾਲੇ ਕਾਰੀਗਰਾਂ ਨੇ ਖੁਦ ਖਾਧਾ, ਇਸ ਦੀ ਜਾਂਚ ਹੋਵੇਗੀ। ਕੁੱਤੇ ਦੇ ਸਰੀਰ ਦਾ ਹਿੱਸਾ ਗਾਇਬ ਹੈ। ਸਿਰ ਵੀ ਪੂਰਾ ਨਹੀਂ ਹੈ, ਜਿਹੜਾ ਹਿੱਸਾ ਮਿਲਿਆ ਹੈ, ਉਸ ਨੂੰ ਦੇਖ ਕੇ ਕਿਸੇ ਪੱਗ ਕੁੱਤੇ ਦਾ ਸਿਰ ਹੋਣ ਦਾ ਖਦਸ਼ਾ ਜਾਹਰ ਕੀਤਾ ਜਾ ਰਿਹਾ ਹੈ। ਸਿਰ ਵੈਟਰਨਰੀ ਵਿਭਾਗ ਨੂੰ ਜਾਂਚ ਲਈ ਭੇਜਿਆ ਗਿਆ ਹੈ। ਫੈਕਟਰੀ ਵਿੱਚ ਫਰੋਜ਼ਨ ਚੌਪਡ ਮੀਟ ਤੇ ਕ੍ਰਸ਼ਰ ਮਸ਼ੀਨ ਵੀ ਮਿਲੀ ਹੈ। ਮੋਮੋਜ਼, ਸਪਰਿੰਗ ਰੋਲ ਅਤੇ ਲਾਲ ਚਟਨੀ ਦੇ ਸੈਂਪਲ ਵੀ ਜਾਂਚ ਲਈ ਲੈਬ ਵਿੱਚ ਭੇਜੇ ਗਏ ਹਨ। ਰਿਪੋਰਟ ਆਉਣ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਫੈਕਟਰੀ ’ਚ ਕੰਮ ਕਰਨ ਵਾਲੇ ਸਾਰੇ ਕਰਮਚਾਰੀ ਫਰਾਰ ਹਨ। ਪਿੰਡ ਮਟੌਰ ਵਿਖੇ ਮੋਮੋਜ਼ ਅਤੇ ਸਪਰਿੰਗ ਰੋਲ ਬਣਾਉਣ ਦੀ ਇਹ ਫੈਕਟਰੀ ਚੱਲ ਰਹੀ ਸੀ, ਜਿੱਥੇ ਗੰਦਗੀ ’ਚ ਇਹ ਸਮਾਨ ਤਿਆਰ ਕੀਤਾ ਜਾ ਰਿਹਾ ਸੀ। ਪਿੰਡ ਵਾਲਿਆਂ ਨੇ ਫੈਕਟਰੀ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੀ ਸੀ, ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਐੱਸ.ਐੱਸ.ਪੀ. ਮੋਹਾਲੀ ਅਤੇ ਡੀ.ਸੀ. ਮੋਹਾਲੀ ਨੂੰ ਫੈਕਟਰੀ ਚਲਾਉਣ ਵਾਲਿਆਂ ਖ਼ਿਲਾਫ਼ ਕੇਸ ਦਰਜ ਕਰਨ ਲਈ ਲਿਖਿਆ ਗਿਆ ਹੈ। ਫ਼ਿਲਹਾਲ ਫੈਕਟਰੀ ਚਲਾਉਣ ਵਾਲੇ ਸਾਰੇ ਲੋਕ ਫਰਾਰ ਹਨ। ਫੈਕਟਰੀ ਮਾਲਕ ਨੂੰ ਬੁਲਾ ਕੇ ਪੁੱਛਗਿੱਛ ਕੀਤੀ ਜਾਵੇਗੀ ਕਿ ਕਿੰਨਾਂ ਲੋਕਾਂ ਨੂੰ ਇਹ ਫੈਕਟਰੀ ਕਿਰਾਏ ’ਤੇ ਦਿੱਤੀ ਸੀ ਅਤੇ ਕਿੱਥੇ ਕਿੱਥੇ ਮਾਲ ਸਪਲਾਈ ਹੁੰਦਾ ਸੀ। Post navigation Previous Post ਮਾਂ ਵੈਸ਼ਨੋ ਦੇਵੀ ਮੰਦਰ ਦੇ ਭਵਨ ਦੀ ਸੁਰੱਖਿਆ ‘ਚ ਸੰਨ੍ਹ ! ਪਿਸਤੌਲ ਲੈ ਕੇ ਪਹੁੰਚੀ ਔਰਤ, ਪੁਲਿਸ ਨੇ ਕੀਤੀ ਕਾਬੂNext Postਸਕੂਟਰੀ ਸਵਾਰ ਦਾਦੇ-ਪੋਤੇ ਨੂੰ ਕਾਰ ਨੇ ਮਾਰੀ ਟੱਕਰ, ਪੋਤੇ ਦੀ ਮੌਤ, ਦਾਦਾ ਗੰਭੀਰ ਜ਼ਖ਼ਮੀ