Posted inBatala ਸਕੂਟਰੀ ਸਵਾਰ ਦਾਦੇ-ਪੋਤੇ ਨੂੰ ਕਾਰ ਨੇ ਮਾਰੀ ਟੱਕਰ, ਪੋਤੇ ਦੀ ਮੌਤ, ਦਾਦਾ ਗੰਭੀਰ ਜ਼ਖ਼ਮੀ Posted by overwhelmpharma@yahoo.co.in March 19, 2025No Comments ਬਟਾਲਾ,19 ਮਾਰਚ (ਰਵਿੰਦਰ ਸ਼ਰਮਾ) : ਅੰਮ੍ਰਿਤਸਰ-ਪਠਾਨਕੋਟ ਹਾਈਵੇਅ ’ਤੇ ਬਟਾਲਾ ਨੇੜੇ ਮੰਗਲਵਾਰ ਦੇਰ ਸ਼ਾਮ ਸਕੂਟਰੀ ਸਵਾਰ ਦਾਦੇ ਪੋਤਰੇ ਨੂੰ ਇੱਕ ਕਾਰ ਨੇ ਪਿੱਛੋਂ ਟੱਕਰ ਮਾਰ ਦਿੱਤੀ ,ਜਿਸ ਨਾਲ ਹਾਦਸੇ ‘ਚ ਪੋਤਰੇ ਦੀ ਮੌਤ ਹੋ ਗਈ ਤੇ ਉਸ ਦਾ ਦਾਦਾ ਗੰਭੀਰ ਰੂਪ ਜ਼ਖ਼ਮੀ ਹੋ ਗਿਆ। ਹਾਦਸੇ ਦਾ ਕਾਰਨ ਕਾਰ ਚਾਲਕ ਵੱਲੋਂ ਸਕੂਟਰੀ ਨੂੰ ਪਿੱਛੇ ਤੋਂ ਟੱਕਰ ਮਾਰਨਾ ਦੱਸਿਆ ਜਾ ਰਿਹਾ ਹੈ। ਥਾਣਾ ਸਦਰ ਦੇ ਏਐਸਆਈ ਵਰਿਆਮ ਸਿੰਘ ਨੇ ਦੱਸਿਆ ਕਿ ਸੁਭਾਸ਼ ਚੰਦਰ ਵਾਸੀ ਚਕਰੀ ਬਾਜ਼ਾਰ ਬਟਾਲਾ ਜੈਂਤੀਪੁਰ ਵਿੱਚ ਭਾਂਡਿਆਂ ਦੀ ਦੁਕਾਨ ਕਰਦਾ ਹੈ। ਉਸਨੇ ਦੱਸਿਆ ਕਿ ਮੰਗਲਵਾਰ ਦੇਰ ਸ਼ਾਮ ਉਹ ਆਪਣੀ ਦੁਕਾਨ ਬੰਦ ਕਰਕੇ ਆਪਣੇ ਪੋਤੇ ਪ੍ਰਥਮ ਸਲਹੋਤਰਾ ਨਾਲ ਸਕੂਟਰੀ ’ਤੇ ਆਪਣੇ ਘਰ ਵਾਪਸ ਆ ਰਹੇ ਸਨ ਕਿ ਰਸਤੇ ਵਿੱਚ ਹਰਦੋਝੰਡੇ ਦੇ ਕੋਲ ਪਿੱਛੇ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਦੇ ਚਾਲਕ ਨੇ ਉਹਨਾਂ ਦੀ ਸਕੂਟਰੀ ਨੂੰ ਪਿੱਛੇ ਤੋਂ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ ਦਾਦਾ ਤੇ ਪੋਤਰਾ ਦੋਵੇਂ ਗੰਭੀਰ ਜ਼ਖਮੀ ਹੋ ਗਏ, ਦੋਵਾਂ ਨੂੰ ਇਲਾਜ ਲਈ ਬਟਾਲਾ ਦੇ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ 12 ਸਾਲਾ ਪ੍ਰਥਮ ਸਲਹੋਤਰਾ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਉਸ ਦੇ ਦਾਦੇ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਬਿਹਤਰ ਇਲਾਜ ਲਈ ਅੰਮ੍ਰਿਤਸਰ ਹਸਪਤਾਲ ਰੈਫਰ ਕਰ ਦਿੱਤਾ। ਏਐਸਆਈ ਵਰਿਆਮ ਸਿੰਘ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਕਾਰ ਚਾਲਕ ਕਾਰ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਸ ਨੇ ਕਾਰ ਤੇ ਸਕੂਟਰੀ ਨੂੰ ਆਪਣੇ ਕਬਜ਼ੇ ’ਚ ਲੈ ਲਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। Post navigation Previous Post ਮੋਮੋਜ਼ ਤੇ ਸਪਰਿੰਗ ਰੋਲ ਖਾਣ ਵਾਲੇ ਹੋ ਜਾਓ ਸਾਵਧਾਨ, ਫ਼ੈਕਟਰੀ ’ਚੋਂ ਮਿਲਿਆ ਕੁੱਤੇ ਦਾ ਸਿਰNext Postਹਮੀਰਪੁਰ ਜਾ ਰਹੀ ਹਿਮਾਚਲ ਦੀ ਬੱਸ ’ਤੇ ਖਰੜ ’ਚ ਹਮਲਾ, ਨਕਾਬਪੋਸ਼ਾਂ ਨੇ ਤੋੜੇ ਸ਼ੀਸ਼ੇ