ਨਵੀਂ ਦਿੱਲੀ, 19 ਮਾਰਚ (ਰਵਿੰਦਰ ਸ਼ਰਮਾ) : ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ ਹੋਰ ਦੋ ਪੁਲਾੜ ਯਾਤਰੀਆਂ ਦੇ ਨਾਲ ਅੱਜ (19 ਮਾਰਚ) ਧਰਤੀ ’ਤੇ ਵਾਪਸ ਆ ਗਏ। 9 ਮਹੀਨੇ ਅਤੇ 14 ਦਿਨ ਬਿਤਾਉਣ ਤੋਂ ਬਾਅਦ ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ ਧਰਤੀ ’ਤੇ ਵਾਪਸ ਆਏ।
ਸੁਨੀਤਾ ਵਿਲਿਅਮਜ਼ ਦੀ ਸਫਲ ਵਾਪਸੀ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਸੋਸ਼ਲ ਮੀਡੀਆ ‘ਤੇ ਇਕ ਖੂਬਸੂਰਤ ਪੋਸਟ ਲਿਖੀ। ਉਨ੍ਹਾਂ ਨੇ ਲਿਖਿਆ, “ਤੁਹਾਡਾ ਸਵਾਗਤ ਹੈ, Crew9! ਧਰਤੀ ਨੇ ਤੁਹਾਨੂੰ ਯਾਦ ਕੀਤਾ। ਸਪੇਸ ਸਟੇਸ਼ਨ ਵਿਚ ਸੁਨੀਤਾ ਵਿਲੀਅਮਜ਼ ਦੇ ਤਜਰਬੇ ਸਬਰ, ਹਿੰਮਤ ਅਤੇ ਬੇਅੰਤ ਮਨੁੱਖੀ ਜਜ਼ਬੇ ਦੀ ਕਸੌਟੀ ਸਨ। ਸੁਨੀਤਾ ਵਿਲੀਅਮਜ਼ ਅਤੇ Crew 9 ਮਿਸ਼ਨ ਵਿਚ ਸ਼ਾਮਲ ਪੁਲਾੜ ਯਾਤਰੀਆਂ ਨੇ ਸਾਨੂੰ ਫਿਰ ਦਿਖਾਇਆ ਹੈ ਕਿ ਅਡੋਲਤਾ ਦਾ ਸਹੀ ਅਰਥ ਕੀ ਹੈ। ਇਹ ਘਟਨਾ ਹਮੇਸ਼ਾਂ ਲੱਖਾਂ ਲੋਕਾਂ ਨੂੰ ਪ੍ਰੇਰਿਤ ਕਰੇਗੀ।”
ਪੀਐਮ ਮੋਦੀ ਨੇ ਅੱਗੇ ਲਿਖਿਆ, “ਪੁਲਾੜ ਭਾਲ ਦਾ ਮਤਲਬ ਹੈ ਮਨੁੱਖੀ ਸਮਰੱਥਾ ਦੀਆਂ ਹੱਦਾਂ ਨੂੰ ਅੱਗੇ ਵਧਾਉਣਾ, ਸੁਪਨੇ ਦੇਖਣ ਦੀ ਹਿੰਮਤ ਕਰਨੀ ਅਤੇ ਉਨ੍ਹਾਂ ਸੁਪਨਿਆਂ ਨੂੰ ਹਕੀਕਤ ਵਿਚ ਬਦਲਣ ਦੀ ਹਿੰਮਤ ਕਰਨੀ। ਸੁਨੀਤਾ ਵਿਲੀਅਮਜ਼, ਇਕ ਪਥ ਪ੍ਰਦਰਸ਼ਕ ਅਤੇ ਇਕ ਪ੍ਰਤੀਕ, ਉਨ੍ਹਾਂ ਨੇ ਆਪਣੇ ਪੂਰੇ ਕਰੀਅਰ ਵਿਚ ਇਸ ਜਜ਼ਬੇ ਦੀ ਮਿਸਾਲ ਪੇਸ਼ ਕੀਤੀ ਹੈ। ਅਸੀਂ ਉਨ੍ਹਾਂ ਸਭ ‘ਤੇ ਬੇਹੱਦ ਮਾਣ ਕਰਦੇ ਹਾਂ, ਜਿਨ੍ਹਾਂ ਨੇ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਉਣ ਲਈ ਬੇਹੱਦ ਮਿਹਨਤ ਕੀਤੀ। ਉਨ੍ਹਾਂ ਨੇ ਦਿਖਾਇਆ ਹੈ ਕਿ ਜਦੋਂ ਪੂਰਨਤਾ ਅਤੇ ਜ਼ੁਨੂਨ ਮਿਲ ਕੇ ਕੰਮ ਕਰਦੇ ਹਨ ਅਤੇ ਤਕਨਾਲੋਜੀ ਅਤੇ ਅਡੋਲਤਾ ਦਾ ਮਿਲਾਪ ਹੁੰਦਾ ਹੈ ਤਾਂ ਕੀ ਹੁੰਦਾ ਹੈ।”
ਜੋ ਵਾਅਦਾ ਕੀਤਾ ਗਿਆ ਸੀ ਉਹ ਪੂਰਾ ਕੀਤਾ ਗਿਆ : ਟਰੰਪ