ਬਰਨਾਲਾ, 19 ਮਾਰਚ (ਰਵਿੰਦਰ ਸ਼ਰਮਾ) : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ (ਪਾਵਰਕਾਮ) ਦੇ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਕਰੋੜਾਂ ਰੁਪਏ ਫਸੇ ਹੋਏ ਹਨ। ਇਹ ਰਕਮ 3,19,32,333 ਰੁਪਏ ਦੱਸੀ ਜਾ ਰਹੀ ਹੈ। ਇਸ ਸਮੇਂ ਵਿਭਾਗ ਨੇ ਇਹ ਰਕਮ ਵਸੂਲ ਕਰਨ ਲਈ ਟੀਮਾਂ ਬਣਾਈਆਂ ਹਨ, ਜੋ ਸੰਬੰਧਿਤ ਵਿਭਾਗਾਂ ਨੂੰ ਨੋਟਿਸ ਵੀ ਜਾਰੀ ਕਰ ਰਹੀਆਂ ਹਨ। ਪਾਵਰਕਾਮ ਅਧਿਕਾਰੀਆਂ ਦੇ ਅਨੁਸਾਰ ਸਿੱਖਿਆ, ਸਿਹਤ, ਸੀਵਰੇਜ ਵਿਭਾਗ ਤੇ ਪਾਣੀ ਸਪਲਾਈ ਵਿਭਾਗ ‘ਤੇ 3,19,32,033 ਰੁਪਏ ਦੀ ਦੇਣਦਾਰੀ ਹੈ। ਸਭ ਤੋਂ ਵੱਧ 2 ਕਰੋੜ 8 ਲੱਖ 97 ਹਜ਼ਾਰ, 908 ਰੁਪਏ ਸੀਵਰੇਜ ਤੇ ਪਾਣੀ ਸਪਲਾਈ ਵਿਭਾਗ ਤੋਂ ਲੈਣੇ ਹਨ। ਸ਼ਹਿਰ ਦੇ ਪੁਰਾਣੇ ਸਰਕਾਰੀ ਹਸਪਤਾਲ ਦਾ 52,26,290 ਰੁਪਏ ਤੇ ਨਵੇਂ ਹਸਪਤਾਲ ਦਾ 23 ਲੱਖ 6 ਹਜ਼ਾਰ 515 ਰੁਪਏ ਬਿਜਲੀ ਦਾ ਬਿੱਲ ਬਕਾਇਆ ਹੈ। ਪਾਣੀ ਸਪਲਾਈ ਵਿਭਾਗ ਦੇ ਅਧੀਨ ਸ਼ਹਿਰ ਵਿੱਚ 8 ਪਾਣੀ ਸਪਲਾਈ ਪੰਪ ਚਲ ਰਹੇ ਹਨ, ਜਿਨ੍ਹਾਂ ਦੇ ਸਾਰੇ ਬਿੱਲ ਪੈਂਡਿੰਗ ਹਨ। ਸਭ ਤੋਂ ਵੱਧ ਬਿੱਲ ਬਕਾਇਆ 79,01,678 ਰੁਪਏ ਨਵੇਂ ਬੱਸ ਸਟੈਂਡ ’ਤੇ ਬਣੇ ਵਾਟਰ ਵਰਕਸ ਦਾ ਹੈ।
ਐੱਸਡੀਓ ਬਰਨਾਲਾ ਵਿਕਾਸ ਕੁਮਾਰ ਨੇ ਕਿਹਾ ਕਿ ਬਕਾਇਆ ਬਿੱਲ ਦੀ ਵਸੂਲੀ ਲਈ ਸਾਰੇ ਵਿਭਾਗਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਗਏ ਹਨ। ਵਿਭਾਗ ਵੱਲੋਂ ਬਿੱਲ ਵਸੂਲੀ ਦੀ ਕਾਰਵਾਈ ਜਾਰੀ ਹੈ।
Posted inਬਰਨਾਲਾ