Posted inਬਠਿੰਡਾ 7 ਸਾਲਾਂ ਮੇਹਰਜੋਤ ਨੇ 9 ਮਿੰਟ ‘ਚ ਉਲਟੇ ਕ੍ਰਮ ‘ਚ 1 ਤੋਂ ਲੈ ਕੇ 100 ਤੱਕ ਦੇ ਪਹਾੜੇ ਸੁਣਾਕੇ ਰਚਿਆ ਵਿਸ਼ਵ ਰਿਕਾਰਡ Posted by overwhelmpharma@yahoo.co.in Mar 22, 2025 ਰਾਮਪੁਰਾ ਫੂਲ, 22 ਮਾਰਚ (ਰਵਿੰਦਰ ਸ਼ਰਮਾ) : ਰਾਮਪੁਰਾ ਫੂਲ ਦੇ 7 ਸਾਲਾਂ ਸਕੂਲੀ ਵਿਦਿਆਰਥੀ ਮੇਹਰਜੋਤ ਸਿੰਘ ਨੇ ਆਪਣੀ ਨਵੀਂ ਉਪਲੱਬਧੀ ਨਾਲ ਦਿਲਾਂ ਨੂੰ ਜਿੱਤ ਲਿਆ ਹੈ। ਉਸਨੇ ਉਲਟੇ ਕ੍ਰਮ ਵਿੱਚ 1 ਤੋਂ 100 ਤੱਕ ਦੇ ਸਾਰੇ ਪਹਾੜੇ ਸਿਰਫ 9 ਮਿੰਟਾਂ ਵਿੱਚ ਸੁਣਾ ਕੇ ਵਿਸ਼ਵ ਰਿਕਾਰਡ ਬਣਾਇਆ। ਬਠਿੰਡਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਅਤੇ ਸਹਾਇਕ ਕਮਿਸ਼ਨਰ ਜਨਰਲ ਗਗਨਦੀਪ ਸਿੰਘ ਨੇ ਮੇਹਰਜੋਤ ਨੂੰ ਉੱਚ ਸਨਮਾਨ ਨਾਲ ਨਵਾਜਿਆ। ਮੁੰਡੇ ਦੀ ਇਸ ਸਫਲਤਾ ’ਤੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਹੈ। ਉਸ ਦੇ ਘਰ ਵਿਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਵਰਨਣਯੋਗ ਹੈ ਕਿ ਮੇਹਰਜੋਤ ਨੇ ਪਹਿਲਾਂ ਵੀ ਇਕ ਇੰਡੀਆ ਬੁੱਕ ਰਿਕਾਰਡ ਹਾਸਲ ਕੀਤਾ ਹੈ। ਸ਼ਾਰਪ ਬ੍ਰੇਨਸ ਏਜੂਕੇਸ਼ਨ ਸੰਸਥਾ ਦੇ ਡਾਇਰੈਕਟਰ ਰੰਜੀਵ ਗੋਇਲ ਨੇ ਦੱਸਿਆ ਕਿ ਮੇਹਰਜੋਤ ਸਪੁੱਤਰ ਡਾ. ਸਵਰਨਜੀਤ ਕੌਰ ਮਾਊਂਟ ਲਿਟਰਾ ਜੀ ਸਕੂਲ ਰਾਮਪੁਰਾ ਫੂਲ ਵਿੱਚ ਦੂਸਰੀ ਕਲਾਸ ਦਾ ਵਿਦਿਆਰਥੀ ਹੈ। ਉਸ ਨੇ 1 ਤੋਂ 100 ਤਕ ਦੇ ਪਹਾੜੇ ਉਲਟੇ ਕ੍ਰਮ ਵਿੱਚ ਸਿਰਫ 9 ਮਿੰਟਾਂ ਵਿੱਚ ਸੁਣਾ ਕੇ ਇੰਟਰਨੈਸ਼ਨਲ ਬੁੱਕ ਆਫ ਰਿਕਾਰਡਸ ਵਿੱਚ ਆਪਣਾ ਨਾਮ ਦਰਜ ਕਰਵਾਇਆ। ਮੇਹਰਜੋਤ ਨੂੰ ਮੈਡਲ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ ਅਤੇ ਇੰਟਰਨੈਸ਼ਨਲ ਬੁੱਕ ਆਫ ਰਿਕਾਰਡਸ ਨੇ ਇਸ ਨੂੰ ਨਵਾਂ ਵਰਲਡ ਰਿਕਾਰਡ ਘੋਸ਼ਿਤ ਕੀਤਾ ਹੈ। ਉਸ ਨੇ ਇਹ ਤਿਆਰੀ ਅਬੈਕਸ ਵਿਧੀ ਦੇ ਨਾਲ ਕੀਤੀ ਹੈ। ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਆਪਣੇ ਦਫਤਰ ਵਿੱਚ ਮੇਹਰਜੋਤ ਦੀ ਪ੍ਰਦਰਸ਼ਨੀ ਦੇਖੀ ਅਤੇ ਉਸ ਦੀ ਤੇਜ਼ੀ ਤੇ ਸੂਝ-ਬੂਝ ਦੇ ਮੁਹਤਾਜ ਹੋ ਗਏ। ਉਨ੍ਹਾਂ ਨੇ ਮੇਹਰਜੋਤ ਨੂੰ ਜ਼ਿਲ੍ਹੇ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇੰਨ੍ਹੀ ਛੋਟੀ ਉਮਰ ਵਿਚ ਇਸ ਤਰ੍ਹਾਂ ਦੀ ਪ੍ਰਾਪਤੀਆਂ ਹਾਸਲ ਕਰਨ ਵਾਲੇ ਮੇਹਰਜੋਤ ਭਵਿੱਖ ਵਿੱਚ ਯਕੀਨਨ ਵੱਡੀਆਂ ਮੱਲ੍ਹਾਂ ਮਾਰੇਗਾ। ਉਨ੍ਹਾਂ ਕਿਹਾ ਕਿ ਜਿਲ੍ਹਾ ਪ੍ਰਸ਼ਾਸ਼ਨ ਵੱਲੋ ਇਸ ਤਰ੍ਹਾਂ ਦੇ ਹੋਣਹਾਰ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਲਈ ਹਰ ਪ੍ਰਕਾਰ ਦੀ ਸਹਾਇਤਾ ਕੀਤੀ ਜਾਵੇਗੀ। ਸਹਾਇਕ ਕਮਿਸ਼ਨਰ ਜਨਰਲ ਗਗਨਦੀਪ ਸਿੰਘ ਨੇ ਵੀ ਸ਼ਾਰਪ ਬ੍ਰੇਨਸ ਏਜੂਕੇਸ਼ਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਸੰਗਠਨ ਵਿਦਿਆਰਥੀਆਂ ਦੇ ਮਾਨਸਿਕ ਵਿਕਾਸ ਲਈ ਉੱਤਮ ਯੋਗਦਾਨ ਪਾ ਰਿਹਾ ਹੈ ਅਤੇ ਸੰਸਥਾ ਦੇ ਵਿਦਿਆਰਥੀ ਇੱਕ ਤੋ ਬਾਅਦ ਇੱਕ ਵਿਲੱਖਣ ਪ੍ਰਾਪਤੀ ਹਾਸਲ ਕਰ ਰਹੇ ਹਨ। Post navigation Previous Post ਸ਼ੰਭੂ ਸਰਹੱਦ ਖੁੱਲ੍ਹਣ ਨਾਲ ਦਿੱਲੀ ਦੀ ਯਾਤਰਾ ਹੋਈ ਆਸਾਨNext Postਬਲੈਕ ਲੈਬਲ, ਗਲੈਨਲਿਵੇਟ, 100 ਪਾਈਪਰਸ, ਜਾਨੀ ਵਾਕਰ, ਜਿੰਮ ਬੀਮ ਵਰਗੇ ਮਹਿੰਗੇ ਬ੍ਰਾਂਡ ਦੀਆਂ ਬੋਤਲਾਂ ’ਚ ਭਰੀ ਜਾ ਰਹੀ ਸੀ ਸਸਤੀ ਸ਼ਰਾਬ, ਆਬਕਾਰੀ ਵਿਭਾਗ ਦੇ ਛਾਪੇ ਮਗਰੋਂ ਖੁੱਲ੍ਹੀ ਸਾਰੀ ਪੋਲ