Posted inVarindavan ਸੰਤ ਪ੍ਰੇਮਾਨੰਦ ਦੀ ਪਦਯਾਤਰਾ ਦੌਰਾਨ ਬਿਜਲੀ ਦੀ ਤਾਰ ਨੂੰ ਲੱਗੀ ਅੱਗ, ਸ਼ਰਧਾਲੂਆਂ ‘ਚ ਮਚੀ ਹਫੜਾ-ਦਫੜੀ Posted by overwhelmpharma@yahoo.co.in Mar 25, 2025 ਵਰਿੰਦਾਵਨ, 25 ਮਾਰਚ (ਰਵਿੰਦਰ ਸ਼ਰਮਾ) : ਸੰਤ ਪ੍ਰੇਮਾਨੰਦ (Sant Premanand) ਦੀ ਪਦਯਾਤਰਾ ਦੌਰਾਨ ਰਾਤ ਨੂੰ ਵੱਡੀ ਗਿਣਤੀ ‘ਚ ਸ਼ਰਧਾਲੂ ਮੌਜੂਦ ਸਨ। ਪਦਯਾਤਰਾ ਆਸ਼ਰਮ ਪਹੁੰਚ ਹੀ ਸੀ ਕਿ ਅਚਾਨਕ ਰਸਤੇ ‘ਚ ਪਰਿਕਰਮਾ ਮੋੜ ‘ਤੇ ਟਰਾਂਸਫਾਰਮਰ ਦੇ ਉੱਪਰ ਬਿਜਲੀ ਦੀਆਂ ਤਾਰਾਂ ‘ਚੋਂ ਚੰਗਿਆੜੀਆਂ ਨਿਕਲਣ ਲੱਗੀਆਂ ਜਿਸ ਨੂੰ ਦੇਖ ਕੇ ਮੌਜੂਦ ਸ਼ਰਧਾਲੂਆਂ ‘ਚ ਹਫੜਾ-ਦਫੜੀ ਮਚ ਗਈ। ਸੰਤ ਪ੍ਰੇਮਾਨੰਦ ਦੀ ਰਾਤਰੀ ਪਦਯਾਤਰਾ ਰਾਤ ਦੋ ਵਜੇ ਸ਼੍ਰੀਕ੍ਰਿਸ਼ਨ ਸ਼ਰਨਮ ਤੋਂ ਸ਼ੁਰੂ ਹੋਈ ਤੇ ਸੁਨਰਖ ਮਾਰਗ ਹੁੰਦੇ ਹੋਏ ਪਰਿਕਰਮਾ ਮਾਰਗ ਰਮਣਰੇਤੀ ਪਹੁੰਚੀ ਸੀ। ਰਮਣਰੇਤੀ ਇਲਾਕੇ ‘ਚ ਜਦੋਂ ਸੰਤ ਪ੍ਰੇਮਾਨੰਦ ਦੀ ਰਾਤ ਦੀ ਪਦਯਾਤਰਾ ਸ਼੍ਰੀਰਾਧਾਕੇਲਿਕੁੰਚ ਤਕ ਪਹੁੰਚੀ ਹੀ ਸੀ ਕਿ ਸੁਨਰਖ ਮੋੜ ਪਰਿਕਰਮਾ ਮਾਰਗ ਕਿਨਾਰੇ ਰੱਖੇ ਟਰਾਂਸਫਾਰਮ ਨੂੰ ਜੋੜਨ ਵਾਲੀ ਬਿਜਲੀ ਪੋਲ ਦੀ ਕੇਬਲ ‘ਚ ਅਚਾਨਕ ਚੰਗਿਆੜੀਆਂ ਉੱਠਣ ਲੱਗੀਆਂ ਤੇ ਅੱਗ ਲੱਗ ਗਈ ਜਿਸ ਨੂੰ ਦੇਖਦੇ ਹੋਏ ਪਦਯਾਤਰਾ ਦੌਰਾਨ ਸ਼ਰਧਾਲੂਆਂ ਦੀ ਭਾਰੀ ਭੀੜ ‘ਚ ਤਰਥੱਲੀ ਮਚ ਗਈ। ਲੋਕ ਇੱਧਰ-ਉੱਧਰ ਭੱਜਣ ਲੱਗੇ। ਖੁਸ਼ਕਿਸਮਤੀ ਰਹੀ ਕਿ ਪਦਯਾਤਰਾ ਘਟਨਾ ਤੋਂ ਪਹਿਲਾਂ ਹੀ ਨਿਕਲ ਗਈ। ਜਨਮ ਉਤਸਵ ਤੋਂ ਪਹਿਲਾਂ ਲਗਾਤਾਰ ਹੋ ਰਿਹਾ ਸ਼ਰਧਾਲੂਆਂ ਦੀ ਗਿਣਤੀ ‘ਚ ਵਾਧਾ ਸੰਤ ਪ੍ਰੇਮਾਨੰਦ ਦਾ ਜਨਮ ਉਤਸਵ 25 ਤੋਂ 30 ਮਾਰਚ ਤਕ ਮਨਾਇਆ ਜਾਵੇਗਾ। ਅਜਿਹੇ ਵਿਚ ਰਾਤ ਦੀ ਪਦਯਾਤਰਾ ‘ਚ ਦਰਸ਼ਨ ਲਈ ਸ਼ਰਧਾਲੂਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਅਜਿਹੇ ਵਿਚ ਬਿਜਲੀ ਵਿਭਾਗ ਦੀ ਇਸ ਲਾਪਰਵਾਹੀ ਵੱਡੇ ਹਾਦਸੇ ਦਾ ਕਾਰਨ ਵੀ ਬਣ ਸਕਦੀ ਹੈ। ਜਨਮ ਉਤਸਵ ‘ਤੇ ਜੁਟੇਗੀ ਭਗਤਾਂ ਦੀ ਭੀੜ ਸੰਤ ਪ੍ਰੇਮਾਨੰਦ ਦੇ ਛੇ ਦਿਨਾ ਜਨਮ ਉਤਸਵ ‘ਤੇ ਸ਼ਰਧਾਲੂਆਂ ਦੀ ਗਿਣਤੀ ‘ਚ ਵਾਧੇ ਨੂੰ ਲੈ ਕੇ ਸ਼੍ਰੀਰਾਧਾ ਕੇਲਿਕੁੰਜ ਆਸ਼ਰਮ ਨੇ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਦਰਸ਼ਨ ਲਈ ਵੱਖ-ਵੱਖ ਦਿਨ ਤੈਅ ਕੀਤੇ ਹਨ। ਇਸੇ ਆਧਾਰ ‘ਤੇ ਸ਼ਹਿਰਾਂ ਅਨੁਸਾਰ ਹੀ ਸ਼ਰਧਾਲੂਆਂ ਨੂੰ ਦਰਸ਼ਨ ਸੰਭਵ ਹੋਣਗੇ। Post navigation Previous Post ਚੰਡੀਗੜ੍ਹ ਪੁੱਜੇ ‘ਆਪ’ ਆਗੂ ਮਨੀਸ਼ ਸਿਸੋਦੀਆ, ਕਿਹਾ : ਲੋਕਾਂ ਨਾਲ ਕੀਤੇ ਵਾਅਦੇ ਜਲਦ ਕਰਾਂਗੇ ਪੂਰੇNext Postਬੈਂਕ ਦੇ ਸੇਫ ਤਕ ਨਾ ਪਹੁੰਚ ਸਕੇ ਤਾਂ ਲਗਾ ਦਿੱਤੀ ਅੱਗ, ਸੀਸੀਟੀਵੀ ਕੈਮਰੇ ‘ਚ ਕੈਦ ਹੋਏ ਬਦਮਾਸ਼