Posted inਅੰਮ੍ਰਿਤਸਰ ਸੁਖਬੀਰ ਬਾਦਲ ‘ਤੇ ਗੋਲ਼ੀ ਚਲਾਉਣ ਦੇ ਮੁਲਜ਼ਮ ਨਾਰਾਇਣ ਸਿੰਘ ਚੌੜਾ ਨੂੰ ਮਿਲੀ ਜ਼ਮਾਨਤ Posted by overwhelmpharma@yahoo.co.in Mar 25, 2025 ਅੰਮ੍ਰਿਤਸਰ, 25 ਮਾਰਚ (ਰਵਿੰਦਰ ਸ਼ਰਮਾ) : ਸ੍ਰੀ ਹਰਿਮੰਦਰ ਸਾਹਿਬ (Sri Harmandir Sahib) ਕੰਪਲੈਕਸ ‘ਚ ਪੰਜਾਬ ਦੇ ਸਾਬਕਾ ਡਿਪਟੀ ਸੀਐੱਮ ਸੁਖਬੀਰ ਸਿੰਘ ਬਾਦਲ (Sukhbir Singh Badal) ‘ਤੇ ਗੋਲ਼ੀ ਚਲਾਉਣ ਦੇ ਮੁਲਜ਼ਮ ਨਾਰਾਇਣ ਸਿੰਘ ਚੌੜਾ (Narayan Singh Chaura) ਨੂੰ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਨਾਰਾਇਣ ਸਿੰਘ ਚੌੜਾ ਲਗਪਗ ਤਿੰਨ ਮਹੀਨੇ 20 ਦਿਨ ਤਕ ਨਿਆਇਕ ਹਿਰਾਸਤ ‘ਚ ਰਿਹਾ ਹੈ। ਜ਼ਿਕਰਯੋਗ ਹੈ ਕਿ ਚੌੜਾ ਨੇ ਬਿਨਾਂ ਕਿਸੇ ਖ਼ੌਫ ਦੇ ਹਰਿਮੰਦਰ ਸਾਹਿਬ ਦੇ ਗੇਟ ‘ਤੇ ਸੁਖਬੀਰ ਬਾਦਲ ਕੋਲ ਜਾ ਕੇ ਗੋਲ਼ੀ ਚਲਾਉਣ ਦੀ ਕੋਸ਼ਿਸ਼ ਕੀਤੀ ਸੀ। ਉਸ ਨੇ ਫਾਇਰ ਵੀ ਕੀਤਾ ਪਰ ਸੁਰੱਖਿਆ ਗਾਰਡ ਵੱਲੋਂ ਫੜੇ ਜਾਣ ਤੋਂ ਬਾਅਦ ਉਹ ਆਪਣੇ ਨਿਸ਼ਾਨੇ ਤੋਂ ਖੁੰਝ ਗਿਆ। ਜੇਕਰ ਸੁਰੱਖਿਆ ਮੁਲਾਜ਼ਮ ਉਸ ਦਾ ਹੱਥ ਉੱਪਰ ਨਾ ਚੁੱਕਦੇ ਤਾਂ ਕੁਝ ਵੀ ਹੋ ਸਕਦਾ ਸੀ। Post navigation Previous Post ਕੇਂਦਰੀ ਜੇਲ੍ਹ ਪਟਿਆਲਾ ਤੋਂ ਰਿਹਾਅ ਹੋਏ ਕਿਸਾਨ ਤੇ ਕਿਸਾਨ ਬੀਬੀਆਂNext Postਹੁਣ ਪੰਜਾਬ ਦੇ ਇਸ ਜ਼ਿਲ੍ਹੇ ਵਿੱਚ 2 ਨਸ਼ਾ ਤਸਕਰਾਂ ਦੇ ਘਰਾਂ ‘ਤੇ ਚੱਲਿਆ ‘ਪੀਲਾ ਪੰਜਾ’