Posted inਬਰਨਾਲਾ ਡੀ.ਸੀ. ਦੀ ਅਗਵਾਈ ਹੇਠ ਜਾਨਵਰਾਂ ’ਤੇ ਅੱਤਿਆਚਾਰ ਰੋਕੂ ਕਮੇਟੀ ਦੀ ਸਲਾਨਾ ਮੀਟਿੰਗ ਕੀਤੀ ਹੋਈ Posted by overwhelmpharma@yahoo.co.in Mar 25, 2025 ਬਰਨਾਲਾ, 25 ਮਾਰਚ (ਰਵਿੰਦਰ ਸ਼ਰਮਾ) : ਸ੍ਰੀ ਟੀ ਬੈਨਿਥ ਡਿਪਟੀ ਕਮਿਸ਼ਨਰ ਬਰਨਾਲਾ ਕਮ ਪ੍ਰਧਾਨ ਐਸ.ਪੀ.ਸੀ.ਏ, ਬਰਨਾਲਾ ਦੀ ਪ੍ਰਧਾਨਗੀ ਹੇਠ ਐਸ.ਪੀ.ਸੀ.ਏ (ਜਾਨਵਰਾਂ ‘ਤੇ ਅੱਤਿਆਚਾਰ ਰੋਕੂ ਕਮੇਟੀ) ਦੀ ਸਲਾਨਾ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਬਰਨਾਲਾ ਡਾ ਕਰਮਜੀਤ ਸਿੰਘ ਵੱਲੋਂ ਜ਼ਿਲ੍ਹੇ ਭਰ ਦੀਆਂ ਗਊਸ਼ਾਲਾਵਾਂ ਅਤੇ ਪਸ਼ੂ ਸੰਸਥਾਵਾਂ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਵਿਭਾਗ ਵੱਲੋਂ ਪਸ਼ੂ ਧਨ ਦੀ ਸੰਭਾਲ ਸਬੰਧੀ ਕੀਤੇ ਜਾਣ ਵਾਲੇ ਕੰਮਾਂ ਦੇ ਵੇਰਵੇ ਦਿੱਤੇ। ਕਾਰਜਸਾਧਕ ਅਫਸਰ, ਬਰਨਾਲਾ ਸ਼੍ਰੀ ਵਿਸ਼ਾਲ ਦੀਪ ਵੱਲੋਂ ਐਸ.ਪੀ.ਸੀ.ਏ ਅਧੀਨ ਖਰੀਦ ਕੀਤੀ ਜਾਣ ਵਾਲੀ ਪਸ਼ੂ ਐਬੂਲੈਂਸ ਸਬੰਧੀ ਜਾਣਕਾਰੀ ਦਿੱਤੀ। ਇਸ ਮੀਟਿੰਗ ਵਿੱਚ ਗਊਸ਼ਾਲਾ ਅਤੇ ਗੈਰ ਸਰਕਾਰੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ ਗਿਆ ਅਤੇ ਅਵਾਰਾ ਪਸ਼ੂਆਂ ਸਬੰਧੀ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਚਰਚਾ ਕੀਤੀ ਗਈ। ਮੀਟਿੰਗ ‘ਚ ਲਾਜਪਤ ਰਾਏ ਪੁੱਤਰ ਹੰਸ ਰਾਜ ਵਾਸੀ ਬਰਨਾਲਾ, ਜੀਵਨ ਪਰਕਾਸ਼ ਬਾਂਸਲ ਪੁੱਤਰ ਪਿੰਕੀ ਬਾਂਸਲ ਵਾਸੀ ਬਰਨਾਲਾ ਨੂੰ ਲਾਈਫ ਮੈਂਬਰ ਨਾਮਜਦ ਕੀਤਾ ਗਿਆ। ਡਿਪਟੀ ਕਮਿਸ਼ਨਰ ਬਰਨਾਲਾ ਵੱਲੋਂ ਐਨੀਮਲ ਬਰਥ ਕੰਟਰੋਲ ਸਬੰਧੀ ਕਾਰਜਸਾਧਕ ਅਫਸਰ ਮਿਉਂਸੀਪਲ ਕਮੇਟੀ ਬਰਨਾਲਾ ਵੱਲੋਂ ਜਾਣਕਾਰੀ ਇਕੱਤਰ ਕੀਤੀ ਗਈ ਅਤੇ ਮਰੇ ਹੋਏ ਪਸ਼ੂਆਂ ਨੂੰ ਦਫਨਾਉਣ ਸਬੰਧੀ ਯੋਗ ਪ੍ਰਬੰਧ ਕਰਨ ਦੀ ਹਦਾਇਤ ਕੀਤੀ ਗਈ। Post navigation Previous Post ਸੈਲਫ ਹੈਲਪ ਗਰੁੱਪਾਂ ਲਈ ਲੋਨ ਮੇਲਾ ; ਘੱਟ ਦਰਾਂ ’ਤੇ 56 ਲੱਖ ਦਾ ਦਿੱਤਾ ਕਰਜ਼ਾ: ਡਿਪਟੀ ਕਮਿਸ਼ਨਰNext Postਹਾਈਕੋਰਟ ਦੇ ਜੱਜ ਜਸਟਿਸ ਕੁਲਦੀਪ ਤਿਵਾੜੀ ਵਲੋਂ ਜ਼ਿਲ੍ਹਾ ਕਚਿਹਰੀਆਂ ਦਾ ਨਿਰੀਖਣ