Posted inਬਰਨਾਲਾ ਜ਼ਿਲ੍ਹਾ ਬਰਨਾਲਾ ’ਚ ਨਹਿਰੀ ਰਜਵਾਹਾ ਟੁੱਟਿਆ, ਸੈਂਕੜੇ ਏਕੜ ਪੱਕਣ ਕਿਨਾਰੇ ਖੜੀ ਫ਼ਸਲ ’ਚ ਭਰਿਆ ਪਾਣੀ Posted by overwhelmpharma@yahoo.co.in Mar 26, 2025 ਮਹਿਲ ਕਲਾਂ\ਬਰਨਾਲਾ, 26 ਮਾਰਚ (ਰਵਿੰਦਰ ਸ਼ਰਮਾ) : ਜ਼ਿਲ੍ਹਾ ਬਰਨਾਲਾ ਦੇ ਹਲਕਾ ਮਹਿਲ ਕਲਾਂ ਦੇ ਪਿੰਡ ਚੰਨਣਵਾਲ ਵਿਚ ਕੁਝ ਸਮਾਂ ਪਹਿਲਾਂ ਬਣਿਆ ਰਜਵਾਹਾ ਟੁੱਟ ਗਿਆ ਅਤੇ ਰਜਵਾਹੇ ਦਾ ਪਾਣੀ ਵੱਡੇ ਪੱਧਰ ’ਤੇ ਖੇਤਾਂ ਵਿਚ ਭਰਨ ਕਾਰਨ ਫ਼ਸਲ ਦਾ ਨੁਕਸਾਨ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਗੁਰਜੰਟ ਸਿੰਘ ਨੇ ਦੱਸਿਆ ਕਿ ਮਹਿਲ ਕਲਾਂ ਦੇ ਚੱਕ ਦੇ ਪੁਲ ਤੋਂ ਨਹਿਰੀ ਰਜਵਾਹਾ ਉਨ੍ਹਾਂ ਦੇ ਪਿੰਡਾਂ ਵਿਚ ਬਣਾਇਆ ਗਿਆ ਸੀ, ਜੋ ਸਵੇਰੇ ਟੁੱਟ ਗਿਆ। ਉਨ੍ਹਾਂ ਦੱਸਿਆ ਕਿ ਰਜਵਾਹੇ ਵਿਚ ਕਰੀਬ 30 ਫ਼ੁੱਟ ਚੌੜਾ ਪਾੜ ਪੈ ਗਿਆ। ਜਿਸਦਾ ਪਾਣੀ ਖੇਤਾਂ ਵਿਚ ਭਰਨ ਕਾਰਨ ਕਣਕ ਅਤੇ ਮੂੰਗੀ ਦੀ ਕਰੀਬ 200 ਏਕੜ ਫ਼ਸਲ ਪਾਣੀ ਦੀ ਮਾਰ ਹੇਠ ਆ ਗਈ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਤੋਂ ਬਾਅਦ ਪਿੰਡ ਦੇ ਕਿਸਾਨਾ ਵਲੋਂ ਹੀ ਰਜਵਾਹੇ ਨੂੰ ਬੰਦ ਕਰਨ ਲਈ ਆਰਜ਼ੀ ਪ੍ਰਬੰਧ ਕੀਤੇ ਜਾ ਰਹੇ ਹਨ। ਜਦੋਂ ਕਿ ਮਹਿਕਮੇ ਨੇ ਇਸ ਲਈ ਕੋਈ ਯਤਨ ਨਹੀਂ ਕੀਤੇ। ਪੀੜਤ ਕਿਸਾਨਾਂ ਨੇ ਕਿਹਾ ਕਿ ਨਹਿਰੀ ਵਿਭਾਗ ਦੀ ਇਸ ਅਣਗਹਿਲੀ ਨਾਲ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਵਾਈ ਜਾਵੇ। ਕਿਸਾਨਾਂ ਨੇ ਕਿਹਾ ਕਿ ਰਜਵਾਹੇ ਲਈ ਘਟੀਆ ਮਟੀਰੀਅਲ ਵਰਤਿਆ ਗਿਆ ਹੈ, ਜਿਸ ਕਾਰਨ ਹੀ ਕੁੱਝ ਸਮੇਂ ਬਾਅਦ ਹੀ ਇਹ ਟੁੱਟ ਗਿਆ ਅਤੇ ਉਨ੍ਹਾਂ ਜਾਂਚ ਦੀ ਮੰਗ ਕੀਤੀ। ਇਸ ਮੌਕੇ ਪਹੁੰਚੇ ਨਹਿਰੀ ਵਿਭਾਗ ਦੇ ਐਸਡੀਓ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਘਟਨਾ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਅਤੇ ਪਾਣੀ ਬੰਦ ਕਰਵਾ ਦਿੱਤਾ ਹੈ। Post navigation Previous Post 13 ਸਾਲਾਂ ਬੱਚੇ ਨੇ ਜਾਅਲੀ ਇੰਸਟਾਗਰਾਮ ਖਾਤਾ ਬਣਾ ਕੇ ਪਿਤਾ ਤੋਂ ਮੰਗੀ ਫਿਰੌਤੀNext PostPunjab Budget 2025 : ਸਿੱਖਿਆ ਲਈ 17,975 ਕਰੋੜ, ਡਰੱਗ ਸੈਂਸਸ ਲਈ 110 ਕਰੋੜ ਦਾ ਬਜਟ ਅਲਾਟ