– ਬਦਲਦੇ ਪੰਜਾਬ ਦੇ ਵਿਸ਼ੇ ’ਤੇ ਰਿਹਾ ਪੰਜਾਬ ਦਾ ਬਜਟ

ਚੰਡੀਗੜ੍ਹ, 26 ਮਾਰਚ (ਰਵਿੰਦਰ ਸ਼ਰਮਾ) : ਇਸ ਵਾਰ ਪੰਜਾਬ ਦਾ ਬਜਟ ਬਦਲਦੇ ਪੰਜਾਬ ਦੇ ਵਿਸ਼ੇ ’ਤੇ ਸੀ। ਸੂਬਾ ਸਰਕਾਰ ਨੇ ਅੱਜ ਆਪਣਾ ਚੌਥਾ ਬਜਟ ਪੇਸ਼ ਕੀਤਾ। ਬਜਟ 11 ਵਜੇ ਸ਼ੁਰੂ ਕੀਤਾ ਗਿਆ ਸੀ। ਇਸ ਵਾਰ ਪੰਜਾਬ ਸਰਕਾਰ 2 ਲੱਖ 36 ਹਜ਼ਾਰ 80 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਸੀ। ਵਿੱਤ ਮੰਤਰੀ ਨੇ ਐਲਾਨ ਕੀਤਾ ਕਿ ਔਰਤਾਂ ਲਈ ਮੁਫ਼ਤ ਬੱਸ ਯਾਤਰਾ ਰਹੇਗੀ ਜਾਰੀ। ਮੁੱਖ ਮੰਤਰੀ ਸਟਰੀਟ ਲਾਈਟ ਯੋਜਨਾ ‘ਚ 115 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਜਾਵੇਗਾ। ਪੰਜਾਬ ਸਰਕਾਰ ਨੇ ਸਿੱਖਿਆ ਲਈ ਬਜਟ ਵਿੱਚ 17,975 ਕਰੋੜ ਰੁਪਏ ਅਲਾਟ ਕੀਤੇ ਹਨ। ਸਰਕਾਰ ਦਾ ਧਿਆਨ ਸਿੱਖਿਆ ਤੇ ਖੇਡਾ ਨੂੰ ਉਤਸ਼ਾਹਿਤ ਕਰਨਾ ਹੈ। ਲਗਪਗ 2 ਘੰਟੇ ਬਾਅਦ ਬਜਟ ਭਾਸ਼ਣ ਖਤਮ ਹੋਇਆ। ਸਦਨ ਵੀਰਵਾਰ ਸਵੇਰੇ 10 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ
ਪੰਜਾਬ ਬਜਟ ਦੇ ਮੁੱਖ ਐਲਾਨ
-ਪੰਜਾਬ ਸਰਕਾਰ ਖਰੀਦੇਗੀ 347 ਈ-ਬੱਸਾਂ।
-ਪਰਾਲੀ ਨੂੰ ਸਾੜਨ ਤੋਂ ਰੋਕਣ ਲਈ, ਬਾਇਲਰਾਂ ਲਈ 60 ਕਰੋੜ ਰੁਪਏ ਦਾ ਐਲਾਨ। 30 ਲੱਖ ਟਨ ਪਰਾਲੀ ਦਾ ਨਿਪਟਾਰਾ ਕੀਤਾ ਜਾ ਸਕਦਾ ਹੈ।
-ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਲਈ 110 ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਗਿਆ ਹੈ, ਜਿਸ ਵਿੱਚ ਬੀਐਸਐਫ ਨਾਲ 5,000 ਹੋਮ ਗਾਰਡ ਤਾਇਨਾਤ ਕੀਤੇ ਜਾਣਗੇ ਅਤੇ ਉੱਨਤ ਐਂਟੀ-ਡਰੋਨ ਸਿਸਟਮ ਲਗਾਏ ਜਾਣਗੇ।
-ਪਹਿਲੀ ਵਾਰ, ਪੰਜਾਬ ਵਿੱਚ ‘ਡਰੱਗ ਜਨਗਣਨਾ’ ਕੀਤੀ ਜਾਵੇਗੀ, ਜਿਸ ਲਈ ₹150 ਕਰੋੜ ਦਾ ਬਜਟ ਅਲਾਟ ਕੀਤਾ ਗਿਆ ਹੈ।
– ‘ਡਾਇਲ 112′ ਸੇਵਾ ਨੂੰ ਮਜ਼ਬੂਤ ਕਰਨ ਲਈ 758 ਚਾਰ-ਪਹੀਆ ਵਾਹਨ ਅਤੇ 916 ਦੋ-ਪਹੀਆ ਵਾਹਨ ਖਰੀਦੇ ਜਾਣਗੇ, ਜਿਸ ਨਾਲ ਜਵਾਬ ਸਮਾਂ 8 ਮਿੰਟ ਘੱਟ ਜਾਵੇਗਾ।
-ਮੋਹਾਲੀ ਵਿੱਚ ਨਵੇਂ ‘ਡਾਇਲ 112′ ਹੈੱਡਕੁਆਰਟਰ ਲਈ 53 ਕਰੋੜ ਰੁਪਏ ਅਲਾਟ ਕੀਤੇ ਗਏ ਹਨ।
– ਐਮਰਜੈਂਸੀ ਰਿਸਪਾਂਸ ਵਹੀਕਲ ਲਈ ₹125 ਕਰੋੜ ਅਲਾਟ ਕੀਤੇ ਗਏ ਹਨ।
-ਸਰਕਾਰ ਨੇ ਬਿਜਲੀ ਖੇਤਰ ਲਈ ਰੱਖੇ 7,614 ਕਰੋੜ
-ਬਜਟ ਵਿੱਚ ਕੋਈ ਨਵਾਂ ਟੈਕਸ ਨਹੀਂ ਲਗਾਇਆ ਗਿਆ ਹੈ। ਇਸ ਦੇ ਨਾਲ ਹੀ ਔਰਤਾਂ ਲਈ 1000 ਰੁਪਏ ਦਾ ਕੋਈ ਵੱਡਾ ਐਲਾਨ ਨਹੀਂ ਕੀਤਾ ਗਿਆ।
– ਜੇਲ੍ਹ ਵਿਭਾਗ ਲਈ 11,560 ਕਰੋੜ ਰੁਪਏ ਦਾ ਫੰਡ
ਸਰਕਾਰ ਨੇ ਬਜਟ ਵਿੱਚ ਗ੍ਰਹਿ, ਨਿਆਂ ਅਤੇ ਜੇਲ੍ਹ ਵਿਭਾਗਾਂ ਲਈ 11,560 ਕਰੋੜ ਰੁਪਏ ਦਾ ਫੰਡ ਅਲਾਟ ਕੀਤਾ ਹੈ।
-ਰੁਜ਼ਗਾਰ ਲਈ 230 ਕਰੋੜ ਦਾ ਫੰਡ
ਪੰਜਾਬ ਸਰਕਾਰ ਨੇ ਰੁਜ਼ਗਾਰ ਪੈਦਾ ਕਰਨ ਲਈ ਬਜਟ ਵਿੱਚ 230 ਕਰੋੜ ਰੁਪਏ ਦਾ ਫੰਡ ਅਲਾਟ ਕੀਤਾ ਹੈ। ਇਹ ਪਿਛਲੇ ਸਾਲ ਨਾਲੋਂ 50 ਪ੍ਰਤੀਸ਼ਤ ਵੱਧ ਹੈ।
-ਸਿੱਖਿਆ ਬਜਟ 17,975 ਕਰੋੜ ਰੁਪਏ
ਪੰਜਾਬ ਸਰਕਾਰ ਨੇ ਸਿੱਖਿਆ ਲਈ ਬਜਟ ਵਿੱਚ 17,975 ਕਰੋੜ ਰੁਪਏ ਅਲਾਟ ਕੀਤੇ ਹਨ। ਇਹ ਕੁੱਲ ਬਜਟ ਦਾ 12 ਪ੍ਰਤੀਸ਼ਤ ਹੈ।
– ਸ੍ਰੀ ਆਨੰਦਪੁਰ ਸਾਹਿਬ ਵਿੱਚ ਸਥਿਤ Jhajjar Bachauli Wildlife Sanctuary ਨੂੰ ਈਕੋ-ਟੂਰਿਜ਼ਮ ਲਈ ਵਿਕਸਤ ਕੀਤਾ ਜਾਵੇਗਾ। ਇਹ ਪੰਜਾਬ ਦਾ ਪਹਿਲਾ ਵਾਈਲਡਲਾਈਫ ਸੈਂਚੂਰੀ ਬਣ ਜਾਵੇਗਾ ਜਿੱਥੇ ਤੇਂਦੁਏ ਅਤੇ ਹੋਰ ਜੰਗਲੀ ਜੀਵਾਂ ਨੂੰ ਦੇਖਿਆ ਜਾ ਸਕੇਗਾ।
-ਨਵਾਂਸ਼ਹਿਰ ਮੈਡੀਕਲ ਕਾਲਜ ਲਈ ਫੰਡ ਮਨਜ਼ੂਰ ਕੀਤਾ ਗਿਆ। ਮੁੱਖ ਮੰਤਰੀ ਨੇ ਤਿੰਨ ਸੌ ਕਰੋੜ ਰੁਪਏ ਦਾ ਪਹਿਲਾਂ ਹੀ ਕੀਤਾ ਸੀ ਐਲਾਨ।
-ਔਰਤਾਂ ਲਈ ਮੁਫ਼ਤ ਬੱਸ ਯਾਤਰਾ ਰਹੇਗੀ ਜਾਰੀ, ਇਸ ਲਈ 450 ਕਰੋੜ ਰੁਪਏ ਦਾ ਹੋਵੇਗਾ ਪ੍ਰਬੰਧ।
– ਤਿੰਨ ਜ਼ਿਲ੍ਹਿਆਂ ਵਿੱਚ ਮੱਕੀ ਦੀ ਪੈਦਾਵਾਰ ਲਈ 17,500 ਪ੍ਰਤੀ ਹੈਕਟੇਅਰ ਦਿੱਤੇ ਜਾਣਗੇ।
– ਅਨੁਸੂਚਿਤ ਵਲੋਂ 31.3.2020 ਤੱਕ ਦੇ ਕਾਰਪੋਰੇਸ਼ਨਾਂ ਤੋਂ ਲਏ ਗਏ ਸਾਰੇ ਕਰਜ਼ੇ ਮੁਆਫ਼ ਕਰ ਦਿੱਤੇ ਗਏ ਹਨ। 4650 ਲੋਕਾਂ ਨੂੰ ਮਿਲੇਗਾ ਇਸ ਦਾ ਲਾਭ।
-ਪੰਜਾਬ ਨੂੰ ਹੁਣ ਬੱਤੀ ਪੂਰਾ ਪੰਜਾਬ ਕਿਹਾ ਜਾਂਦਾ ਹੈ।
-ਮੁੱਖ ਮੰਤਰੀ ਸਟਰੀਟ ਲਾਈਟ ਯੋਜਨਾ ‘ਚ 115 ਕਰੋੜ ਰੁਪਏ ਦਾ ਪ੍ਰਬੰਧ।
– ਉਦਯੋਗ ਨੂੰ 250 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਾ ਪ੍ਰਬੰਧ।
-ਸਾਰਿਆਂ ਨੂੰ ਹੈਲਥ ਕਾਰਡ ਜਾਰੀ ਕੀਤਾ ਜਾਵੇਗਾ
ਪੰਜਾਬ ਵਿੱਚ ਹਰੇਕ ਨੂੰ ਇੱਕ ਹੈਲਥ ਕਾਰਡ ਜਾਰੀ ਕੀਤਾ ਜਾਵੇਗਾ, ਜਿਸ ਨਾਲ ਸੂਬੇ ਦੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ 10 ਲੱਖ ਰੁਪਏ ਤੱਕ ਦਾ ਨਕਦ ਰਹਿਤ ਇਲਾਜ ਸੰਭਵ ਹੋਵੇਗਾ। ਪੰਜਾਬ ਵਿੱਚ, ਬੀਮਾ ਕਵਰੇਜ ਹੁਣ 5 ਲੱਖ ਰੁਪਏ ਤੋਂ ਵਧਾ ਕੇ 10 ਲੱਖ ਰੁਪਏ ਕਰ ਦਿੱਤੀ ਗਈ ਹੈ। ਪੰਜਾਬ ਦੇ 65 ਲੱਖ ਪਰਿਵਾਰਾਂ ਨੂੰ ਸਿਹਤ ਬੀਣਾ ਯੋਜਨਾ ਅਧੀਨ ਲਿਆਂਦਾ ਜਾਵੇਗਾ। ਰਾਜ ਦੇ ਅਮੀਰ ਅਤੇ ਗਰੀਬ ਪਰਿਵਾਰਾਂ ਨੂੰ ਇਸਦਾ ਲਾਭ ਮਿਲੇਗਾ।
-ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰੇਗੀ।
ਪਿਛਲੇ ਬਜਟ ਵਿੱਚ ਵਿੱਤ ਮੰਤਰੀ ਹਰਪਾਲ ਚੀਮਾ ਨੇ ਖੇਡਾਂ ਲਈ 272 ਕਰੋੜ ਰੁਪਏ ਅਲਾਟ ਕੀਤੇ ਸਨ, ਜਿਸ ਨੂੰ ਇਸ ਵਾਰ ਚਾਰ ਗੁਣਾ ਵਧਾ ਕੇ 979 ਕਰੋੜ ਰੁਪਏ ਕਰ ਦਿੱਤਾ ਗਿਆ ਹੈ।
– ਰੰਗਲਾ ਪੰਜਾਬ ਵਿਕਾਸ ਯੋਜਨਾ।
– ਹਰੇਕ ਹਲਕੇ ਲਈ 5 ਕਰੋੜ ਰੁਪਏ ਦਾ ਐਲਾਨ।
– 65 ਲੱਖ ਪਰਿਵਾਰਾਂ ਲਈ ਬੀਮਾ ਕਵਰ 5 ਲੱਖ ਤੋਂ ਵਧਾ ਕੇ 10 ਲੱਖ ਕੀਤਾ ਗਿਆ।
-ਪੰਜਾਬ ਨੂੰ ਨਸ਼ਾ ਮੁਕਤ ਬਣਾਵਾਂਗੇ
ਚੀਮਾ ਨੇ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਨੇ ਪੰਜਾਬ ਨੂੰ ਨਸ਼ੇ-ਆਦੀ ਅਤੇ ਰਲਿਆ-ਮਿਲਿਆ ਪੰਜਾਬ ਬਣਾ ਕੇ ਧੋਖਾ ਕੀਤਾ ਹੈ। ਸਾਨੂੰ ਪੰਜਾਬ ਵਿੱਚੋਂ ਨਸ਼ਾ ਖਤਮ ਕਰਨਾ ਪਵੇਗਾ।
– 2 ਲੱਖ 36 ਹਜ਼ਾਰ ਕਰੋੜ ਦਾ ਬਜਟ
ਪੰਜਾਬ ਸਰਕਾਰ ਨੇ 2 ਲੱਖ 36 ਹਜ਼ਾਰ 080 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਹੈ। ਸਰਕਾਰ ਨੂੰ ਟੈਕਸ ਮਾਲੀਏ ਵਿੱਚ 14 ਪ੍ਰਤੀਸ਼ਤ ਵਾਧਾ ਹੋਇਆ ਹੈ।
– ਬਜਟ ਥੀਮ-ਬਦਲਦਾ ਪੰਜਾਬ
ਇਸ ਸਾਲ ਦੇ ਬਜਟ ਦਾ ਥੀਮ ਬਦਲਦਾ ਪੰਜਾਬ ਰੱਖਿਆ ਗਿਆ ਹੈ। ਇਹ ਪਿਛਲੇ ਤਿੰਨ ਸਾਲਾਂ ਵਿੱਚ ਸੂਬੇ ਦੀ ਬਦਲੀ ਹੋਈ ਤਸਵੀਰ ਪੇਸ਼ ਕਰੇਗਾ।
ਪਿਛਲੀਆਂ ਸਰਕਾਰਾਂ ਨੇ ਸਿਰਫ਼ ‘ਉੜਤਾ ਪੰਜਾਬ’ ਬਣਾਇਆ
ਵਿੱਤ ਮੰਤਰੀ ਨੇ ਕਿਹਾ ਕਿ ਪਿਛਲੇ ਕੁਝ ਦਹਾਕਿਆਂ ਵਿੱਚ ਹੋਰ ਪਾਰਟੀਆਂ ਨੇ ਸਿਰਫ਼ ‘ਉੜਤਾ ਪੰਜਾਬ’ ਬਣਾਇਆ ਹੈ।