Posted inMoga ਚੂੜਾ ਪਾ ਕੇ ਬਰਾਤ ਦੀ ਉਡੀਕ ਕਰਦੀ ਰਹੀ ਲਾੜੀ, ਪਰ ਨਹੀਂ ਪਹੁੰਚਿਆ ਲਾੜਾ Posted by overwhelmpharma@yahoo.co.in Mar 27, 2025 ਮੋਗਾ, 27 ਮਾਰਚ (ਰਵਿੰਦਰ ਸ਼ਰਮਾ) : ਮੋਗਾ ’ਚ ਵਿਆਹ ਦੀ ਖੁਸ਼ੀ ਉਸ ਸਮੇਂ ਅਚਾਨਕ ਗਮ ’ਚ ਬਦਲ ਗਈ, ਜਦੋਂ ਲਾੜੀ ਆਪਣੇ ਮਹਿੰਦੀ ਲੱਗੇ ਹੱਥਾਂ ’ਚ ਚੂੜਾ ਪਾ ਕੇ ਬਾਰਾਤ ਦੀ ਉਡੀਕ ਕਰ ਰਹੀ ਸੀ, ਪਰ ਲਾੜਾ ਵਿਆਹ ਵਾਲੀ ਥਾਂ ’ਤੇ ਨਹੀਂ ਪਹੁੰਚਿਆ। ਲਾੜੀ ਤੇ ਉਸਦੇ ਪਰਿਵਾਰਕ ਮੈਂਬਰ ਸਾਰਾ ਦਿਨ ਵਿਆਹ ਦੀ ਬਾਰਾਤ ਦਾ ਇੰਤਜ਼ਾਰ ਕਰਦੇ ਰਹੇ, ਪਰ ਜਦੋਂ ਬਾਰਾਤ ਦੇ ਆਉਣ ਦੀ ਕੋਈ ਉਮੀਦ ਨਹੀਂ ਬਚੀ ਤਾਂ ਪੀੜ੍ਹਤ ਲੜਕੀ ਤੇ ਉਸਦੇ ਮਾਪੇ ਪੁਲਿਸ ਸਟੇਸ਼ਨ ਪਹੁੰਚੇ ਤੇ ਇਨਸਾਫ਼ ਦੀ ਅਪੀਲ ਕੀਤੀ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਲਾੜੇ ਤੇ ਉਸਦੇ ਪਰਿਵਾਰ ਨੇ ਕੁੜੀ ਅਤੇ ਉਸਦੇ ਪਰਿਵਾਰ ਨੂੰ ਧੋਖਾ ਦੇਣ ਲਈ ਉਨ੍ਹਾਂ ਨਾਲ ਵਿਆਹ ਕਰਨ ਦੀ ਸਾਜ਼ਿਸ਼ ਰਚੀ ਸੀ। ਲਾੜੇ ਨੇ ਪਹਿਲਾਂ ਹੀ ਕਿਸੇ ਹੋਰ ਕੁੜੀ ਨਾਲ ‘ਕਾਗਜ਼ੀ ਵਿਆਹ’ ਕਰਵਾ ਲਿਆ ਸੀ। ਪਰਿਵਾਰ ਅਤੇ ਵਿਚੋਲਿਆਂ ਨੇ ਇਸ ਤੱਥ ਨੂੰ ਲੁਕਾਇਆ ਅਤੇ ਕੁੜੀ ਦੇ ਪਰਿਵਾਰ ਤੋਂ ਵਿਆਹ ਦੀਆਂ ਤਿਆਰੀਆਂ ਕਰਦੇ ਰਹੇ। ਉਹ ਕੁੜੀ ਜੋ ਆਪਣੇ ਸੁਪਨਿਆਂ ਦੇ ਵਿਆਹ ਦੀਆਂ ਤਿਆਰੀਆਂ ਕਰ ਰਹੀ ਸੀ, ਇਸ ਮੌਕੇ ਪੁਲਿਸ ਸਟੇਸ਼ਨ ਵਿੱਚ ਆਪਣੀ ਦੁੱਖ ਦੀ ਕਹਾਣੀ ਸੁਣਾਉਦੀ ਹੋਈ ਰੋਂਦੀ ਰਹੀ। ਲਾੜੀ ਨੇ ਕਿਹਾ, “ਜੇਕਰ ਮੈਨੂੰ ਇਨਸਾਫ਼ ਨਹੀਂ ਮਿਲਿਆ ਅਤੇ ਜੇਕਰ ਮੇਰੇ ਪਰਿਵਾਰ ਨਾਲ ਕੁਝ ਗਲਤ ਹੋਇਆ ਤਾਂ ਲਾੜੇ ਤੇ ਉਸਦੇ ਪਰਿਵਾਰਕ ਮੈਂਬਰ, ਵਿਚੋਲਾ ਇਸ ਲਈ ਜ਼ਿੰਮੇਵਾਰ ਹੋਣਗੇ। ਇਸ ਮੌਕੇ ਪੀੜਤ ਲੜਕੀ ਅਤੇ ਉਸਦੇ ਮਾਪਿਆਂ ਨੇ ਪੁਲਿਸ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਲਾੜੇ ਉਸਦੇ ਪਰਿਵਾਰ ਅਤੇ ਵਿਚੋਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਕੋਈ ਹੋਰ ਮਾਸੂਮ ਲੜਕੀ ਇਸ ਤਰ੍ਹਾਂ ਧੋਖਾ ਨਾ ਖਾਵੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਵਰੁਣ ਨੇ ਦੱਸਿਆ ਕਿ ਲੜਕੀ ਦਾ ਸ਼ਗਨ ਕੁਝ ਦਿਨ ਪਹਿਲਾਂ ਹੋਇਆ ਸੀ। ਮੁੰਡਾ ਵਿਆਹ ਦੀ ਬਰਾਤ ਨਾਲ ਨਹੀਂ ਆਇਆ। ਕੁੜੀ ਅਤੇ ਉਸਦੇ ਪਰਿਵਾਰ ਨੇ ਸਾਨੂੰ ਇਸ ਸੰਬੰਧੀ ਇੱਕ ਅਰਜ਼ੀ ਦਿੱਤੀ ਸੀ। ਅਸੀਂ ਮੁੰਡੇ ਨੂੰ ਬੁਲਾਇਆ ਹੈ। ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। Post navigation Previous Post ਲਾਰੈਂਸ ਬਿਸ਼ਨੋਈ ਤੋਂ ਮਿਲੀਆਂ ਧਮਕੀਆਂ ’ਤੇ ਬੋਲੇ ਸਲਮਾਨ ਖ਼ਾਨ ਕਿਹਾ : ‘ਰੱਬ, ਅੱਲ੍ਹਾ ਸਭ ਤੋਂ ਉੱਪਰ’Next Postਅੱਗ ਲੱਗਣ ਨਾਲ ਬਜ਼ੁਰਗ ਔਰਤ ਦੀ ਸ਼ੱਕੀ ਹਾਲਤ ’ਚ ਮੌਤ